ਪੰਜਾਬ : ਬਾਲਮੀਕ ਕ੍ਰਾਂਤੀ ਸੈਨਾ ਨੇ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਬਾਲਮੀਕ ਕ੍ਰਾਂਤੀ ਸੈਨਾ ਨੇ ਕੀਤਾ ਪ੍ਰਦਰਸ਼ਨ, ਦੇਖੋ ਵੀਡਿਓ

ਬਟਾਲਾ: ਬਾਲਮੀਕ ਕ੍ਰਾਂਤੀ ਸੈਨਾ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਦੇ ਫੁਆਰਾ ਚੌਂਕ ਤੋਂ ਤਹਿਸੀਲ ਬਟਾਲਾ ਤੱਕ ਰੋਸ ਮਾਰਚ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਨੂੰ ਮਿਲਕੇ ਪੰਜਾਬ ਸਰਕਾਰ ਦੇ ਨਾਮ ਆਪਣਾ ਮੰਗ ਪੱਤਰ ਸੌਂਪਿਆ।  ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਨੇ ਆਪਣੀਆਂ ਮੰਗਾਂ ਨੂੰ ਲੈਕ ਲੈਕੇ ਦੱਸਿਆ ਕਿ ਪਿੰਡਾ ਅਤੇ ਸ਼ਹਿਰਾ ਵਿੱਚ ਵਸਦੇ ਲਾਲ ਲਕੀਰ ਵਾਲੇ ਘਰਾਂ ਦੀਆ ਪੱਕੀਆ ਰਜਿਸਟਰੀਆਂ ਕਰਕੇ ਮਾਲਕਾਨਾਂ ਹੱਕ ਦਿੱਤੇ ਜਾਣ ਅਤੇ ਇਹ ਰਜਿਸਟਰੀਆਂ ਸਰਕਾਰੀ ਅਦਾਰਿਆ ਵਿੱਚ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪ੍ਰਾਪਤ ਹੋਣ ਤਾਂ ਜੋ ਜਰੂਰਤ ਪੈਣ ਤੇ ਲੋਕ ਉਨਾ ਘਰਾਂ ਤੇ ਹਰ ਸਰਕਾਰੀ ਸਹੂਲਤ ਲੈ ਸਕਣ।

ਸਰਕਾਰੀ ਸਕੂਲਾਂ ਅੰਦਰ ਸਰਕਾਰੀ ਅਧਿਆਪਕ ਪੂਰੇ ਕੀਤੇ ਜਾਣ ਕਿਉਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲ ਐਸੇ ਹਨ, ਜਿਹਨਾ ਵਿੱਚ ਪੜਨ ਵਾਲੇ ਬੱਚੇ ਤਾਂ ਹਨ ਪ੍ਰੰਤੂ ਪੜਾਉਣ ਵਾਲੇ ਟੀਚਰਾਂ ਦੀ ਗਿਣਤੀ ਬਹੁਤ ਘੱਟ ਹੈ। ਜਿਸ ਕਰਕੇ ਸਕੂਲ ਬੰਦ ਹੋਣ ਦੀ ਤਦਾਦ ਤੇ ਹਨ। ਪੰਜਾਬ ਅੰਦਰ ਗਰੀਬ ਦਿਨ ਪ੍ਰਤੀ ਦਿਨ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਕਿਉਕਿ ਏਨੀ ਮਹਿੰਗਾਈ ਵਿੱਚ ਘਰਾਂ ਦਾ ਗੁਜਾਰਾ ਬੜੀ ਮੁਸਕਲ ਨਾਲ ਚੱਲਦਾ ਹੈ, ਇਸ ਲਈ ਚਾਹੇ ਉਹ ਪਰਸਨਲ ਲੋਨ ਹੋਵੇ ਜਾ ਸਰਕਾਰੀ ਲੋਨ ਹੋਵੇ ਹਰ ਪਰਿਵਾਰ ਦੇ ਲੱਖ ਰੁਪਏ ਤੱਕ ਦੇ ਕਰਜੇ ਮੁਆਫ ਕੀਤੇ ਜਾਣ। 

ਜੋ ਕਣਕ ਗਰੀਬ ਪਰਿਵਾਰਾ ਨੂੰ ਦਿੱਤੀ ਜਾਂਦੀ ਸੀ ਉਨਾ ਵਿਚੋ ਬਹੁਤ ਸਾਰੇ ਪਰਿਵਾਰ ਐਸੇ ਵੀ ਹਨ ਜਿੰਨਾ ਦੇ ਰਾਸ਼ਨ ਕਾਰਡ ਕੱਟ ਦਿੱਤੇ ਹਨ, ਕਿਰਪਾ ਕਰਕੇ ਉਹ ਕਾਰਡ ਜਲਦੀ ਬਣਾਏ ਜਾਣ ਤਾਂ ਕਿ ਗਰੀਬ ਪਰਿਵਾਰ ਸਰਕਾਰ ਦੀ ਇਸ ਸਹੂਲਤ ਦਾ ਲਾਭ ਲੈ ਸਕਣ। ਓਹਨਾ ਕਿਹਾ ਕਿ ਅਗਰ ਓਹਨਾ ਦੀਆਂ ਮੰਗਾਂ ਉੱਤੇ ਪੰਜਾਬ ਸਰਕਾਰ ਨੇ ਗੌਰ ਨਾ ਕੀਤਾ ਤਾਂ ਉਹ ਆਪਣੇ ਸੰਘਰਸ਼ ਨੂੰ ਪੰਜਾਬ ਲੈਵਲ ਤੇ ਸ਼ੁਰੂ ਕਰਨਗੇ,  ਓਥੇ ਹੀ ਤਹਿਸੀਲਦਾਰ ਬਟਾਲਾ ਨੇ ਮੰਗ ਪੱਤਰ ਲੈਂਦੇ ਹੋਏ ਵਿਸ਼ਵਾਸ਼ ਦਿੱਤਾ ਕਿ ਇਹ ਮੰਗ ਪੱਤਰ ਡਿਪਟੀ ਕਮਿਸ਼ਨਰ ਦੇ ਜਰੀਏ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਜਾਵੇਗਾ ।