ਪੰਜਾਬ : ਕੇਂਦਰ ਸਰਕਾਰ ਨੇ ਕੀਤਾ ਅੰਤਰਿਮ ਬਜਟ ਪੇਸ਼, ਦੇਖੋ ਵੀਡਿਓ

ਪੰਜਾਬ : ਕੇਂਦਰ ਸਰਕਾਰ ਨੇ ਕੀਤਾ ਅੰਤਰਿਮ ਬਜਟ ਪੇਸ਼, ਦੇਖੋ ਵੀਡਿਓ

ਲੁਧਿਆਣਾ : ਕੇਂਦਰ ਸਰਕਾਰ ਵੱਲੋਂ ਅੱਜ ਅੰਤਰਿਮ ਬਜਟ 2024-25 ਵਿੱਤ ਮੰਤਰੀ ਵੱਲੋਂ ਪੇਸ਼ ਕਰ ਦਿੱਤਾ ਗਿਆ ਹੈ। ਇਸ ਬਜਟ ਚ ਹਾਲਾਂਕਿ ਕੋਈ ਨਵਾਂ ਐਲਾਨ ਤਾਂ ਨਹੀਂ ਕੀਤਾ ਪਰ ਮੈਡੀਕਲ ਖੇਤਰ ਚ ਨਵੇਂ ਮੈਡੀਕਲ ਕਾਲਜ ਜੋੜਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 1 ਕਰੋੜ ਘਰਾਂ ਨੂੰ ਸੋਲਰ ਪੈਨਲ ਨਾਲ ਜੋੜਨ ਲਈ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਤੋਂ ਇਲਾਵਾ ਬਜਟ ਚ ਸਿੱਖਿਆ ਲੋਨ ਅਤੇ ਮੁੱਦਰਾ ਲੋਨ ਵੀ 22 ਲੱਖ ਕਰੋੜ ਰੁਪਏ ਵੰਡੇ ਗਏ ਨੇ। ਰੂਰਲ ਹਾਊਸ 3 ਕਰੋੜ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਜਟ ਚ ਇਨਫਰਾਸਟਰਕਚਰ ਬਿਹਤਰ ਬਣਾਉਣ ਸਬੰਧੀ ਵੀ ਜੋਰ ਦਿੱਤਾ ਗਿਆ ਹੈ। 517 ਨਵੇਂ ਏਅਰ ਰੂਟ ਦੇਣ ਦੀ ਗੱਲ ਕਹੀ ਗਈ ਹੈ। ਲੁਧਿਆਣਾ ਦੇ ਕਾਰੋਬਾਰੀਅ ਨੇ ਕਿਹਾ ਕਿ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਇਹ ਬੇਹਦ ਜਰੂਰੀ ਹੈ।

ਕਨੈਕਟੀਵਿਟੀ ਵੱਧ ਤੋਂ ਵੱਧ ਕੀਤੀ ਜਾਵੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸੂਬਿਆਂ ਨੂੰ ਸੈਰ ਸਪਾਟੇ ਲਈ ਵੀ ਉਤਸਾਹਿਤ ਕਰਨ ਲਈ ਬਿਨਾਂ ਵਿਆਜ ਲੋਨ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਨਾਲ ਪੰਜਾਬ ਦੇ ਵਿੱਚ ਵੀ ਸੈਰ ਸਪਾਟੇ ਦੇ ਅੰਦਰ ਵਾਧਾ ਹੋਵੇਗਾ। ਇਹ ਸਾਰੇ ਸੂਬਿਆਂ ਲਈ ਫਾਇਦੇਮੰਦ ਹੋਵੇਗਾ। ਇਸ ਦੌਰਾਨ ਕਾਰੋਬਾਰੀਆਂ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਬਜਟ ਤੋਂ ਕੋਈ ਬਹੁਤੀਆਂ ਵੱਡੀਆਂ ਉਮੀਦਾਂ ਨਹੀਂ ਸਨ। ਕਿਉਂਕਿ ਇਹ ਅੰਤਰਿਮ ਬਜਟ ਸੀ ਇਸ ਕਰਕੇ ਸਰਕਾਰ ਨੇ ਜ਼ਿਆਦਾਤਰ ਆਪਣੇ ਪਿਛਲੇ 10 ਸਾਲ ਦੇ ਕਾਰਜਕਾਲ ਦੇ ਦੌਰਾਨ ਆਪਣੀਆਂ ਉਪਲਬਧੀਆਂ ਬਾਰੇ ਹੀ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਟੈਕਸ ਸਲੈਬ ਦੇ ਵਿੱਚ ਕੋਈ ਫਿਰ ਬਦਲ ਨਹੀਂ ਕੀਤਾ ਗਿਆ ਹੈ ਜੋ ਪਹਿਲਾ ਸੀ ਉਸੇ ਤਰ੍ਹਾਂ ਹੁਣ ਵੀ ਜਾਰੀ ਹੈ।

ਸਨਅਤਕਾਰਾਂ ਨੇ ਕਿਹਾ ਕਿ ਓਵਰ ਆਲ ਜੇਕਰ ਬਜਟ ਦੇਖਿਆ ਜਾਵੇ ਤਾਂ ਉਹ ਸਹੀ ਸੀ। ਪਰ ਕਾਰੋਬਾਰ ਦੇ ਲਹਿਜੇ ਤੋਂ ਵੇਖਿਆ ਜਾਵੇ ਤਾਂ ਉਸ ਵਿੱਚ ਬਹੁਤਾ ਕੁਝ ਨਹੀਂ ਰੱਖਿਆ ਗਿਆ। ਕਿਉਂਕਿ ਅੰਤਰਿਮ ਬਜਟ ਸੀ ਇਸ ਕਰਕੇ ਬਹੁਤੇ ਐਲਾਨ ਨਹੀਂ ਹੋ ਸਕਦੇ ਸਨ। ਇਸ ਤੋਂ ਇਲਾਵਾ ਕਾਰੋਬਾਰੀਆਂ ਨੇ ਸਟੀਲ ਦੀਆਂ ਕੀਮਤਾਂ ਚ ਸਬਸਿਡੀ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਇੰਪੋਰਟ ਡਿਊਟੀ ਵਧਾਉਣ ਦੀ ਮੰਗ ਕੀਤੀ ਸੀ ਉਸ ਸਬੰਧੀ ਵੀ ਕੋਈ ਐਲਾਨ ਨਹੀਂ ਹੋਇਆ। ਇਨ੍ਹਾਂ ਹੀ ਨਹੀਂ ਕਾਰੋਬਾਰੀਆਂ ਨੇ ਦੱਸਿਆ ਕਿ ਐਮਐਸਐਮਈ ਖੇਤਰ ਦੇ ਲਈ ਵੀ ਬਜਟ ਦੇ ਵਿੱਚ ਕੋਈ ਬਹੁਤੀਆਂ ਵਿਸ਼ੇਸ਼ ਤਜਵੀਜ਼ਾਂ ਨਹੀਂ ਰੱਖੀਆਂ ਗਈਆਂ ਪਰ ਸਟ੍ਰੀਟ ਵੈਂਡਰ ਨੂੰ ਲੋਨ ਦਿੱਤਾ ਗਿਆ ਹੈ। ਜਿਸ ਨਾਲ ਮਾਰਕੀਟ ਚ ਪੈਸਾ ਆਇਆ ਹੈ।