ਪੰਜਾਬ : ਰੇਲਵੇ ਫਾਟਕ ਨੂੰ ਲੈ ਕੇ ਲੋਕਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ

ਪੰਜਾਬ : ਰੇਲਵੇ ਫਾਟਕ ਨੂੰ ਲੈ ਕੇ ਲੋਕਾਂ ਨੇ ਕੀਤਾ ਵਿਰੋਧ, ਦੇਖੋ ਵੀਡਿਓ

ਰੋਪੜ : ਨੰਗਲ ਚੋਂਕ ਚ ਲੱਗੇ ਰੇਲਵੇ ਫਾਟਕ ਨੂੰ ਇਕ ਵਾਰ ਫਿਰ ਰੇਲਵੇ ਵਿਭਾਗ ਵੱਲੋ ਬੰਦ ਕਰਨ ਤਿਆਰੀ ਕੀਤੀ ਗਈ। ਇਸ ਨੂੰ ਲੈ ਕੇ ਲੋਕ ਵਿਰੋਧ ਕਰ ਰਹੇ ਹਨ। ਘਾੜ ਇਲਾਕੇ ਦੇ 50 ਦੇ ਲਗਭਗ ਪਿੰਡਾਂ ਦੇ ਲੋਕਾਂ ਸਮੇਤ ਸ਼ਹਿਰ ਦੇ ਲੋਕ ਵੀ ਇਸ ਰਸਤੇ ਨੂੰ ਖੁੱਲਾ ਰੱਖਣ ਦੀ ਮੰਗ ਤੇ ਅੜੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਫਾਟਕ ਦੇ ਬੰਦ ਹੋਣ ਕਾਰਨ ਇੱਥੋਂ ਰੋਜ਼ਾਨਾ ਲੰਘਣ ਵਾਲੇ ਹਜ਼ਾਰਾਂ ਰਾਹਗੀਰ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਜਾਵੇਗੀ। ਇਸਦੇ ਨਾਲ ਘਾੜ ਇਲਾਕੇ ਵਿੱਚ ਵੱਡੀ ਗਿਣਤੀ ਚ ਲੱਗੇ ਇੱਟਾਂ ਦੇ ਭੱਠਿਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ। ਜਦ ਕਿ ਇਸ ਪੈਂਡੂ ਇਲਾਕੇ ਦੇ ਕਿਸਾਨਾਂ ਨੂੰ ਵੀ ਆਪਣੀ ਫ਼ਸਲ ਮੰਡੀਆਂ ਤੱਕ ਪਹੁੰਚਾਉਣ ਲਈ ਬਹੁਤ ਮੁਸ਼ਕਿਲ ਆਵੇਗੀ। ਕਿਉਂ ਕਿ ਬਾਕੀ ਦੇ ਰਸਤੇ ਬਹੁਤ ਛੋਟੇ ਹਨ ਜਿੱਥੋਂ ਫ਼ਸਲ ਨਾਲ ਭਰੇ ਟਰੈਕਟਰ ਟ੍ਰਾਲੀਆਂ ਨਹੀ ਲੰਘ ਸਕਣਗੇ। ਗੋਰਤਲਬ ਹੈ ਕਿ ਕੁੱਝ ਸਾਲ ਪਹਿਲਾਂ ਵੀ ਰੇਵਲੇ ਵਿਭਾਗ ਨੇ ਇਸ ਫਾਟਕ ਨੂੰ ਬੰਦ ਕਰਨ ਦਾ ਕੰਮ ਕੀਤਾ ਸੀ। ਲੋਕਾਂ ਦੇ ਵੱਡੇ ਵਿਰੋਧ ਕਾਰਨ ਵਿਭਾਗ ਨੂੰ ਪੈਰ ਪਿੱਛੇ ਖਿੱਚਣੇ ਪਏ ਹਨ।

ਪਰ ਹੁਣ ਇਸ ਫਾਟਕ ਦੇ ਬਦਲਵੇਂ ਕੀਤੇ ਗਏ ਪ੍ਰਬੰਧ ਤਹਿਤ ਬਣਾਈ ਗਈ ਸੜਕ ਵੀ ਹੜਾ ਦਾ ਕਾਰਨ ਬਣੀ ਹੈ। ਜਿਸ ਦੇ ਚੱਲਦਿਆਂ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਤੇ ਰੇਵਲੇ ਵਿਭਾਗ ਨੇ ਇਸ ਮੰਗ ਨੂੰ ਦਰਕਿਨਾਰ ਕੀਤਾ ਤਾਂ ਇਸ ਇਲਾਕੇ ਦਾ ਵੱਡਾ ਨੁਕਸਾਨ ਹੋ ਜਾਵੇਗਾ। ਲੋਕਾਂ ਨੇ ਮੰਗ ਨਾ ਮੰਨੇ ਜਾਣ ਤੇ ਰੇਲ ਗੱਡੀਆਂ ਵੀ ਰੋਲਣ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ ਪੁਲਿਸ ਵਿਭਾਗ ਵੱਲੋਂ ਮੌਕੇ ਉੱਤੇ ਪਹੁੰਚ ਕੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਇਸ ਗੱਲ ਨੂੰ ਸਾਫ ਕੀਤਾ ਗਿਆ ਕਿ ਫਿਲਹਾਲ ਇਸ ਮਾਮਲੇ ਵਿੱਚ ਪ੍ਰਸ਼ਾਸਨਿਕ ਪੱਧਰ ਤੇ ਕੋਈ ਐਨਓਸੀ ਨਹੀਂ ਦਿੱਤੀ ਗਈ ਹੈ। ਜਦੋਂ ਤੱਕ ਐਨਓਸੀ ਨਹੀਂ ਦਿੱਤੀ ਜਾਂਦੀ ਉਸ ਸਮੇਂ ਤੱਕ ਫਾਟਕ ਨਹੀਂ ਬੰਦ ਹੋਣਗੇ ਅਤੇ ਲੋਕਾਂ ਵੱਲੋਂ ਜਿਤਾਇਆ ਗਿਆ ਖਦਸ਼ਾ ਪ੍ਰਸ਼ਾਸਨ ਦੇ ਧਿਆਨ ਯੋਗ ਹੈ। ਜ਼ਿਕਰ ਯੋਗ ਹੈ ਕਿ ਅੱਜ ਲਗਾਤਾਰ ਦੂਸਰੀ ਵਾਰੀ ਵੱਡੇ ਪੱਧਰ ਉਤੇ ਇਕੱਠੇ ਹੋ ਕੇ ਇਲਾਕਾ ਵਾਸੀਆਂ ਵੱਲੋਂ ਨੰਗਲ ਚੌਂਕ ਤੇ ਫਾਟਕਾਂ ਦੇ ਕੋਲ ਧਰਨਾ ਪ੍ਰਦਰਸ਼ਨ ਕੀਤਾ ਗਿਆ।