ਪੰਜਾਬ : ਗੁਰੂਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਦੀ ਆਰੰਭਤਾ, ਦੇਖੋ ਵੀਡਿਓ

ਪੰਜਾਬ :  ਗੁਰੂਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜੇ ਦੀ ਆਰੰਭਤਾ, ਦੇਖੋ ਵੀਡਿਓ

ਰੋਪੜ : ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਪੰਦਰਵਾੜੇ ਦੀ ਅੱਜ ਇਤਿਹਾਸਕ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋ ਆਰੰਭਤਾ ਹੋ ਗਈ । ਆਰੰਭਤਾ ਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਇਸ ਦੋਰਾਨ ਤਖ਼ਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੋ ਇਲਾਵਾ ਹੋਰ ਧਾਰਮਿਕ ਸ਼ਖਸ਼ੀਅਤਾ ਤੇ ਇਲਾਕੇ ਦੀਆਂ ਸੰਗਤਾ ਨੇ ਹਾਜ਼ਰੀ ਭਰੀ। ਇਤਿਹਾਸ ਦੇ ਪੰਨਿਆਂ ਤੰਗ ਨਜ਼ਰ ਮਾਰੀ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਗੜ ਦਾ ਕਿਲਾ ਛੱਡਣ ਤੋ ਬਾਅਦ ਪਹਾੜੀ ਰਾਜਿਆਂ ਤੇ ਮੁਗਲ ਫੋਜਾ ਵੱਲੋ ਖਾਧੀਆ ਕਸਮਾਂ ਤੋੜ ਕੇ ਗੁਰੂ ਸਾਹਿਬ ਤੇ ਸਿੰਘ ਤੇ ਹਮਲਾ ਕਰ ਦਿੱਤਾ।ਇਸ ਅਸਥਾਨ ਤੇ ਪੁੱਜਣ ਸਮੇ ਰਾਹ ਵਿੱਚ ਪੈਂਦੀ ਸਰਸਾ ਨਦੀ ਪੂਰੇ ਊਫਾਨ ਤੇ ਸੀ।

ਜਿਸ ਦੋਰਾਨ ਜੰਗ ਲੜਦਿਆਂ ਗੁਰੂ ਸਾਹਿਬ ਜੀ ਦਾ ਪਰਿਵਾਰ ਇੱਥੋਂ ਤਿੰਨ ਹਿੱਸਿਆਂ ਚ ਵੰਡਿਆ ਗਿਆ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ ਕੁੰਮਾ ਮਾਸ਼ਕੀ ਹੁੰਦੇ ਹੋਏ ਗੰਗੂ ਬ੍ਰਾਹਮਣ ਦੇ ਨਾਲ ਮੋਰਿੰਡਾ ਵੱਲ ਚੱਲੇ ਗਏ ਤੇ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਤੇ ਸਿੰਘਾਂ ਨਾਲ ਰੋਪੜ ਤੋ ਹੁੰਦੇ ਹੋਏ, ਸ਼੍ਰੀ ਚਮਕੋਰ ਸਾਹਿਬ ਆ ਗਏ। ਜਦ ਕਿ ਗੁਰੂ ਕੇ ਮਹਿਲ ਦਿੱਲੀ ਵੱਲ ਚਲੇ ਗਏ। ਇਸ ਦੌਰਾਨ ਸ਼ਹੀਦ ਹੋਏ ਮਾਤਾ ਗੁਜਰੀ ਜੀ ਤੇ ਚਾਰੋ ਸਾਹਿਬਜ਼ਾਦਿਆਂ ਸਮੇਤ ਸਮੂਹ ਸਿੰਘਾਂ ਨੂੰ ਯਾਦ ਕਰਦਿਆਂ ਹਰ ਸਾਲ ਸ਼ਹੀਦੀ ਪੰਦਰਵਾੜਾ ਮਨਾਇਆ ਜਾਂਦਾ ਹੈ। ਇਸ ਦੌਰਾਨ ਸਾਰੇ ਸਮਾਗਮ ਤੇ ਸਾਦੇ ਲੰਗਰ ਲਗਾਉਣ ਦਾ ਸੁਨੇਹਾ ਦਿੰਦੇ ਹੋਏ ਇਹ ਵੈਰਾਗਮਈ ਦਿਨ ਸਾਦੇ ਢੰਗ ਨਾਲ ਮਨਾਉਣ ਦਾ ਸੁਨੇਹਾ ਦਿੱਤਾ ਗਿਆ।