ਪੰਜਾਬ : ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਡਰਾਈਵਰ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ 'ਚ ਡਰਾਈਵਰ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

ਕੀਰਤਪੁਰ ਸਾਹਿਬ : ਨਜ਼ਦੀਕੀ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਦੇ ਬਣੇ ਚੌਂਕ ਦੇ ਵਿੱਚ ਅੱਜ ਸਵੇਰੇ 11 ਵਜੇ ਦੇ ਕਰੀਬ ਇਲਾਕੇ ਦੇ ਡਰਾਈਵਰ ਭਾਈਚਾਰੇ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਨੂੰਨ ਹਿਟ ਐਂਡ ਰਨ ਦੇ ਵਿਰੋਧ ਦੇ ਵਿੱਚ ਗੱਡੀਆਂ ਦੇ ਚਾਲਕਾਂ ਨੂੰ ਹਾਰ ਪਾ ਕੇ ਸ਼ਰਮਿੰਦਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਡਰਾਈਵਰ ਭਾਈਚਾਰਾ ਇਕੱਠਾ ਹੋਇਆ। ਜਿਨਾਂ ਨੇ ਜਿੱਥੇ ਕੇਂਦਰ ਸਰਕਾਰ ਦੇ ਵੱਲੋਂ ਲਾਗੂ ਕੀਤੇ ਜਾ ਰਹੇ ਹਿਟ ਐਂਡ ਰਨ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਿਆ। ਉੱਥੇ ਨਾਲ ਹੀ ਉਹਨਾਂ ਡਰਾਈਵਰਾਂ ਨੂੰ ਹਾਰ ਪਾ ਕੇ ਸ਼ਰਮਿੰਦਾ ਕੀਤਾ। ਜੋ ਇਸ ਵੇਲੇ ਗੱਡੀਆਂ ਚਲਾ ਰਹੇ ਸਨ। ਡਰਾਈਵਰ ਭਾਈਚਾਰੇ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਇੱਕ ਆਮ ਡਰਾਈਵਰ ਮੁੱਠੀ ਭਰ ਤਨਖਾਹ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਦੇ ਨਾਲ ਕਰਦਾ ਹੈ। ਅਜਿਹੇ ਵਿੱਚ ਇਸ ਕਾਨੂੰਨ ਦੇ ਵਿੱਚ ਅਜਿਹੀਆਂ ਮੁਸ਼ਕਿਲਾਂ ਹਨ। ਜਿਸ ਦਾ ਸਾਹਮਣਾ ਕਰਨਾ ਆਮ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ ਵੱਡਾ ਜੁਰਮਾਨਾ ਅਤੇ ਸਜ਼ਾ ਕੱਟਣੀ ਡਰਾਈਵਰ ਨੂੰ ਕਿਸੀ ਵੀ ਕੀਮਤ ਤੇ ਮਨਜ਼ੂਰ ਨਹੀਂ ਹੈ।

ਕੋਈ ਵੀ ਡਰਾਈਵਰ ਜਾਣ ਬੁੱਝ ਕੇ ਕਿਸੇ ਹਾਦਸੇ ਨੂੰ ਅੰਜਾਮ ਨਹੀਂ ਦਿੰਦਾ। ਲੇਕਿਨ ਇਸ ਕਾਨੂੰਨ ਦੇ ਮੁਤਾਬਿਕ ਡਰਾਈਵਰ ਨੂੰ ਬਹੁਤ ਭਾਰੀ ਨੁਕਸਾਨ ਹੋਣ ਵਾਲਾ ਹੈ। ਇਸ ਲਈ ਇਸ ਕਾਨੂੰਨ ਨੂੰ ਕਾਲਾ ਕਾਨੂੰਨ ਕਹਿ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਰੋਸ਼ ਪ੍ਰਦਰਸ਼ਨ ਕੀਤਾ। ਡਰਾਈਵਰਾਂ ਦੇ ਹਾਰ ਪਾ ਕੇ ਜਿੱਥੇ ਉਹਨਾਂ ਨੂੰ ਸ਼ਰਮਿੰਦਾ ਕੀਤਾ ਤੇ ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਕਿ ਪੂਰੀ ਤਰ੍ਹਾਂ ਜੇਕਰ ਚੱਕਾਜਾਮ ਕੀਤਾ ਜਾਵੇ। ਤਾਂ ਕੇਂਦਰ ਸਰਕਾਰ ਇਸ ਕਾਨੂੰਨ ਦੇ ਬਾਰੇ ਸੋਚ ਸਕਦੀ ਹੈ। ਇਸ ਦੌਰਾਨ ਬਲਵੀਰ ਸਿੰਘ ਸ਼ਾਹਪੁਰ, ਨਾਜਰ ਸਿੰਘ ਸ਼ਾਹਪੁਰ, ਵਿਵੇਕ ਸ਼ਰਮਾ ,ਲਖਵਿੰਦਰ ਸਿੰਘ ,ਕਰਨੈਲ ਸਿੰਘ, ਬਲਕਰਾਂ ਦੇ ਡਰਾਈਵਰ ਗੁਰਬਚਨ ਸਿੰਘ ,ਸਰਬਜੀਤ ਸਿੰਘ, ਬਿੰਦਰ ਸਿੰਘ ,ਗੁਰਵਿੰਦਰ ਸਿੰਘ ,ਗੁਰਮੀਤ ਸਿੰਘ, ਬਲਜਿੰਦਰ ਸਿੰਘ ,ਗਗਨਦੀਪ ਸਿੰਘ ਅਤੇ ਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਡਰਾਈਵਰ ਭਾਈਚਾਰਾ ਮੌਜੂਦ ਸੀ।