ਪੰਜਾਬ : 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੇ ਧਰਨੇ ਤੇ ਪਹੁੰਚੇ ਸਾਬਕਾ ਮੰਤਰੀ ਪਰਗਟ ਸਿੰਘ, ਦੇਖੋ ਵੀਡਿਓ

ਪੰਜਾਬ :  1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਦੇ ਧਰਨੇ ਤੇ ਪਹੁੰਚੇ ਸਾਬਕਾ ਮੰਤਰੀ ਪਰਗਟ ਸਿੰਘ, ਦੇਖੋ ਵੀਡਿਓ

ਆਨੰਦਪੁਰ ਸਾਹਿਬ :  ਬੀਤੇ ਲੱਗਭੱਗ 60 ਦਿਨਾਂ ਤੋਂ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਰ ਹਨ। ਬੀਤੇ 2 ਦਿਨ ਪਹਿਲਾਂ ਇੱਕ ਰਾਜਨੀਤੀ ਸ਼ਾਸ਼ਤਰ ਦੀ ਮਹਿਲਾ ਉਮੀਦਵਾਰ ਵਲੋਂ ਆਤਮਹੱਤਿਆ ਵੀ ਕਰ ਲਈ ਗਏ ਸੀ। ਹਾਲਾਂਕਿ ਉਸਦੀ ਲਾਸ਼ ਭਾਵੇਂ ਹਾਲੇ ਤੱਕ ਨਹੀਂ ਮਿਲੀ ਮਗਰ ਇੱਕ ਸੂਸਾਇਡ ਨੋਟ ਜਰੂਰ ਮਿਲਿਆ ਸੀ। ਜਿਸ ਵਿੱਚ ਉਸਨੇ ਨੌਕਰੀ ਨਾ ਮਿਲਣ ਕਰਕੇ ਡਿਪਰੈਸ਼ਨ ਵਿੱਚ ਇਹ ਕਦਮ ਚੁੱਕਣ ਦੀ ਗੱਲ ਲਿਖੀ ਸੀ । ਮਗਰ ਦੂਸਰੇ ਪਾਸੇ ਬਲਵਿੰਦਰ ਕੌਰ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵਲੋਂ ਉਸਦੇ ਪਤੀ ਤੇ ਸਹੁਰੇ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਮਗਰ ਦੂਸਰੇ ਪਾਸੇ ਬਲਵਿੰਦਰ ਕੌਰ ਦੇ ਸਾਥੀ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਪੁਲਿਸ ਉਸਦੀ ਮੌਤ ਨੂੰ ਪਰਿਵਾਰਿਕ ਝਗੜੇ ਦਾ ਨਾਮ ਦੇ ਰਹੀ ਹੈ । ਹੁਣ ਇਸਨੂੰ ਲੈ ਕੇ ਰਾਜਨੀਤੀ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਕਾਂਗਰਸੀ ਲੀਡਰ ਪਰਗਟ ਸਿੰਘ ਤੇ ਬਰਿੰਦਰ ਢਿੱਲੋਂ ਨੇ ਉਹਨਾਂ ਦੇ ਧਰਨੇ ਵਿੱਚ ਸ਼ਿਰਕਤ ਕਰ ਇਸ ਮੌਕੇ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਬਲਵਿੰਦਰ ਕੌਰ ਵੱਲੋਂ ਆਤਮਹੱਤਿਆ ਨਹੀਂ ਕੀਤੀ ਗਈ। ਸਗੋਂ ਇਸਦੇ ਲਈ ਸਿੱਧੇ ਤੌਰ ਤੇ ਮੌਜੂਦਾ ਸਰਕਾਰ ਜਿੰਮੇਵਾਰ ਹੈ। ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਪੱਕਾ ਸ਼ਬਦ ਹੀ ਹਮਲਾ ਕਰਦਿਆਂ ਕਿਹਾ ਗਿਆ ਕਿ 1158 ਅਧਿਆਪਕ ਇੱਕ ਸਹੀ ਪ੍ਰੋਸੀਜਰ ਦੇ ਨਾਲ ਚੁਣੇ ਗਏ ਸਨ।