ਪੰਜਾਬ: 2 ਧਿਰਾਂ 'ਚ ਚੱਲੇ ਤੇਜ਼ਧਾਰ ਹਥਿਆਰ, 5 ਜਖਮੀ­, ਦੇਖੋਂ CCTV

ਪੰਜਾਬ: 2 ਧਿਰਾਂ 'ਚ ਚੱਲੇ ਤੇਜ਼ਧਾਰ ਹਥਿਆਰ, 5 ਜਖਮੀ­, ਦੇਖੋਂ CCTV

ਬਟਾਲਾ: ਪੁਲਿਸ ਅਧੀਨ ਕਸਬਾ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 13 ਦੇ ਚੌਂਕ ਵਿਚ ਮਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਦੋ ਧਿਰਾਂ’ਚ ਆਹਮੋ ਚ ਲੜਾਈ ਹੋ ਗਈ। ਦੋਵਾਂ ਧਿਰਾਂ ਨੇ ਇਕ ਦੂਜੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਹਮਲੇ ਵਿਚ ਦੋਵਾਂ ਧਿਰਾਂ ਦੇ 5 ਵਿਅਕਤੀ ਜਖਮੀ ਹੋ ਗਏ। ਜਿੰਨਾਂ ਨੂੰ ਫਤਿਹਗੜ ਚੂੜੀਆਂ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਇੱਕ ਧਿਰ ਦੇ ਅਭੀ ਪੁੱਤਰ ਰਾਜਾ ਮਸੀਹ ਵਾਸੀ ਵਾਰਡ ਨੰ 6 ਬੱਦੋਵਾਲ ਰੋਡ ਫਤਿਹਗੜ ਚੂੜੀਆਂ ਨੇ ਕਥਿਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਾਰਡ ਨੰ 2 ਅਤੇ 13 ਦੇ ਰਿੰਚੂ­, ਅਰੁਣ­ ਅਤੇ ਪ੍ਰਿੰਸ ਨੇ ਸਾਥੀਆਂ ਸਮੇਤ ਉਸ ਤੇ ਹਮਲਾ ਕਰਕੇ ਉਸਨੂੰ ਜਖਮੀ ਕਰ ਦਿੱਤਾ।

ਇਸੇ ਧਿਰ ਦੇ ਸਾਹਿਲ­, ਲਵ­, ਸ਼ੈਲੀ ਅਤੇ ਨੀਲਮ ਨੇ ਦੱਸਿਆ ਕਿ ਅੱਜ ਫਿਰ ਉਕਤ ਵਿਅਕਤੀ ਅਤੇ ਇੰਨਾਂ ਦੇ ਸਾਥੀ ਐਸਡੀਏ ਚਰਚ ਨਜਦੀਕ ਆਏ ਅਤੇ ਉਹ ਆਪਣੇ ਚਾਚੇ ਦੇ ਘਰ ਦੇ ਬਾਹਰ ਬੈਠੇ ਸੀ। ਇਸ ਦੋਰਾਨ ਉਹਨਾਂ ਨੇ ਫਿਰ ਸਾਡੇ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜਖਮੀ ਕਰ ਦਿੱਤਾ। ਇਸ ਸਬੰਧੀ ਦੂਜੀ ਧਿਰ ਦੇ ਜਸਪਾਲ ਮਸੀਹ ਪੁੱਤਰ ਲੇਟ ਗੰਗੂ ਮਸੀਹ­, ਅਰੁਣ ਮਸੀਹ ਪੁੱਤਰ ਜਸਪਾਲ ਮਸੀਹ ਅਤੇ ਸੋਨੀਆ ਪਤਨੀ ਲਾਲੀ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਕੁਝ ਲੋਕ ਉਨਾਂ ਦੇ ਘਰ ਆਏ ਸਨ।

ਇਸ ਦੋਰਾਨ ਦੂਜੀ ਧਿਰ ਉਨਾਂ ਦੇ ਲੜਕੇ ਪ੍ਰਿੰਸ ਨੂੰ ਮਾਰਨ ਦੀਆਂ ਧਮਕੀਆਂ ਦੇ ਕੇ ਗਏ ਸਨ। ਉਸ ਤੋਂ ਬਾਅਦ ਅੱਜ ਉਹ ਚਰਚ ਚੌਂਕ’ਚ ਬੈਠੇ ਸਨ। ਇਸ ਦੋਰਾਨ ਲਵ­, ਸ਼ੈਲੀ­, ਢਿੱਲਾ, ਅਭੀ ਅਤੇ ਅਰਜੁਨ ਸਾਥੀਆਂ ਸਮੇਤ ਆਏ ਅਤੇ ਉਹਨਾਂ ਨੇ ਸਾਡੇ ਉਪਰ ਹਮਲਾ ਕਰ ਦਿੱਤਾ। ਜਿਸ ਨਾਲ ਉਹ ਜਖਮੀ ਹੋ ਗਏ। ਲੜਾਈ ਦੀ ਘਟਨਾ ਸੀ ਸੀ ਟੀ ਵੀ ਕੈਮਰੇ’ਚ ਕੈਦ ਹੋਈ ਹੈ। ਓਥੇ ਹੀ ਇਸ ਸਬੰਧੀ ਫਤਿਹਗੜ ਚੂੜੀਆਂ ਦੇ ਐਸ ਐਚ ਓ ਗੁਰਮਿੰਦਰ ਸਿੰਘ ਢਿਲੋਂ ਨਾਲ ਜਦ ਗੱਲ ਕੀਤੀ ਤਾਂ ਉਨਾਂ ਕੈਮਰੇ ਸਾਹਮਣੇ ਬੋਲਣ ਤੋਂ ਮਨ੍ਹਾ ਕਰਦੇ ਹੋਏ ਬੰਦ ਕੈਮਰੇ ਸਾਹਮਣੇ ਕਿਹਾ ਕਿ 2 ਧਿਰਾਂ ਦਾ ਝਗੜਾ ਹੋਇਆ ਹੈ। ਉਸ ਦੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।