ਪੰਜਾਬ : ਕਣਕ ਦੀ ਫਸਲ ਨੂੰ ਲੱਗੀ ਅੱਗ, ਦੇਖੋ ਵੀਡਿਓ

ਪੰਜਾਬ : ਕਣਕ ਦੀ ਫਸਲ ਨੂੰ ਲੱਗੀ ਅੱਗ, ਦੇਖੋ ਵੀਡਿਓ

ਕੋਟਕਪੂਰਾ :  ਕੋਟਕਪੁੂਰਾ ਦੇ ਪਿੰਡ ਵਾੜਾ ਦਰਾਕਾ ਤੋਂ ਕਣਕ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਕਣਕ ਦੀ ਫਸਲ ਨੂੰ ਅੱਗ ਲੱਗਣ ਨਾਲ ਠੇਕੇ ਤੇ ਦਿੱਤੀ ਦੋ ਕਿੱਲੇ ਜ਼ਮੀਨ ਵਿੱਚ ਲੱਗੀ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ। ਇਸ ਘਟਨਾ ਦੀ ਜਾਨਕਾਰੀ ਦਿੰਦੇ ਹੋਏ ਕਿਸਾਨ ਅੰਗਰੇਜ ਸਿੰਘ ਨੇ ਦੱਸਿਆ ਮੈਂ 40 ਕਿਲ੍ਹੇ ਠੇਕੇ ਤੇ ਜਮੀਨ ਲਿੱਤੀ ਹੋਈ ਹੈ, ਅਸੀਂ ਕਣਕ ਵੱਡ ਰਹੇ ਸੀ ਖੇਤ ਵਿਚੋਂ ਲੰਗਦੀਆਂ ਨੀਵੀਆਂ ਤਾਰਾ ਵਿਚੋਂ ਸਪਾਰਕ ਵੱਜਿਆ ਤੇ ਅੱਗ ਲੱਗ ਗਈ ਜਿਸ ਨਾਲ 2 ਕਿੱਲਿਆਂ ਦਾ ਨੁਕਸਾਨ ਹੋਇਆ ।

ਫਾਈਰ ਬਿਰਗੇਡ ਇੰਚਾਰਜ ਸੁਰਿੰਦਰਪਾਲ ਨੇ ਦੱਸਿਆ ਸਾਨੂੰ ਫੋਨ ਆਈਆ ਤੇ ਮੈਂ ਅਤੇ ਮੇਰੀ ਟੀਮ ਤੁਰੰਤ ਪਿੰਡ ਵਾੜਾ ਦਰਾਕਾ ਪੁਜੇ ਅਤੇ ਅੱਗ ਤੇ  ਕਾਬੂ ਪਾਇਆ ਅਤੇ ਸਾਡਾ ਪਿੰਡ ਵਾਸੀਆਂ ਨੇ ਵੀ ਸਾਥ ਦਿੱਤਾ ।