ਜਲੰਧਰ: ਮੇਹਰਚੰਦ ਪੋਲੀਟੈਕਨਿਕ ਵਿਖੇ ਭਰੋਸਾ ਸ਼ਿਵਿਰ ਲਗਾਇਆ

ਜਲੰਧਰ: ਮੇਹਰਚੰਦ ਪੋਲੀਟੈਕਨਿਕ ਵਿਖੇ ਭਰੋਸਾ ਸ਼ਿਵਿਰ ਲਗਾਇਆ

ਜਲੰਧਰ: ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਹਰ ਸਮੈਸਟਰ ਵਿਦਿਆਰਥੀਆ ਨੂੰ ਉਤਸਾਹਿਤ ਕਰਨ ਲਈ ਕਾਲਜ ਦੀ ਸੇਵ ਅਰਥ ਸੋਸਾਇਟੀ ਵਲੋਂ ਭਰੋਸਾ ਸ਼ਿਵਰ ਲਗਾਇਆ ਜਾਂਦਾ ਹੈ। ਜਿਸ ਵਿਚ ਹਾਜ਼ਰੀ ਪਖੋਂ ਘੱਟ ਚਲ ਰਹੇ ਵਿਦਿਆਰਥੀ ਜਾਂ ਪੜਾਈ ਵਿਚ ਪਛੜ ਰਹੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਲਈ ਸਮਾਜ ਵਿਚੋਂ ਮਾਹਿਰ ਮਹਿਮਾਨਾਂ ਨੂੰ ਬੁਲਾਇਆ ਜਾਂਦਾ ਹੈ। ਤਾਂ ਜੋ ਇਹ ਵਿਦਿਆਰਥੀ ਊਰਜਾ ਭਰਪੂਰ ਹੋ ਕੇ ਫਿਰ ਤੋਂ ਪੂਰੇ ਜ਼ੋਸ਼ੋ- ਜਲਾਲ ਨਾਲ ਆਪਣੀ ਮੰਜਿਲ ਵਲ ਵੱਧ ਸਕਣ। 

ਪ੍ਰਿੰਸੀਪਲ ਜਗਰੂਪ ਸਿੰਘ ਤੇ ਸੇਵ ਅਰਥ ਸੋਸਾਇਟੀ ਦੇ ਪ੍ਰਧਾਨ ਡਾ. ਸੰਜੇ ਬਾਸਲ ਨੇ ਅੱਜ ਦੇ ਸ਼ਿਵਿਰ ਦੇ ਮਹਿਮਾਨਾ ਇੰਜੀ. ਮਨਹਰ ਪਸ਼ਾਨ ਤੇ ਇੰਜੀ. ਮੈਡਮ ਰਾਜ ਲਕਸ਼ਮੀ ਦਾ ਸਵਾਗਤ ਕੀਤਾ। ਤੇ ਉਹਨਾਂ ਦੀ ਜਾਣ ਪਛਾਣ ਕਰਵਾਈ। ਪਹਿਲੇ ਲੈਕਚਰ ਵਿਚ ਮਨਹਰ ਪਸ਼ਨ ਨੇ ਦੱਸਿਆ ਕਿ ਉਹ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ ਤੇ ਇਸ ਸਿੱਖਿਆ ਦੇ ਮੰਦਰ ਤੋਂ ਬਹੁਤ ਕੁੱਝ ਹਾਸਿਲ ਕੀਤਾ। 

ਅੱਜ ਜਲੰਧਰ ਦੇ ਪ੍ਰੱਮੁਖ ਆਰਕੀਟੈਕਟ ਹਨ, ਮੋਟੀਵੇਸ਼ਨ ਸਪੀਕਰ ਵੀ ਰਹੇ ਹਨ ਤੇ ਰੋਟਰੀ ਕੱਲਬ ਜਲੰਧਰ ਦੇ ਸਾਬਕਾ ਪ੍ਰਧਾਨ ਵੀ ਰਹੇ। ਮੈਡਮ ਰਾਜ ਲਕਸ਼ਮੀ ਨੇ ਦੂਜੇ ਲੈਕਚਰ ਵਿਚ ਦੱਸਿਆ ਕਿ ਉਹਨਾਂ ਨੇ ਵੀ ਇਥੋ ਇਲੈਕਟਰਾਨਿਕਸ ਦਾ ਡਿਪਲੋਮਾ ਕੀਤਾ ਤੇ ਆਪਣੇ ਪਤੀ ਨਾਲ ਮਿਲਕੇ ਈਗਲ ਪਬਲੀਕੇਸ਼ਨਜ ਨੂੰ ਬੁਲੰਦਿਆਂ ਤੇ ਪੁਹੰਚਾਇਆ ਤੇ ਅੱਜ ਭਗਵਾਨ ਦਾਦਾ ਫਾਉਡੇਸ਼ਨ ਨਾਲ ਜੁੜੇ ਹੋਏ ਨੇ ਤੇ ਕਈ ਥਾਵਾਂ ਤੇ ਜਾਂ ਕੇ ਆਮ ਲੋਕਾ ਨੂੰ ਜਾਗਰੂਕ ਕਰਦੇ ਹਨ। 

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਾਹਿਰ ਮਹਿਮਾਨਾ ਨੂੰ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੇ ਆਪ ਤੇ ਵਿਸ਼ਵਾਸ ਕਰੋ ਫਿਰ ਤੁਸੀ ਹਰ ਮਜ਼ਿਲ ਫਤਿਹ ਕਰ ਸਕਦੇ ਹੋ। ਡਾ. ਸੰਜੇ ਬਾਂਸਲ ਨੇ ਸਾਰਿਆ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡਮ ਮੀਨਾ ਬਾਂਸਲ, ਅੰਕੁਸ਼ ਸ਼ਰਮਾ, ਮੈਡਮ ਪ੍ਰਤਿਭਾ, ਮੈਡਮ ਸਵਿਤਾ, ਮੈਡਮ ਮਨਵੀਰ ਹਾਜ਼ਿਰ ਸਨ। ਸਮੂਹ ਵਿਦਿਆਰਥੀਆ ਨੇ ਪ੍ਰਣ ਕੀਤਾ ਕਿ ਉਹ ਅੱਗੇ ਵੱਧਣ ਲਈ ਜੀ ਜਾਨ ਇਕ ਕਰ ਦੇਣਗੇ।