ਪੰਜਾਬ : ਵਿਸਾਖੀ ਦਾ ਮੇਲਾ ਵੇਖਣ ਆਏ ਪਰਿਵਾਰ ਦੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ, ਦੇਖੋ ਵੀਡਿਓ

ਪੰਜਾਬ : ਵਿਸਾਖੀ ਦਾ ਮੇਲਾ ਵੇਖਣ ਆਏ ਪਰਿਵਾਰ ਦੀ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ, ਦੇਖੋ ਵੀਡਿਓ

ਬਟਾਲਾ : ਗੁਰਦਾਸਪੁਰ ਦੇ ਪਿੰਡ ਪੰਡੋਰੀ ਵਿਚ ਲੱਗੇ ਵਿਸਾਖੀ ਮੇਲੇ ਦੌਰਾਨ ਪਿੰਡ ਪੁਰਾਣਾ ਸ਼ਾਲਾ ਤੋਂ ਮੇਲਾ ਦੇਖਣ ਆਏ ਇਕ ਪਰਿਵਾਰ ਦੀ ਸਵਿਫਟ ਗੱਡੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੂਰੇ ਮੇਲੇ ਵਿਚ ਹਫੜਾ-ਦਫੜੀ ਮਚ ਗਈ। ਅੱਗ ਲੱਗਣ ਸਮੇਂ ਗੱਡੀ ਵਿਚ ਤਿੰਨ ਬੱਚੇ ਅਤੇ ਕੁਝ ਔਰਤਾਂ ਵੀ ਸਵਾਰ ਸਨ ਜਿਨ੍ਹਾਂ ਨੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ, ਪਰ ਉਸ ਸਮੇਂ ਗੱਡੀ ਸੜ ਕੇ ਸਵਾਹ ਹੋ ਚੁੱਕੀ ਸੀ। ਖੁਸ਼-ਕਿਸਮਤੀ ਰਹੀ ਕਿ ਇਸ ਘਟਨਾ ਵਿਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਕਾਰ ਚਾਲਕ ਦਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੁਰਾਣਾ ਸ਼ਾਲਾ ਦੇ ਰਹੀਣ ਵਾਲੇ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਪੁਰਾਣਾ ਸ਼ਾਲਾ ਤੋਂ ਆਪਣੇ ਪਰਿਵਾਰ ਦੇ ਅਰਥ ਜਿਲ੍ਹਾ ਨਾਲ ਪੰਡੋਰੀ ਧਾਮ ਵਿਖੇ ਲੱਗੇ ਵਿਸਾਖੀ ਮੇਲੇ ਵਿੱਚ ਪਰਿਵਾਰ ਨਾਲ ਮੇਲਾ ਵੇਖਣ ਆਇਆ ਸੀ ਤਾਂ ਗਿਆਰਾਂ ਵਜੇ ਉਹ ਸਵੇਰੇ ਇਥੇ ਪਹੁੰਚੇ ਸਨ ਅਤੇ ਵਾਪਸ ਜਾਣ ਵਾਸਤੇ ਜਦ ਉਹ ਕਾਰ ਵਿਚ ਬੈਠੇ ਤਾ ਅਚਾਨਕ ਦੇਖਦੇ ਹੀ ਦੇਖਦੇ ਮਿੰਟਾਂ ਸਕਿੰਟਾਂ ਵਿੱਚ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਸਾਡੀ ਸਾਰੀ ਕਾਰ ਕੇ ਸਵਾਹ ਹੋ ਗਈ । ਕਾਰ ਚਾਲਕ ਨੇ ਆਰੋਪ ਲਗਾਇਆ ਹੈ ਕਿ ਹੋਰ ਵੀ ਇੱਥੇ ਕਾਰਾਂ ਖੜ੍ਹੀਆਂ ਸਨ ਪਰ ਮੇਰੀ ਕਾਰ ਥੱਲੇ ਕਿਸੇ ਨੇ ਜਾਣ ਬੁੱਝ ਕੇ ਬੀੜੀ ਗਿਗਰਟ ਸੁਟੀ ਹੈ ਜਿਸ ਕਾਰਨ ਇਸ ਨੂੰ ਅੱਗ ਲੱਗੀ। ਜਿਸ ਨਾਲ ਮੇਰਾ ਲੱਗਭਗ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ ਕਿਉਂਕਿ ਇਸ ਉਪਰ ਲਿਆ ਸੀ ਅਜੇ ਵੀ ਕਾਰ ਦੀਆਂ ਕਿਸਤਾ ਜਾ ਰਹੀਆਂ ਹਨ। ਉਸ ਨੇ ਪ੍ਰਸਾਸਨ ਤੂੰ ਬੁਹਾਰਨਾ ਗਾਇਕੀ ਮੇਰਾ ਲੱਖਾਂ ਰੁਪਿਆਂ ਦਾ ਨੁਕਸਾਨ ਹੋ ਗਿਆ ਹੈ ਮੇਰੀ ਮਦਦ ਕੀਤੀ ਜਾਵੇ।

ਓਥੇ ਮੌਕੇ ਤੇ ਪਹੁੰਚੇ ਐਸ.ਐਚ.ਓ. ਹਰਮਿੰਦਰ ਸਿੰਘ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਪੰਡੋਰੀ ਧਾਮ ਵਿਖੇ ਮੇਲਾ ਵੇਖਣ ਆਏ ਪਿੰਡ ਪੁਰਾਣਾ ਸ਼ਾਲਾ ਦੇ ਵਿਅਕਤੀ ਦੀ ਕਾਰ ਨੂੰ ਅੱਗ ਲੱਗੀ ਹੈ ਅਸੀਂ ਅੱਗ ਦੇ ਕਾਰਨਾਂ ਦਾ ਪਤਾ ਲਗਾ ਰਹੇ  ਹਾਂ ਕਿਵੇਂ ਅੱਗ ਲੱਗੀ ਹੈ, ਲੇਕਿਨ  ਕਾਰ ਚਾਲਕ ਦੀ ਸਾਰੀ ਕਾਰ ਸੜ ਕੇ ਸਵਾਹ ਹੋ ਗਈ ਹੈ ।