ਪੰਜਾਬ: ਛਾਵਨੀ 'ਚ ਤਬਦੀਲ ਹੋਇਆ ਇਹ ਜਿਲ੍ਹਾ, ਚੱਪੇ-ਚੱਪੇ ਤੇ ਪੁਲਿਸ ਤੈਨਾਤ, ਦੇਖੋ ਵੀਡਿਓ

ਪੰਜਾਬ: ਛਾਵਨੀ 'ਚ ਤਬਦੀਲ ਹੋਇਆ ਇਹ ਜਿਲ੍ਹਾ, ਚੱਪੇ-ਚੱਪੇ ਤੇ ਪੁਲਿਸ ਤੈਨਾਤ, ਦੇਖੋ ਵੀਡਿਓ

ਅੰਮ੍ਰਿਤਸਰ: ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਪੁਲਿਸ ਛਾਵਨੀ ਦੇ ਵਿਚ ਤਬਦੀਲ ਹੋ ਗਿਆ ਹੈ। ਦੱਸ ਦਇਏ 26 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਉੱਤਰੀ ਖੇਤਰੀ ਪਰਿਸ਼ਦ ਦੀ ਬੈਠਕ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਦਿੱਲੀ ਜੰਮੂ ਕਸ਼ਮੀਰ ਚੰਡੀਗੜ੍ਹ ਲਦਾਖ ਤੋ ਪ੍ਰਤੀਨਿਧੀ ਅਤੇ ਕਈ ਵੀਆਈਪੀ ਅੱਜ ਅੰਮ੍ਰਿਤਸਰ ਪਹੁੰਚਣਾ ਸ਼ੁਰੂ ਹੋ ਵੀ ਗਏ ਹਨ। ਇਹਨਾਂ ਸਭ ਦੀ ਸੁਰੱਖਿਆ ਨੂੰ ਦੇਖਦੇ ਹੋਏ ਅੰਮ੍ਰਿਤਸਰ ਨੂੰ ਇਸ ਸਮੇਂ ਪੁਲਿਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਸ਼ਹਿਰ ਦੇ ਚੱਪੇ ਚੱਪੇ ਤੇ ਪੁਲਿਸ ਫੋਰਸ ਅਤੇ ਏ ਆਰਐਫ ਦੀਆਂ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ।

ਜਿਸ ਦੇ ਚਲਦੇ ਅੰਮ੍ਰਿਤਸਰ ਦੇ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਵੀਆਈਪੀ ਮੂਮੈਂਟ ਨੂੰ ਦੇਖਦੇ ਹੋਏ ਅੰਮ੍ਰਿਤਸਰ ਏਅਰਪੋਰਟ ਤੋਂ ਲੈ ਕੇ ਤਾਜ ਹੋਟਲ ਅਤੇ ਤਾਜ ਹੋਟਲ ਤੋਂ ਦਰਬਾਰ ਸਾਹਿਬ ਤੱਕ ਪੁਲਿਸ ਸੁਰੱਖਿਆ ਵਧਾਈ ਗਈ ਹੈ। ਇਸ ਲਈ ਇਸ ਜਗਾਹ ਤੇ ਟ੍ਰੈਫਿਕ ਵੀ ਬੰਦ ਕੀਤਾ ਜਾ ਸਕਦਾ ਹੈ ਤਾਂ ਅੰਮ੍ਰਿਤਸਰ ਦੇ ਲੋਕ ਅੱਜ ਤੇ ਕੱਲ ਇਸ ਰੂਟ ਦਾ ਘੱਟ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ ਵੱਖ VIP ਅਤੇ ਪ੍ਰਤੀਨਿਧੀ ਅੰਮ੍ਰਿਤਸਰ ਪਹੁੰਚ ਰਹੇ ਹਨ। ਅਗਰ ਕਿਸੇ ਵੱਲੋਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂ ਵਾਗਾ ਬਾਰਡਰ ਜਾਣ ਲਈ ਕਿਹਾ ਗਿਆ ਤਾਂ ਉਸੇ ਹਿਸਾਬ ਨਾਲ ਹੀ ਟ੍ਰੈਫਿਕ ਡਿਵਰਟ ਕੀਤੀ ਜਾਵੇਗੀ। ਜਿਕਰ ਯੋਗ ਹੈ ਕੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ 26 ਸਤੰਬਰ ਨੂੰ ਅੰਮ੍ਰਿਤਸਰ ਦੌਰੇ ਤੇ ਆਉਣਗੇ ਅਤੇ ਅਮਿਤ ਸ਼ਾਹ ਉੱਤਰੀ ਖੇਤਰੀ ਪਰਿਸ਼ਦ ਦੇ ਬੈਠਕ ਦੀ ਪ੍ਰਧਾਨਗੀ ਕਰਨਗੇ। ਜਿਸ ਵਿੱਚ ਭਾਰਤ ਦੇ ਵੱਖ ਵੱਖ ਸੂਬਿਆਂ ਮੁੱਖ ਮੰਤਰੀ ਅਤੇ ਪ੍ਰਤਿਨਿਧੀ ਸ਼ਾਮਲ ਹੋਣਗੇ।