ਪੰਜਾਬ : ਮਹਿਲਾਵਾਂ ਨੇ ਬੀਬੀਐਮਬੀ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ, ਬੱਸਾਂ ਮੁਹਰੇ ਲਾਇਆ ਧਰਨਾ, ਦੇਖੋ ਵੀਡਿਓ

ਪੰਜਾਬ : ਮਹਿਲਾਵਾਂ ਨੇ ਬੀਬੀਐਮਬੀ ਦੇ ਖ਼ਿਲਾਫ਼ ਖੋਲ੍ਹਿਆ ਮੋਰਚਾ, ਬੱਸਾਂ ਮੁਹਰੇ ਲਾਇਆ ਧਰਨਾ, ਦੇਖੋ ਵੀਡਿਓ

ਅਨੰਦਪੁਰ ਸਾਹਿਬ / ਸੰਦੀਪ ਸ਼ਰਮਾ : ਨੰਗਲ ਹਲਕੇ ਤੋਂ ਮਹਿਲਾਵਾਂ ਵੱਲੋਂ  ਬੀਬੀਐਮਬੀ ਦੇ ਖਿਲਾਫ ਮੋਰਚਾ ਖੋਲਣ ਦੀ ਖਬਰ ਸਾਹਮਣੇ ਆਈ ਹੈ। ਉਨਾਂ ਨੇ ਬੀਬੀਐਮਬੀ ਪਾਵਰ ਵਿੰਗ ਕਰਮਚਾਰੀਆਂ ਨੂੰ ਲਿਜਾਣ ਵਾਲੀਆਂ ਬੱਸਾਂ ਦੇ ਮੂਹਰੇ ਧਰਨਾ ਲਗਇਆ ਹੈ। ਮਹਿਲਾਵਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੀਬੀਐਮਬੀ ਪਾਵਰ ਵਿੰਗ ਵੱਲੋਂ ਬੀਬੀਐਮਬੀ ਬਲਾਕ ਦੇ ਵਿਚ ਪਿਛਲੇ ਸਮੇਂ ਠੇਕੇਦਾਰ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਜਲਦੀ ਹੀ ਉਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਅੱਧ ਵਿਚਕਾਰ ਮਕਾਨ ਦੀ ਰਿਪੇਅਰ ਦਾ ਕੰਮ ਰਹਿ ਜਾਣ ਕਾਰਨ ਪਿਛਲੇ ਰਾਤ ਪਏ ਮੀਂਹ ਦੇ ਚੱਲਦੇ ਉਨ੍ਹਾਂ ਦੇ ਘਰ ਦੇ ਵਿੱਚ ਪਿਆ ਸਮਾਨ ਅਤੇ ਫਰਨੀਚਰ ਖਰਾਬ ਹੋ ਗਿਆ। ਜਿਸ ਕਾਰਨ ਉਨਾਂ ਨੂੰ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। 

ਹਾਲਾਂਕਿ ਉਨ੍ਹਾਂ ਵੱਲੋਂ ਬੀਬੀਐਮਬੀ ਪ੍ਰਸ਼ਾਸਨ ਤੱਕ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪਹੁੰਚ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਟਾਲ-ਮਟੋਲ ਦਾ ਰਵਈਆ ਹੀ ਰਿਹਾ। ਬੀਬੀਐਮਬੀ ਪ੍ਰਸ਼ਾਸਨ ਦੇ ਟਾਲ-ਮਟੋਲ ਵਾਲੇ ਰਵਈਏ ਦੇ ਕਾਰਣ ਹੀ ਉਨਾਂ ਨੂੰ ਰਾਤ ਪਏ ਮੀਹ ਦੇ ਕਾਰਨ ਕਾਫ਼ੀ ਨੁਕਸਾਨ ਸਹਿਣਾ ਪਿਆ। ਮਹਿਲਾਵਾਂ ਨੇ ਕਿਹਾ ਕਿ ਜਦੋਂ ਤਕ ਦੁਬਾਰਾ ਰਿਪੇਅਰ ਦਾ ਕੰਮ ਸ਼ੁਰੂ ਨਹੀਂ ਹੁੰਦਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ। ਬੀਬੀਐਮਬੀ ਦੇ ਕੰਮ ਸ਼ੁਰੂ ਕਰਵਾਉਣ ਤੋਂ ਬਾਅਦ ਮਹਿਲਾਵਾਂ ਨੇ ਇਹ ਧਰਨਾ ਪ੍ਰਦਰਸ਼ਨ ਖਤਮ ਕੀਤਾ, ਤਿੰਨ ਘੰਟੇ ਚੱਲੇ ਇਸ ਧਰਨਾ ਪ੍ਰਦਰਸ਼ਨ ਕਾਰਨ ਕਰਮਚਾਰੀਆਂ ਨੂੰ ਭਾਖੜਾ ਬੰਨ  ਤੱਕ ਲਿਜਾਣ ਵਾਲੀਆਂ ਬੱਸਾਂ ਵੀ ਲੇਟ ਹੋ ਗਈਆਂ।