ਪੰਜਾਬ : ਸਾਬਕਾ ਵਿਧਾਇਕ ਦੀ ਗਿਫ੍ਰਤਾਰੀ ਤੋ ਬਾਅਦ, MP ਦਾ ਆਇਆ ਵੱਡਾ ਬਿਆਨ, ਦੇਖੋ ਵੀਡਿਓ

ਪੰਜਾਬ : ਸਾਬਕਾ ਵਿਧਾਇਕ ਦੀ ਗਿਫ੍ਰਤਾਰੀ ਤੋ ਬਾਅਦ, MP ਦਾ ਆਇਆ ਵੱਡਾ ਬਿਆਨ, ਦੇਖੋ ਵੀਡਿਓ

ਅੰਮ੍ਰਿਤਸਰ : ਪੰਜਾਬ ਵਿੱਚ ਹੋ ਰਹੀਆਂ ਕਾਂਗਰਸੀ ਨੇਤਾਵਾਂ ਦੀ ਗ੍ਰਿਫਤਾਰੀ ਤੇ ਇੱਕ ਵਾਰ ਫਿਰ ਤੋਂ ਹੁਣ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਸਵਾਲ ਚੁੱਕੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰ ਦਿੱਤੀ ਜਾਂਦੀ ਹੈ। ਜੇਕਰ ਕਾਰਵਾਈ ਹੀ ਕਰਨੀ ਹੈ ਤਾਂ ਨਸ਼ਾ ਤਸਕਰ ਅਤੇ ਜੋ ਵੱਡੇ ਸਰਗਣਾ ਹਨ, ਉਹਨਾਂ ਦੇ ਖਿਲਾਫ ਕਿਉਂ ਨਹੀਂ ਕੀਤੀ ਜਾਂਦੀ। ਉਹਨਾਂ ਨੇ ਅੱਗੇ ਬੋਲਦੇ ਕਿਹਾ ਕਿ ਕੁਲਬੀਰ ਸਿੰਘ ਜੀਰਾ ਵੱਲੋਂ ਸਿਰਫ ਤੇ ਸਿਰਫ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਗਈ ਸੀ।

ਇਸੇ ਕਰਕੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਦੇ ਮੁੱਦਿਆਂ ਉੱਤੇ ਬੋਲਦੇ ਸਨ। ਇਸੇ ਕਰਕੇ ਹੀ ਉਹਨਾਂ ਉੱਤੇ ਇਹ ਗਾਜ ਸੁੱਟੀ ਗਈ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲੋਕ ਹੁਣ ਆਮ ਆਦਮੀ ਪਾਰਟੀ ਦੇ ਮੋਹ ਤੋਂ ਭੰਗ ਹੋ ਚੁੱਕੇ ਹਨ। ਇਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ ਕੁਝ ਸਮੇਂ ਬਾਅਦ ਝੱਲਣਾ ਪਵੇਗਾ। ਉੱਥੇ ਉਹਨਾਂ ਵੱਲੋਂ ਇੱਕ ਤਰੀਕ ਨੂੰ ਬੁਲਾਏ ਗਏ ਪੰਜਾਬ ਸਰਕਾਰ ਦੇ ਮਹਾਂ ਡੁਬੇਟ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਜੇਕਰ ਇਹ ਡਿਬੇਟ ਵਿਧਾਨ ਸਭਾ ਵਿੱਚ ਹੁੰਦੀ ਤਾਂ ਬਹੁਤ ਵਧੀਆ ਹੋ ਸਕਦਾ ਸੀ।

ਕਿਉਂਕਿ ਵਿਧਾਨ ਸਭਾ ਦੇ ਵਿੱਚ ਕੁਝ ਹੀ ਨੇਤਾ ਪਹੁੰਚ ਰਹੇ ਸਨ। ਉਹਨਾਂ ਨੂੰ ਅੱਧਾ ਅੱਧਾ ਘੰਟਾ ਦੇ ਕੇ ਉਹਨਾਂ ਦੀ ਆਵਾਜ਼ ਵੀ ਬੁਲਾਈ ਜਾ ਸਕਦੀ ਸੀ। ਲੇਕਿਨ ਸਰਕਾਰ ਨੂੰ ਇਸ ਦਾ ਫਾਇਦਾ ਨਜ਼ਰ ਆਉਂਦਾ ਹੈ ਇਹ ਤਾਂ ਉਹੀ ਦੱਸ ਸਕਦੀ ਹੈ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਅੰਮ੍ਰਿਤਸਰ ਦੇ ਵਿੱਚ ਕਾਂਗਰਸ ਦੀ ਭਾਰੀ ਜਿੱਤ ਨਜ਼ਰ ਆਵੇਗੀ ਅਤੇ ਅੰਮ੍ਰਿਤਸਰ ਵਿੱਚ ਕਾਂਗਰਸ ਦਾ ਹੀ ਮੇਅਰ ਬਣੇਗਾ।