ਜਲੰਧਰ: ਅਸਲੇ ਅਤੇ ਹਥਿਆਰਾਂ ਸਮੇਤ 6 ਦੋਸ਼ੀ ਗ੍ਰਿਫਤਾਰ

ਜਲੰਧਰ: ਅਸਲੇ ਅਤੇ ਹਥਿਆਰਾਂ ਸਮੇਤ 6 ਦੋਸ਼ੀ ਗ੍ਰਿਫਤਾਰ

ਜਲੰਧਰ (ਵਰੁਣ)। ਸਵਰਨਦੀਪ ਸਿੰਘ , ਪੀ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ / ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਰਬਜੀਤ ਸਿੰਘ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ , ਅਤੇ ਜਗਦੀਸ਼ ਰਾਜ , ਪੀ.ਪੀ.ਐਸ.ਉਪ ਪੁਲਿਸ ਕਪਤਾਨ , ਸਬ – ਡਵੀਜਨ ਫਿਲੌਰ ਦੀ ਅਗਵਾਈ ਹੇਠ ਐਸ.ਆਈ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਾਇਆ ਦੀ ਪੁਲਿਸ ਟੀਮ ਵੱਲੋਂ 02 ਪਿਸਟਲ 7.65 ਐਮ.ਐਮ ਸਮੇਤ 03 ਮੈਗਜੀਨ ਅਤੇ 22 ਜਿੰਦਾ ਰੋਂਦ , 01 ਦੇਸੀ ਕੱਟਾ 32 ਬੋਰ ਸਮੇਤ ਜਿੰਦਾ 02 ਰੋਂਦ , 01 ਦੇਸੀ ਕੱਟਾ 315 ਬੋਰ ਬਿਨ੍ਹਾਂ ਰੋਂਦ , 01 ਗੰਡਾਸੀ ਅਤੇ 01 ਖੰਡਾ , 07 ਮੋਬਾਇਲ ਫੋਨ , 01 ਮੋਟਰ ਸਾਈਕਲ ਪਲਸਰ ਅਤੇ 01 ਸਕੂਟਰੀ ਮਜੈਸਟਰੋ ਸਮੇਤ 06 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਅਤੇ ਇਹਨਾਂ ਗ੍ਰਿਫਤਾਰ ਦੋਸ਼ੀਆ ਵੱਲੋਂ ਕਤਲ ਦੀ ਵਾਰਦਾਰ ਨੂੰ ਅੰਜਾਮ ਦੇਣ ਤੋਂ ਪਹਿਲਾ ਬੇਨਕਾਬ ਕੀਤਾ ਹੈ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਵਰਨਦੀਪ ਸਿੰਘ , ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਮਿਤੀ 24-07-2022 ਨੂੰ ਐਸ.ਆਈ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਇਆ ਦੀ ਪੁਲਿਸ ਟੀਮ ਦੇ ਸਬ ਇੰਸਪੈਕਟਰ ਜਗਦੀਸ਼ ਰਾਜ ਸਮੇਤ ਸਾਥੀ ਕਰਮਚਾਰੀਆ ਨੇ ਬੱਸ ਅੱਡਾ ਗੁਰਾਇਆ ਨਾਕਾਬੰਦੀ ਦੌਰਾਨ ਇੱਕ ਦੇਸ਼ ਸੇਵਕ ਨੇ ਹਾਜਰ ਆ ਕੇ ਦੱਸਿਆ ਕਿ ਅਨੂਪ ਬੰਗੜ ਪੁੱਤਰ ਸੰਤੋਖ ਲਾਲ ਵਾਸੀ ਚਚਰਾੜੀ ਦੇ ਘਰ ਅੱਗੇ ਬਣੀਆਂ ਦੁਕਾਨਾਂ ਦੇ ਉਪਰ ਬਣੇ ਕਮਰਿਆਂ ਵਿੱਚ ਵਿਸ਼ਾਲ ਬੱਸੀ ਪੁੱਤਰ ਵਿਜੈ ਕੁਮਾਰ , ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਮਨਵੀਰ ਸਿੰਘ ਪੁੱਤਰ ਤਰਸੇਮ ਸਿੰਘ , ਸੁਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ , ਪਰੀਜਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਸਾਰੇ ਵਾਸੀਆਨ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ ਜਿਨ੍ਹਾਂ ਪਾਸ ਪਿਸਤੋਲ , ਦਾਤਰ ਅਤੇ ਹੋਰ ਮਾਰੂ ਹਥਿਆਰ ਹਨ।

