ਪੰਜਾਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਰਕਫੈੱਡ ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡਿਓ

ਪੰਜਾਬ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮਾਰਕਫੈੱਡ ਦਫਤਰ ਦਾ ਕੀਤਾ ਘਿਰਾਓ, ਦੇਖੋ ਵੀਡਿਓ

ਅੰਮ੍ਰਿਤਸਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਮਾਰਕਫੈੱਡ ਦਫਤਰ ਦਾ ਘਿਰਾਓ ਕੀਤਾ ਗਿਆ। ਕਿਸਾਨ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਡੀਏਪੀ ਖਾਦ ਜੋ ਸੁਸਾਇਟੀਆਂ ਰਾਂਹੀ ਕਿਸਾਨਾਂ ਨੂੰ ਮਿਲਦੀ ਹੈ, ਉਸਦੇ ਨਾਲ ਫੀਡ ਅਤੇ ਹੋਰ ਦਵਾਈਆਂ ਜ਼ਬਰਦਸਤੀ ਦਿੱਤੇ ਜਾਣ ਨਾਲ ਕਿਸਾਨਾਂ ਦੀ ਵੱਡੀ ਆਰਥਿਕ ਲੁੱਟ ਹੋ ਰਹੀ ਹੈ।ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਡੀਏਪੀ ਖਾਦ ਦਾ ਘੱਟ ਰੈਕ ਦਿੱਤੇ ਜਾਣ ਕਰਕੇ ਬਜ਼ਾਰ ਵਿੱਚ ਖਾਦ ਦੀ ਵੱਡੀ ਘਾਟ ਆ ਰਹੀ ਹੈ। ਜਿਸਦਾ ਫਾਇਦਾ ਦੁਕਾਨਦਾਰ ਲੈਕੇ ਇਸਨੂੰ ਬਲੈਕ ਵਿੱਚ ਵੇਚ ਰਹੇ ਹਨ। ਇਸ ਘਾਟ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਖਾਦ ਦੀ ਹੋ ਰਹੀ ਬਲੈਕ ਬੰਦ ਕੀਤੀ ਜਾਵੇ।

ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਮੰਡੀਆਂ ਵਿੱਚ ਬਾਸਮਤੀ ਦੀ ਖਰੀਦ ਬੰਦ ਕਰਨ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਸਰਕਾਰ ਬਾਸਮਤੀ ਦੀ ਦਰਾਮਦ ਉੱਤੇ ਲਗਾਈ ਪਾਬੰਧੀ ਤੁਰੰਤ ਖ਼ਤਮ ਕਰੇ ਅਤੇ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਸਦਾ ਮੁਆਵਜਾ ਦਿੱਤਾ ਜਾਵੇ। ਆਗੂਆਂ ਨੇ ਕਿਹਾ ਕਿ ਪਟਵਾਰੀਆਂ ਦੇ 167 ਦੇ ਕਰੀਬ ਵਾਧੂ ਸਰਕਲ ਹਨ ਅਤੇ ਕੰਮ ਛੱਡਿਆ ਹੋਇਆ ਹੈ। ਜਿਸ ਨਾਲ ਕਿਸਾਨਾਂ ਦੀ ਬਹੁਤ ਖੱਜਲ ਖ਼ੁਆਰੀ ਹੋ ਰਹੀ ਹੈ।

ਉਸਨੂੰ ਪੰਜਾਬ ਸਰਕਾਰ ਤੁਰੰਤ ਖ਼ਤਮ ਕਰੇ। ਕਿਸਾਨਾਂ ਦੇ ਧਰਨੇ ਵਿੱਚ ਆ ਕੇ ਜ਼ਿਲ੍ਹਾ ਮਾਰਕਫੈੱਡ ਮੈਨੇਜਰ ਗੁਰਪ੍ਰੀਤ ਸਿੰਘ ਸੰਧੂ ਅਤੇ ਖੇਤੀਬਾੜੀ ਚੀਫ ਜਤਿੰਦਰ ਸਿੰਘ ਛੀਨਾ ਨੇ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੇ ਨਾਲ ਫੀਡ, ਦਵਾਈ ਜਾ ਕੋਈ ਵੀ ਹੋਰ ਪ੍ਰੋਡਕਟ ਨਹੀਂ ਦਿੱਤਾ ਜਾਵੇਗਾ ਅਤੇ ਖਾਦ ਦੀ ਛੋਟ ਨਹੀਂ ਆਉਣ ਦਿੱਤੀ ਜਾਵੇਗੀ। ਇਸਦੇ ਨਾਲ ਕਿਸਾਨਾਂ ਦੀ ਡੀਸੀ ਅੰਮ੍ਰਿਤਸਰ ਅਤੇ ਡੀ.ਆਰ.ਓ. ਨਾਲ ਮੀਟਿੰਗ ਕਰਵਾ ਕੇ ਬਾਕੀ ਮਸਲੇ ਵੀ ਹੱਲ ਕਰਵਾਏ ਜਾਣਗੇ।