ਪੰਜਾਬ : ਲੋਕਾਂ ਨੇ ਜੰਗਲਾਤ ਵਿਭਾਗ ਦੇ ਖਿਲਾਫ ਜਤਾਇਆ ਰੋਸ਼, ਦੇਖੋ ਵੀਡਿਓ

ਪੰਜਾਬ : ਲੋਕਾਂ ਨੇ ਜੰਗਲਾਤ ਵਿਭਾਗ ਦੇ ਖਿਲਾਫ ਜਤਾਇਆ ਰੋਸ਼, ਦੇਖੋ ਵੀਡਿਓ

ਪਠਾਨਕੋਟ : ਰੁਖ ਲਗਾਉਣਾ ਹਰ ਇਕ ਦਾ ਫਰਜ ਹੈ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ। ਪਰ ਕਿਸੇ ਵੇਲੇ ਇਹ ਰੁੱਖ ਕਿਸੇ ਦੀ ਜਾਣ ਮਾਲ ਦਾ ਨੁਕਸਾਨ ਵੀ ਕਰ ਸਕਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਸੁਜਾਨਪੁਰ ਵਿਖੇ ਜਿੱਥੇ ਕਿ ਸਫੇਦੇ ਤੇ ਦਰਖਤ ਦੇ ਕਾਰਨ ਸਥਾਨਕ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਹਨ।

ਕਿਉਂਕਿ ਰਿਹਾਇਸ਼ੀ ਇਲਕੇ ਦੇ ਵਿੱਚ ਇਹ ਰੁੱਖ ਇਕ ਦਾਨਵ ਦੀ ਤਰ੍ਹਾਂ ਖੜਾ ਹੈ ਅਤੇ ਜਿਆਦਾਤਰ ਸੁੱਕ ਵੀ ਚੁੱਕਿਆ ਹੈ। ਜਿਸਦੇ ਚਲਦੇ ਸਥਾਨਕ ਲੋਕਾਂ ਨੂੰ ਤੇਜ਼ ਹਵਾ ਤੇ ਕਾਰਨ ਇਹ ਰੁੱਖ ਡਿੱਗਣ ਦਾ ਖਤਰਾ ਵੀ ਸਤਾ ਰਿਹਾ ਹੈ, ਇਹੀ ਨਹੀਂ ਇਸ ਰੁੱਖ ਦੇ ਕੋਲੋਂ ਹਾਈ ਵੋਲਟੇਜ ਤਾਰਾਂ ਵੀ ਗੁਜ਼ਰਦੀਆਂ ਹਨ। ਜਿਸ ਦੇ ਕਾਰਨ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ।

ਸਥਾਨਕ ਲੋਕਾਂ ਨੇ ਇਸ ਦੀ ਜਾਣਕਾਰੀ ਸੰਬੰਧਤ ਵਿਭਾਗ ਅਤੇ ਨਗਰ ਕੌਂਸਲ ਨੂੰ ਕਈ ਵਾਰ ਦਿੱਤੀ ਹੈ। ਪਰ ਕਿਸੇ ਨੇ ਵੀ ਉਹਨਾਂ ਦੀ ਇਸ ਸਮੱਸਿਆ ਨੂੰ ਹੱਲ ਨਹੀਂ ਕੀਤਾ। ਜਿਸ ਦੇ ਚਲਦੇ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਵਿਭਾਗ ਦੇ ਖਿਲਾਫ ਰੋਸ਼ ਜਤਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਕਟਵਾਇਆ ਜਾਵੇ।