ਪੰਜਾਬ : ਸਿਵਲ ਹਸਪਤਾਲ 'ਚ ਦਵਾਈਆਂ ਦੀ ਕਮੀ, SMO ਦਾ ਆਇਆ ਬਿਆਨ, ਦੇਖੋ ਵੀਡਿਓ

ਪੰਜਾਬ : ਸਿਵਲ ਹਸਪਤਾਲ 'ਚ ਦਵਾਈਆਂ ਦੀ ਕਮੀ, SMO ਦਾ ਆਇਆ ਬਿਆਨ, ਦੇਖੋ ਵੀਡਿਓ

ਬਟਾਲਾ: ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ 26 ਜਨਵਰੀ ਤੋਂ ਬਾਅਦ ਸਿਵਲ ਹਸਪਤਾਲਾ ਵਿੱਚ ਦਵਾਈਆਂ ਪੂਰੀਆਂ ਮਿਲਣਗੀਆਂ, ਟੈਸਟ ਵੀ ਅੰਦਰੋਂ ਹੀ ਸਸਤੇ ਹੋਣਗੇ ਤੇ ਕੋਈ ਵੀ ਡਾਕਟਰ ਬਾਹਰ ਦੀ ਦਵਾਈ ਨਹੀਂ ਲਿਖੇਗਾ। ਪਰ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਸਿਵਲ ਹਸਪਤਾਲ ਬਟਾਲਾ ਵਿੱਚ ਇਹਨਾਂ ਦਾਵਿਆਂ ਦੀ ਫੂਕ ਨਿਕਲਦੀ ਨਜ਼ਰ ਆਈ ਹੈ। ਇਸ ਮੌਕੇ ਜਦੋ ਸਾਡੀ ਟੀਮ ਨੇ ਗਰਾਉਂਡ ਜੀਰੋ ਤੇ ਜਾਕੇ ਝਾਤ ਮਾਰੀ ਤਾਂ ਹਸਪਤਾਲ ਚ ਦਾਖਿਲ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਸੀ ਕਿ ਡਾਕਟਰਾਂ ਨੇ ਦਵਾਈਆਂ ਤਾਂ ਲਿਖ ਦਿਤੀਆਂ ਹਨ। ਪਰ ਹਸਪਤਾਲ ਦੇ ਅੰਦਰੋਂ ਇਕ ਅੱਧੀ ਦਵਾਈ ਹੀ ਮਿਲਦੀ ਹੈ, ਬਾਕੀਆਂ ਬਾਰੇ ਕਿਹਾ ਜਾਂਦਾ ਹੈ ਕੇ ਬਾਹਰ ਤੋਂ ਲੈ ਲਓ। ਉਹਨਾਂ ਕਿਹਾ ਕਿ ਟੈਸਟ ਵੀ ਜਿਆਦਾਤਰ ਬਾਹਰ ਦੇ ਹੀ ਲਿਖੇ ਜਾਂਦੇ ਹਨ, ਅੰਦਰੋਂ ਕੋਈ ਵੀ ਟੈਸਟ ਨਹੀਂ ਹੁੰਦਾ।

ਓਹਨਾਂ ਕਿਹਾ ਕਿ ਸਰਕਾਰ ਜ਼ਮੀਨੀ ਸਤਰ ਤੇ ਇਹ ਸਭ ਕੁਝ ਸਹੀ ਤਰੀਕੇ ਨਾਲ ਲਾਗੂ ਕਰਵਾਏ। ਓਥੇ ਹੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਰਵਿੰਦਰ ਨੇ ਕਿਹਾ ਕਿ EDL ਦਵਾਈਆਂ ਦੀ ਲਿਸਟ 226 ਦਵਾਈਆਂ ਦੀ ਹੈ। ਜੋ ਤਕਰੀਬਨ ਹਸਪਤਾਲ ਵਿਚੋਂ ਮਿਲ ਜਾਂਦੀਆਂ ਹਨ। ਬਾਕੀ Non EDL ਦਵਾਈਆਂ ਮੰਗਾਵਉਣੀਆ ਪੇਂਦੀਆਂ ਹਨ। ਜਿਹਨਾਂ ਨੂੰ ਅਸੀਂ ਆਨ ਲਾਈਨ ਆਰਡਰ ਕਰਦੇ ਹਾਂ। ਜਿਹਨਾਂ ਨੂੰ ਆਉਣ ਵਿਚ ਕੁਝ ਦਿਨ ਲਗ ਜਾਂਦੇ ਹਨ। ਬਾਕੀ ਇਸ ਸਿਲਸਿਲੇ ਨੂੰ ਲਾਗੂ ਕਰਨ ਵਿੱਚ ਕੁਝ ਸਮਾਂ ਲਗ ਸਕਦਾ ਹੈ, ਪਰ ਦਰੁਸਤ ਹੋ ਜਾਵੇਗਾ।