ਪੰਜਾਬ : ਜੰਗਲੀ ਜੀਵਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ, ਦੇਖੋ ਵੀਡਿਓ

ਪੰਜਾਬ :  ਜੰਗਲੀ ਜੀਵਾਂ ਨੂੰ ਬਚਾਉਣ ਲਈ ਬੱਚਿਆਂ ਨੂੰ ਕੀਤਾ ਜਾਗਰੂਕ, ਦੇਖੋ ਵੀਡਿਓ

ਲੁਧਿਆਣਾ : ਚਿੜੀਆਂ ਘਰ ਵਲੋਂ 69ਵਾਂ ਵਲਡ ਵਿਲਡ ਲਾਈਫ ਵੀਕ ਮਨਾਇਆ ਜਾ ਰਿਹਾ। ਜਿਸ ਵਿਚ ਸਕੂਲੀ ਬੱਚਿਆਂ ਦੇ ਪੇਟਿੰਗ ਤੇ ਕਵਿਜ਼ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਵੱਖ-ਵੱਖ ਸਕੂਲੀ ਵਿਦਿਆਰਥੀਆਂ ਦੇ ਡਰਾਇੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਪਹਿਲਾ, ਦੂਜਾ ਅਤੇ ਸਥਾਨ ਪ੍ਰਾਪਤ ਕਰਨ ਵਾਲੇ ਸਕੂਲ ਦੇ ਬੱਚਿਆਂ ਵਿਚ ਇਨਾਮ ਵੰਡੇ ਗਏ।

ਇਹ ਵਲਡ ਵਿਲਡ ਲਾਈਫ ਵੀਕ ਪੰਜਾਬ ਦੇ ਸਾਰੇ ਚਿੜੀਆ ਘਰਾਂ ਵਿੱਚ 2 ਅਕਤੂਬਰ ਤੋਂ 8 ਅਕਤੂਬਰ ਤਕ ਮਨਾਇਆ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਉਪ ਸਹਾਇਕ ਲੁਧਿਆਣਾ ਚਿੜੀਆਂ ਘਰ ਨੇ ਦੱਸਿਆ ਕਿ ਇਹ ਵੀਕ ਜੰਗਲੀ ਜੀਵ ਜੋ ਕਿ ਵਿਲੁਪਤ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਮਨਾਇਆ ਜਾਂਦਾ ਹੈ।