ਪੰਜਾਬ: ਵੱਖ-ਵੱਖ ਥਾਵਾਂ 'ਤੇ ਲਗਾਈ ਗਈ ਲੈਂਡਸਕੇਪ ਪੇਂਟਿੰਗ ਦੀ ਵਰਕਸ਼ਾਪ, ਦੇਖੇ ਵੀਡਿਓ

ਪੰਜਾਬ: ਵੱਖ-ਵੱਖ ਥਾਵਾਂ 'ਤੇ ਲਗਾਈ ਗਈ ਲੈਂਡਸਕੇਪ ਪੇਂਟਿੰਗ ਦੀ ਵਰਕਸ਼ਾਪ, ਦੇਖੇ ਵੀਡਿਓ

ਤਲਵਾੜਾ/ ਸੌਨੂੰ ਥਾਪਰ : ਸਟੀਸਕੇਪ ਪੇਂਟਿੰਗ ਜਿਸਨੂੰ ਸ਼ਹਿਰੀ ਲੈਂਡਸਕੇਪ ਪੇਂਟਿਂਗ ਵੀ ਕਿਹਾ ਜਾਂਦਾ ਹੈ, ਕਲਾ ਦੀ ਇੱਕ ਕਿਸਮ ਹੈ। ਅੱਜ ਅੰਤਰਸ਼ਟਰੀ ਕਲਾਕਾਰ ਅਮਿਤ ਕਪੂਰ, ਮੇਘਾ ਕਪੂਰ ਅਤੇ ਜਸਵੀਰ ਰਾਮ ਵੱਲੋਂ ਇਕ ਵਰਕਸ਼ਾਪ ਸ਼ਹਿਰ ਦੇ ਵੱਖ-ਵੱਖ ਥਾਵਾਂ ਚ ਲਗਾਈ ਗਈ। ਜਿਸ ਤਹਿਤ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਦੇ ਘੰਟੇ ਘਰ ਅਤੇ ਬਜ਼ਾਰ ਦੇ ਦ੍ਰਿਸ਼ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।

ਓਹਨਾਂ ਕਿਹਾ ਕਿ ਇਸ ਨਾਲ ਸਾਡੀ ਪੁਰਾਤਨ ਕਲਾ ਜਿੰਦਾ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਕਲਾਕਾਰਾਂ ਨੇ ਦਸਿਆ ਕਿ ਰਾਸ਼ਟਰੀ-ਅੰਤਰਰਾਸ਼ਰੀ ਕਲਾਕਾਰ ਇਥੇ ਪੁੱਜੇ ਹਨ ਅਤੇ ਸ਼ਹਿਰ ਦੇ ਸਦੀਆਂ ਪਹਿਲਾ ਦਾ ਇਤਿਹਾਸ ਇਸ ਕਲਾ ਰਾਹੀਂ ਦਰਸਾਉਣ ਅਤੇ ਬਚਾਉਣ ਦਾ ਸੁਨੇਹਾ ਇਸ ਕਲਾ ਰਾਹੀਂ ਦੇ ਰਹੇ ਹਨ । ਓਹਨਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਕਲਾ ਰਾਹਂ ਆਪਣੇ ਇਲਾਕੇ ਦੇ ਇਤਿਹਾਸ ਬਾਰੇ ਪਤਾ ਲਗੇਗਾ ।