ਪੰਜਾਬ : ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ 'ਚ ਰੋਸ਼, ਦੇਖੋ ਵੀਡਿਓ

ਪੰਜਾਬ : ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ 'ਚ ਰੋਸ਼, ਦੇਖੋ ਵੀਡਿਓ

ਅੰਮ੍ਰਿਤਸਰ :  ਕਿਸੇ ਸਮੇਂ ਦਿਵਾਲੀ ਦਾ ਕੇਂਦਰ ਬਿੰਦੂ ਰਹਿਣ ਵਾਲਾ ਮਿੱਟੀ ਦਾ ਦੀਵਾ ਹੁਣ ਲਗਾਤਾਰ ਹੀ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ। ਜਿਹੜੇ ਕਿ ਬਿਜਲੀ ਲੜੀਆਂ ਦੇ ਆਮਦ ਦੇ ਨਾਲ ਮਿੱਟੀ ਦੇ ਦੀਵੇ ਦੀ ਮੰਗ ਤੇਜੀ ਨਾਲ ਘਟ ਰਹੀ ਹੈ। ਮਿੱਟੀ ਦਾ ਦੀਵਾ ਆਪਣੇ ਆਪ ਵਿੱਚ ਕਿਰਤ ਅਤੇ ਕਲਾ ਦੀ ਵਿਲੱਖਣ ਪੇਸ਼ਕਾਰੀ ਕਰਦਾ ਹੈ। ਪੁਰਾਤਨ ਸਮਿਆਂ ਵਿੱਚ ਮਿੱਟੀ ਦਾ ਦੀਵਾ ਨਾ ਕੇਵਲ ਦਿਵਾਲੀ ਮੌਕੇ ਸਗੋਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰਾਤਾਂ ਨੂੰ ਰੋਸ਼ਨੀਆਂ ਕਰਨ ਲਈ ਮੁੱਖ ਸਰੋਤ ਮੰਨਿਆ ਜਾਂਦਾ ਸੀ। ਉਹਨਾਂ ਸਮਿਆਂ ਵਿੱਚ ਵਪਾਰੀਕਰਨ ਅਤੇ ਬਜ਼ਾਰੀਕਰਨ ਦਾ ਬੋਲਬਾਲਾ ਨਾ ਹੋਣ ਕਰਕੇ ਸਮਾਜ ਵਿੱਚ ਲੋਕ ਇੱਕ ਦੂਜੇ ਤੇ ਨਿਰਭਰ ਸਨ। ਇਹ ਆਪਸੀ ਨਿਰਭਰਤਾ ਹੀ ਆਮ ਲੋਕਾਂ ਦੇ ਗੂੜੇ ਸੰਬੰਧਾਂ ਪਿਆਰ ਦਾ ਮੁੱਖ ਆਧਾਰ ਸੀ। ਅੱਜ ਕੱਲ ਸਮੇਂ ਵਿੱਚ ਘਟਦੀ ਆਪਸੀ ਨਿਰਭਰਤਾ ਸਮਾਜ ਵਿੱਚ ਤਰੇੜਾ ਪੈਦਾ ਕਰਨ ਦਾ ਵੱਡਾ ਸਬੱਬ ਬਣੀ ਹੋਈ ਹੈ। ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਦੀ ਆਮ ਜ਼ਿੰਦਗੀ ਦੀਆਂ ਜਰੂਰਤਾਂ ਸੀ।

