ਪੰਜਾਬ: ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਤੋ ਦੁਖੀ ਲੋਕਾਂ ਨੇ ਅੰਡਰ ਬ੍ਰਿਜ ਦੇ ਅੱਗੇ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ: ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਤੋ ਦੁਖੀ ਲੋਕਾਂ ਨੇ ਅੰਡਰ ਬ੍ਰਿਜ ਦੇ ਅੱਗੇ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

ਅੰਮ੍ਰਿਤਸਰ: ਪਿਛਲੇ ਕੁਝ ਹਫਤਿਆਂ ਤੋਂ ਵੱਧ ਰਹੀਆਂ ਲੁੱਟ ਖੋਹ ਤੇ ਕਤਲ ਦੀਆਂ ਵਾਰਦਾਤਾਂ ਨੇ ਜਿੱਥੇ ਪੁਲਿਸ ਦੇ ਉੱਪਰ ਸਵਾਲੀਆ ਨਿਸ਼ਾਨ ਖੜੇ ਕੀਤੇ ਹੋਏ। ਸ਼ਹਿਰ ਦੇ ਲੋਕ ਵੀ ਖਾਸਾ ਪਰੇਸ਼ਾਨ ਨਜ਼ਰ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਥਾਣਾ ਮੁਹਕਮਪੁਰਾ ਅਧੀਨ ਰਸੂਲਪੁਰ ਕਲਰ ਅਤੇ ਜੋੜਾ ਫਾਟਕ ਇਲਾਕੇ ਵਿੱਚ ਵੀ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸਨ।

ਪੁਲਿਸ ਨੂੰ ਸੂਚਿਤ ਕਰਨ ਤੇ ਵੀ ਜਲਦੀ ਕਾਰਵਾਈ ਨਾ ਕਰਨ ਤੋਂ ਦੁਖੀ ਹੋ ਕੇ ਰਸੂਲਪੁਰ ਕਲਰ ਅਤੇ ਜੋੜਾ ਫਾਟਕ ਦੇ ਰਹਿਣ ਵਾਲੇ ਇਲਾਕਾ ਵਾਸੀਆਂ ਵੱਲੋਂ ਜੋੜਾ ਫਾਟਕ ਅੰਡਰ ਬ੍ਰਿਜ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਖਿਲਾਫ ਰੱਜ ਕੇ ਆਪਣੀ ਭੜਾਸ ਕੱਢੀ ਗਈ। 

ਇੱਕ ਨੌਜਵਾਨ ਨੇ ਦੱਸਿਆ ਕਿ ਪਿਛਲੇ ਦੋ ਦਿਨ ਪਹਿਲਾਂ ਉਸ ਦੀ ਬੈਟਰੀ ਰਿਕਸ਼ਾ ਕਿਸੇ ਵਿਅਕਤੀ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੌਕ ਤੇ ਲੁੱਟ ਕਰ ਲਿਤੀ ਗਈ। ਪੁਲਿਸ ਨੂੰ ਦਰਖਾਸਤ ਲਿਖਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਦੱਸਿਆ ਕਿ ਰਸੂਲਪੁਰ ਕਲਰ ਤੋਂ ਪੰਜ ਕਿਲੋਮੀਟਰ ਦੀ ਦੂਰੀ ਤੇ ਪੁਲਿਸ ਸਟੇਸ਼ਨ ਹੈ ਜਦੋਂ ਤੱਕ ਪੁਲਿਸ ਨੂੰ ਸੂਚਿਤ ਕਰੀਦਾ ਹੈ ਉਨੀ ਦੇਰ ਤੱਕ ਲੁਟੇਰੇ ਫਰਾਰ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਰਸੂਲਪੁਰ ਕਲਰ ਏਰੀਆ ਦੇ ਵਿੱਚ ਲੁੱਟ ਦੀਆਂ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਜਿਸ ਕਰਕੇ ਮਜਬੂਰਨ ਅੱਜ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ।