ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਵਿੱਦਿਆਰਥੀ ਗੁਰਤੇਜ ਸਿੰਘ ਬਣਿਆ “ਗੋਲਡ ਮੈਡਲ” ਵਿਜੇਤਾ  

ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਵਿੱਦਿਆਰਥੀ ਗੁਰਤੇਜ ਸਿੰਘ ਬਣਿਆ “ਗੋਲਡ ਮੈਡਲ” ਵਿਜੇਤਾ  

ਮੇਹਰ ਚੰਦ ਪੋਲੀਟੈਕਨਿਕ ਕਾਲਜ ਦਾ ਵਿੱਦਿਆਰਥੀ ਗੁਰਤੇਜ ਸਿੰਘ ਬਣਿਆ “ਗੋਲਡ ਮੈਡਲ” ਵਿਜੇਤਾ  

ਜਲੰਧਰ (ਵਰੁਣ)। “ਖੇਡਾ ਵਤਨ ਪੰਜਾਬ ਦੀਆਂ” ਵਿੱਚ ਚੰਗੀ ਕਾਰਜ਼ਗਾਰੀ ਦਿਖਾਉਦਿਆਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਇਲੈਕਟ੍ਰੀਕਲ ਪੰਜਵੇ ਸਮੈਸਟਰ ਦੇ ਵਿੱਦਿਆਰਥੀ ਗੁਰਤੇਜ ਸਿੰਘ ਨੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਸਾਰੇ ਪੰਜਾਬ ਵਿੱਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ। ਇਹ ਤਗਮਾਂ ਉਸ ਨੂੰ ਪੰਜਾਬ ਸਰਕਾਰ ਦੀ ਤਰਫੋਂ ਸੰਗਰੂਰ ਵਿੱਖੇ ਹੋਏ ਸਮਾਗਮ ਦੌਰਾਨ ਦਿੱਤਾ ਗਿਆ। 

ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਹੋਣਹਾਰ ਵਿੱਦਿਆਰਥੀ ਗੁਰਤੇਜ ਸਿੰਘ ਅਤੇ ਇਲੈਕਟ੍ਰੀਕਲ ਵਿਭਾਗ ਦੇ ਸਾਰੇ ਸਟਾਫ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਹੌੋਸਲਾ–ਵਸਾਈ ਲਈ ਇਸ ਵਿੱਦਿਆਰਥੀ ਨੂੰ ਕਾਲਜ ਦੇ ਸਲਾਨਾ ਸਮਾਗਮ ਦੌਰਾਨ ਵੀ ਸਨਮਾਨਿਤ ਕੀਤਾ ਜਾਵੇਗਾ।ਇਸ ਮੌਕੇ ਤੇ ਦਿੱਲਦਾਰ ਸਿੰਘ ਰਾਣਾ (ਸਪੋਰਟਸ ਪ੍ਰੈਜੀਡੈਂਟ), ਕਸ਼ਮੀਰ ਕੁਮਾਰ (ਡਿਪਟੀ ਸਪੋਰਟਸ ਪ੍ਰੈਜੀਡੈਂਟ) ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।ਇਸ ਨਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਖੁਸ਼ੀ ਦੀ ਲਹਿਰ ਹੈ।