ਜੋ ਇਹਨਾਂ ਵਿਅਕਤੀਆ ਨੇ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਭਤੀਜੇ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਨਾਲ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ ਜੋ ਰੰਜਿਸ਼ ਦੇ ਚੱਲਦੀਆ ਪਹਿਲਾ ਕੁਲਵੰਤ ਸਿੰਘ ਨੇ ਵਿਸ਼ਾਲ ਬੱਸੀ ਨੂੰ ਪਿੰਡ ਵਿੱਚ ਹੀ ਵਡਿਆ ਸੀ ਅਤੇ ਬਾਅਦ ਵਿੱਚ ਵਿਸ਼ਾਲ ਬੱਸੀ ਪਾਰਟੀ ਵੱਲੋਂ ਸਰਪੰਚ ਹਰਜੀਤ ਸਿੰਘ ਨੂੰ ਬੁਰੀ ਤਰ੍ਹਾਂ ਵਡਿਆ ਸੀ। ਜੋ ਵਿਸ਼ਾਲ ਬੱਸੀ , ਜਤਿੰਦਰ ਸਿੰਘ , ਸੁਰਿੰਦਰ ਸਿੰਘ ਅਤੇ ਪਰੀਜਨ ਥਾਣਾ ਰਾਵਲਪਿੰਡੀ ਦੇ 2020 ਤੋਂ ਭਗੋੜੇ ਹਨ।ਜੇਕਰ ਛਾਪੇਮਾਰੀ ਕੀਤੀ ਜਾਵੇ ਤਾਂ ਅਸਲੇ ਸਮੇਤ ਕਾਬੂ ਆ ਸਕਦੇ ਹਨ।

ਜਿਸ ਤੇ ਮੁਕੱਦਮਾ ਨੰਬਰ 102 ਮਿਤੀ 24-07-2022 ਜੁਰਮ 115 , IPC & 25-54-59 Arms Act ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਤਾਂ ਦੋਰਾਨੇ ਛਾਪੇਮਾਰੀ ਮੁਕੱਦਮਾ ਹਜਾ ਵਿੱਚ ਅਨੂਪ ਬੰਗੜ ਪੁੱਤਰ ਸੰਤੋਖ ਲਾਲ ਵਾਸੀ ਪਿੰਡ ਚਚਰਾੜੀ ਥਾਣਾ ਗੁਰਾਇਆ ਜਿਲ੍ਹਾਂ ਜਲੰਧਰ , ਵਿਸ਼ਾਲ ਬੱਸੀ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾਂ ਕਪੂਰਥਲਾ , ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ, ਮਨਵੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲਾ , ਸੁਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾਂ ਕਪੂਰਥਲਾ , ਪਰੀਜਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਜਿਲ੍ਹਾ ਕਪੂਰਥਲ, ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ ਅਤੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।

ਜੋ ਦੌਰਾਨੇ ਤਲਾਸ਼ੀ ਉਕਤਾਨ ਵਿਅਕਤੀਆ ਪਾਸੋਂ 02 ਪਿਸਟਲ 7.65 ਐਮ.ਐਮ ਸਮੇਤ 03 ਮੈਗਜ਼ੀਨ ਅਤੇ 22 ਜਿੰਦਾ ਰੋਂਦ , 01 ਦੇਸੀ ਕੱਟਾ 32 ਬੋਰ ਸਮੇਤ 02 ਜਿੰਦਾ ਰੋਂਦ , 01 ਦੇਸੀ ਕੱਟਾ 315 ਬੋਰ ਬਿਨ੍ਹਾਂ ਰੋਂਦ , 01 ਗੰਡਾਸੀ ਅਤੇ 01 ਖੰਡਾ , 07 ਮੋਬਾਇਲ ਫੋਨ , 01 ਮੋਟਰ ਸਾਈਕਲ ਪਲਸਰ ਅਤੇ 01 ਸਕੂਟਰੀ ਮਜੈਸਟਰੋ ਬ੍ਰਾਮਦ ਕੀਤੀ ਗਈ।

ਜੋ ਦੌਰਾਨੋ ਪੁੱਛ ਗਿੱਛ ਉਕਤ ਦੋਸ਼ੀਆ ਨੇ ਦੱਸਿਆ ਕਿ ਉਨ੍ਹਾਂ ਦਾ ਝਗੜਾ ਕਾਫੀ ਲੰਬੇ ਤੋਂ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਭਤੀਜੇ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਨਾਲ ਚੱਲ ਰਿਹਾ ਸੀ ਜੋ ਅਸੀਂ ਹੁਣ ਕੁਲਵੰਤ ਸਿੰਘ ਨੂੰ ਮਾਰਨ ਲਈ ਇੱਕਠੇ ਹੋਏ ਸੀ ਅਤੇ ਸਹੀ ਸਮੇਂ ਦੀ ਉਡੀਕ ਕਰ ਰਹੇ ਸੀ। ਜੋ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਦੋਸ਼ੀਆਨ ਉਕਤਾਨ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੋਸ਼ੀਆਨ ਦੇ ਖਿਲਾਫ ਵੱਖ ਵੱਖ ਧਰਾਵਾਂ ਹੇਠ ਵੱਖ ਵੱਖ ਥਾਣਿਆ ਵਿੱਚ 18 ਮੁਕੱਦਮੇ ਦਰਜ ਹਨ।