ਪੰਜਾਬ: ਰੇਲਵੇ ਮੁਲਾਜਮ ਦਾ ਕਤਲ ਕਰਨ ਵਾਲੇ ਦੋਸ਼ੀ ਕਾਬੂ, ਦੇਖੋ ਵੀਡਿਓ

ਪੰਜਾਬ: ਰੇਲਵੇ ਮੁਲਾਜਮ ਦਾ ਕਤਲ ਕਰਨ ਵਾਲੇ ਦੋਸ਼ੀ ਕਾਬੂ, ਦੇਖੋ ਵੀਡਿਓ

ਲੁਧਿਆਣਾ: ਰੇਲਵੇ ਮੁਲਾਜਮ ਦਾ ਕਤਲ ਕਰਨ ਵਾਲੇ ਦੋਸ਼ਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਥਾਣਾ ਡਵੀਜਨ ਨੰਬਰ-5 ਵਲੋ ਮੁੱਕਦਮਾ ਨੰਬਰ 236 ਮਿਤੀ 19/09/2023 ਆਈ ਪੀ ਸੀ ਦੀਆਂ ਧਾਰਾਵਾਂ 302,34 ਥਾਣਾ ਡਵੀਜਨ ਨੰਬਰ 5 ਲੁਧਿਆਣਾ ਦੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਮੁੱਕਦਮਾ ਮ੍ਰਿਤਕ ਪਰਦੀਪ ਕੁਮਾਰ ਦੀ ਪਤਨੀ ਪੂਜਾ ਦੇਵੀ ਦੇ ਬਰ-ਬਿਆਨ ਦਰਜ ਰਜਿਸਟਰ ਕੀਤਾ ਗਿਆ। ਜਿਸਨੇ ਆਪਣੇ ਬਿਆਨ ਵਿਚ ਲਿਖਵਾਇਆ ਕਿ ਉਸਦੇ ਪਤੀ ਪਰਦੀਪ ਕੁਮਾਰ ਨੂੰ ਉਸ ਦੇ ਨਾਲ ਰੇਲਵੇ ਵਿਚ ਕੰਮ ਕਰਨ ਵਾਲੇ ਕਰਮਚਾਰੀ ਰਜਤ ਵਲੋ ਆਪਣੇ ਹੋਰ ਸਾਥੀ ਕਰਮਚਾਰੀਆਂ ਨਾਲ ਮਿਲਕੇ ਕਿਸੇ ਗੱਲ ਨੂੰ ਲੈ ਕੇ ਚਲੇ ਆ ਰਹੇ ਝਗੜੇ ਕਾਰਨ ਮਿਤੀ 17/09/2023 ਨੂੰ ਰੇਲਵੇ ਲਾਇਨਾਂ ਮਨਜੀਤ ਨਗਰ ਲੁਧਿਆਣਾ ਪਾਸ ਪਰਦੀਪ ਕੁਮਾਰ ਤੇ ਜਾਨਲੇਵਾ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ ਹੈ। ਮਿਤੀ 18/09/2023 ਨੂੰ ਪਰਦੀਪ ਕੁਮਾਰ ਦੇ ਜੇਰੇ ਇਲਾਜ ਐਸ.ਪੀ.ਐਸ ਹਸਪਤਾਲ ਲੁਧਿਆਣਾ ਵਿਚ ਮੋਤ ਹੋ ਗਈ ਹੈ।

ਦੋਰਾਨੇ ਤਫਤੀਸ਼, ਮੁੱਕਦਮਾ ਵਿਚ ਨੀਰਜ ਉਰਫ ਲੱਖੂ ਅਤੇ ਅਕਾਸ਼ ਮਲਿਕ ਨੂੰ ਬਤੋਰ ਦੋਸ਼ੀ ਨਾਮਜਦ ਕਰਕੇ ਮੁੱਕਦਮਾ ਦੇ ਫਰਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਬਣਾਈਆਂ ਗਈਆਂ ਅਲੱਗ ਅਲੱਗ ਪੁਲਿਸ ਟੀਮਾਂ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦੋ ਮੁੱਕਦਮਾ ਦਰਜ ਰਜਿਸਟਰ ਹੋਣ ਦੇ 24 ਘੰਟਿਆਂ ਦੇ ਅੰਦਰ ਮੁੱਕਦਮਾ ਹਜਾ ਦੇ ਦੋਸ਼ੀ ਨੀਰਜ ਉਰਫ ਲੱਖ ਨੂੰ ਲੁਧਿਆਣਾ ਤੋਂ ਅਤੇ ਮੁੱਖ ਦੋਸ਼ੀ ਰਜਤ ਨੂੰ ਮੁੱਕਦਮਾ ਦਰਜ ਰਜਿਸਟਰ ਹੋਣ ਦੇ 3 ਦਿਨ ਵਿਚ ਮਿਤੀ 22/09/2023 ਨੂੰ ਦਿੱਲੀ ਤੋ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ਿਆਂ ਦੀ ਪਹਿਚਾਣ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮਕਾਨ ਨੰਬਰ 346-ਏ,ਰੇਲਵੇ ਕਲੋਨੀ, ਲੁਧਿਆਣਾ, ਨੀਰਜ ਉਰਫ ਲੱਖੂ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 28,ਗੋਲਡਨ ਸਿੱਟੀ ਹੈਬੋਵਾਲ ਕਲਾਂ,ਲੁਧਿਆਣਾ ਅਤੇ ਅਕਾਸ਼ ਮਲਿਕ ਪੁੱਤਰ ਰਵਿੰਦਰ ਮਲਿਕ ਵਾਸੀ ਪਿੰਡ ਲਲਹੇੜੀ,ਥਾਣਾ ਬੜੀ,ਜਿਲਾ ਸੋਨੀਪਤ ਹਰਿਆਣਾ ਵਜੋਂ ਹੋਈ ਹੈ।