ਉਹ ਇੱਕ ਦੂਜੇ ਤੋਂ ਹੀ ਪੂਰੀਆਂ ਕਰਦੇ ਸੀ। ਧਾਤਾਂ ਦਾ ਇਸਤੇਮਾਲ ਵੀ ਬਿਲਕੁਲ ਨਹੀਂ ਹੁੰਦਾ ਸੀ। ਖਾਣਾ ਬਣਾਉਣ ਅਤੇ ਖਾਣ ਤੋਂ ਲੈ ਕੇ ਹਰੇਕ ਵਸਤਾਂ ਦੀ ਸੰਭਾਲ ਸਾਂਭ ਸੰਭਾਲ ਲਈ ਮਿੱਟੀ ਦੇ ਭਾਂਡੇ ਦੀ ਵਰਤੋਂ ਕੀਤੀ ਜਾਂਦੀ ਸੀ।  ਪਿੰਡਾਂ ਵਿੱਚ ਵੱਸਦੇ ਪਰਜਾਪਤ ਸਮਾਜ ਦੇ ਲੋਕ ਇਹ ਬਰਤਨ, ਘੜੇ, ਧੋਲੇ ਤਪਲੇ ਝਾਰੀਆਂ ਅਤੇ ਕੁੱਜੇ ਆਦੀ ਬਣਾਉਣ ਦੇ ਨਾਲ ਨਾਲ ਦੀਵੇ ਵੀ ਤਿਆਰ ਕਰਦੇ ਸਨ। ਉਸ ਸਮੇਂ ਦੇ ਵਿੱਚ ਪਰਿਵਾਰਾਂ ਵੱਲੋਂ ਇਹ ਵਸਤਾਂ ਦੇ ਕੇ ਕਣਕ ਅਨਾਜ ਅਤੇ ਪਸ਼ੂਆਂ ਦੇ ਲਈ ਹਰੇ ਚਾਰੇ ਬਦਲੇ ਕਿਸਾਨ ਪਰਿਵਾਰਾਂ ਨੂੰ ਦਿੱਤੇ ਜਾਂਦੇ ਸਨ। ਹੋਰ ਜਾਤਾਂ ਦੇ ਪਰਿਵਾਰ ਵੀ ਆਪਣੀ ਜਰੂਰਤ ਅਨੁਸਾਰ ਇਹਨਾਂ ਪਰਿਵਾਰਾਂ ਤੋਂ ਇਹ ਵਸਤਾਂ ਖਰੀਦ ਲੈਂਦੇ ਸਨ ਅਤੇ ਲਗਾਤਾਰ ਹੀ ਮਿੱਟੀ ਦੇ ਦੀਵਿਆਂ ਦੀ ਵਿਕਰੀ ਘੱਟ ਨੂੰ ਲੈ ਕੇ ਪ੍ਰਜਾਪਤੀ ਬਰਾਦਰੀ ਦੇ ਵਿੱਚ ਰੋਸ਼ ਜਾਹਿਰ ਹੋ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਵਿੱਚ ਪ੍ਰਜਾਪਤੀ ਬਰਾਦਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ

ਕਿ ਉਹ ਕਾਫੀ ਲੰਬੇ ਸਮੇਂ ਤੋਂ ਮਿੱਟੀ ਦੇ ਦੀਵੇ ਬਣਾਉਂ ਦਾ ਕਾਰੋਬਾਰ ਕਰਦੇ ਆ ਰਹੇ ਹਨ। ਲੇਕਿਨ ਲਗਾਤਾਰ ਹੀ ਦਿਵਾਲੀ ਦੇ ਸੀਜਨ ਵਿੱਚ ਚਾਈਨਾ ਦੇ ਦੀਵੇ ਜਦੋਂ ਮਾਰਕੀਟ ਦੇ ਵਿੱਚ ਆਉਂਦੇ ਹਨ, ਤਾਂ ਉਹਨਾਂ ਦੇ ਕਾਰੋਬਾਰ ਤੇ ਕਾਫੀ ਫਰਕ ਪੈਂਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸ਼ਹਿਰਵਾਸੀ ਇਸ ਵਾਰ ਮਿੱਟੀ ਦੇ ਦੀਵੇ ਹੀ ਜਗਾਉਣ ਤਾਂ ਜੋ ਕਿ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਦੇ ਪਰਿਵਾਰ ਦਾ ਵੀ ਗੁਜ਼ਾਰਾ ਚਲ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦਿਵਾਲੀ ਦੇ ਸੀਜ਼ਨ ਦੇ ਵਿੱਚ ਬਿਜਲੀ ਨਾਲ ਚੱਲਣ ਵਾਲੀਆਂ ਲੜੀਆਂ ਅਤੇ ਚਾਈਨਾ ਦੇ ਦੀਵੇ ਘਰਾਂ ਦਾ ਸ਼ਿੰਗਾਰ ਬਣ ਰਹੇ ਹਨ। ਇਸ ਦੌਰਾਨ ਕਈ ਸਾਲਾਂ ਤੋਂ ਬੰਣਦੇ ਆ ਰਹੇ ਮਿੱਟੀ ਦੇ ਦੀਵਿਆਂ ਨੂੰ ਲੋਕ ਨਹੀਂ ਖਰੀਦ ਰਹੇ। ਜਿਸ ਕਰਕੇ ਮਿੱਟੀ ਦੇ ਦੀਵੇ ਬਣਾਉਣ ਵਾਲੇ ਕਮਿਆਰਾਂ ਦੇ ਵਿੱਚ ਖਾਸਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਲੋਕ ਇਸ ਵਾਰ ਮਿੱਟੀ ਦੇ ਦੀਵੇ ਜਰੂਰ ਜਗਾਉਣ।