ਪੰਜਾਬ: ਕਿਸਾਨਾਂ ਨੇ DC ਦਫ਼ਤਰ ਅੱਗੇ ਲਗਾਈਆਂ ਧਰਨਾ, ਦੇਖੋ ਵੀਡਿਓ

ਪੰਜਾਬ: ਕਿਸਾਨਾਂ ਨੇ DC ਦਫ਼ਤਰ ਅੱਗੇ ਲਗਾਈਆਂ ਧਰਨਾ, ਦੇਖੋ ਵੀਡਿਓ

ਗੁਰਦਾਸਪੁਰ: ਪਿਛਲੇ ਸਮੇਂ ਦੌਰਾਨ ਹੜਾ ਦੇ ਨਾਲ ਖਰਾਬ ਹੋਇਆ ਫ਼ਸਲਾਂ ਦਾ ਉਚਿਤ ਮੁਆਵਜਾ ਨਾ ਮਿਲਣ ਕਰਕੇ ਕਿਸਾਨਾਂ ਵੱਲੋਂ ਮੁਆਵਜੇ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਸਰਕਾਰ ਵੱਲੋਂ ਗੁਦਾਵਰੀਆ ਕਰਵਾ ਕੇ ਕਿਸਾਨਾਂ ਦੀਆਂ ਖਰਾਬ ਹੋਇਆ ਫਸਲਾਂ ਦਾ ਮੁਆਵਜ਼ਾ ਦਿੱਤਾ ਗਿਆ ਸੀ, ਪਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸ਼ਨ ਵੱਲੋਂ ਖਰਾਬ ਹੋਇਆ ਫਸਲਾਂ ਦੀਆਂ ਪੂਰਨ ਤੌਰ ਤੇ ਗੁਦਵਰੀਆ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਫ਼ਸਲਾਂ ਦਾ ਮੁਆਜ਼ਾ ਵੀ ਬੁਹਤ ਘੱਟ ਦਿੱਤਾ ਗਿਆ ਹੈ। ਜਿਸ ਕਰ ਕੇ ਕਿਸਾਨਾਂ ਨੇ ਡੀਸੀ ਗੁਰਦਾਸਪੁਰ ਦੇ ਦਫ਼ਤਰ ਅੱਗੇ ਅੱਜ ਧਰਨਾ ਲਗਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਜੋ ਮੁਆਵਜ਼ੇ ਮਿਲਅ ਹੈ 68 ਸੌ ਰੁਪਈਏ ਉਹ ਵੀ ਅਦੇ ਸੈਂਟਰ ਸਰਕਾਰ ਵੱਲੋਂ ਦਿੱਤੇ ਗਏ ਹਨ ਅਤੇ ਅੱਧੇ ਕਿਸਾਨਾਂ ਦੀਆਂ ਗੋਦਾਵਰੀਆਂ ਵੀ ਨਹੀਂ ਹੋਈਆਂ।

ਓਹਨਾਂ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲੱਗ ਦੀਆਂ ਜਮੀਨਾਂ ਵਿੱਚ ਰੇਤਾ ਪੇਗੀ ਤੇ ਉਸ ਰੇਤਾ ਨੂੰ ਕੱਢਣ ਲਈ ਅਤੇ ਜਗਾ ਪਦਰੀ ਕਰਨ ਲਈ ਸਾਨੂੰ ਮਾਇੰਗ ਕਰਨ ਦਿੱਤੀ ਜਾਏ। ਉਹਨਾਂ ਮੇ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਨੂੰ ਕਿਹਾ ਪਰ ਹਾਲੇ ਤੱਕ ਸਾਨੂੰ ਅਡਰ ਨਹੀਂ ਦਿੱਤੇ ਗਏ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਸਰਕਾਰ ਸਿਰਫ ਫੇਸਬੁੱਕ ਉਤੇ ਝੂਠੀਆਂ ਗੱਲਾਂ ਕਰ ਰਹੀ ਹੈ। ਪਰ ਗਰਾਊਂਡ ਲੈਵਲ ਤੇ ਬਿਲਕੁਲ ਨਕਾਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ਼ ਕੁਝ ਕਸਾਨਾਂ ਨੂੰ ਮੁਆਜ਼ਾ ਦਿੱਤਾ ਗਿਆ ਹੈ। 68 ਸੋ ਰੁਪਏ ਉਹ ਵੀ ਸੈਂਟਰ ਸਰਕਾਰ ਵੱਲੋਂ ਦਿੱਤਾ ਹੈ ਅਤੇ ਅੱਧੇ ਕਿਸਾਨਾਂ ਦੀਆਂ ਗੋਦਾਵਰੀ ਕੀਤੀਆਂ ਗਈਆਂ ਹਨ। ਕਿਸਾਨਾਂ ਨੇ ਕਿਹਾ ਕਿ ਇਹਨਾਂ ਦੇ ਆਖੇ ਤਾਂ ਪਟਵਾਰੀ ਨਹੀਂ ਲਗਦੇ ਜਦੋਂ ਅਸੀਂ ਕਿਸੇ ਪਟਵਾਰੀ ਨੂੰ ਫੋਨ ਕਰਦੇ ਹਾਂ ਤਾਂ ਓਹਨਾਂ ਨੂੰ ਇਹ ਨੈ ਪਤਾ ਕਿ ਕਿਸ ਪਟਵਾਰੀ ਦੀ ਡਿਊਟੀ ਲੱਗੀ ਹੈ। ਕਿਸਾਨਾਂ ਨੇ ਕਿਹਾ ਕਿ ਹਜ਼ਾਰਾਂ ਏਕੜ ਗੰਨਾ ਰਾਵੀ ਅਤੇ ਬਿਆਸ ਦੇ ਨਾਲ ਲੱਗ ਦੀਆਂ ਜਮੀਨਾਂ ਵਿੱਚ ਖਰਾਬ ਹੋ ਗਿਆ ਹੈ। 60ਤੋਂ 65 ਹਜਾਰ ਫਸਲ ਦੀ ਬਿਜਾਈ ਦੇ ਲਈ ਖਰਚਾ ਆਉਂਦਾ ਹੈ ਤੇ ਅਸੀਂ 70ਹਜਾਰ ਮੁਆਵਜ਼ੇ ਦਾ ਰੇਟ ਰੱਖਿਆ ਹੈ। ਜੇਕਰ ਸਾਡੀਆਂ ਮੰਗਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੀਆਂ ਨਾਂ ਹੋਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਾਂਗੇ।