ਪੰਜਾਬ : ਸੈਰ ਕਰਨ ਆਏ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਨ ਵਾਲਾ ਕਾਬੂ, ਦੇਖੋ ਵੀਡਿਓ

ਪੰਜਾਬ : ਸੈਰ ਕਰਨ ਆਏ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਨ ਵਾਲਾ ਕਾਬੂ, ਦੇਖੋ ਵੀਡਿਓ

ਲੁਧਿਆਣਾ : ਪੁਲਿਸ ਵੱਲੋਂ ਲਗਾਤਾਰ ਅਪਰਾਧੀ ਅਨਸਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਲੁਧਿਆਣਾ 8 ਨੰਬਰ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦ ਪੁਲਿਸ ਨੇ ਇੱਕ ਅਜਿਹੇ ਚੋਰ ਨੂੰ ਕਾਬੂ ਕੀਤਾ ਜੋ ਕਿ ਰੋਜ਼ਗਾਰਡਨ ਵਿੱਚ ਸੈਰ ਕਰਨ ਆਏ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਦਾ ਸੀ। ਏ.ਸੀ.ਪੀ. ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਸ ਚੋਰ ਕੋਲੋਂ 10 ਚੋਰੀ ਮੋਟਰਸਾਈਕਲ ਬਰਾਮਦ ਕੀਤੇ ਹਨ ਅਤੇ  ਇਸਦੇ ਨਾਲ ਇੱਕ ਇਸਦਾ ਹੋਰ ਸਾਥੀ ਵੀ ਸ਼ਾਮਿਲ ਸੀ। ਉਹਨਾਂ ਨੇ ਦੱਸਿਆ ਕਿ ਦੋਸ਼ੀ ਚੋਰੀ ਕੀਤੇ ਮੋਟਰਸਾਈਕਲ ਪਿੰਡਾਂ ਦੇ ਲੋਕਾਂ ਨੂੰ ਵੇਚਦਾ ਸੀ। ਜਿਹੜੇ ਰੇਹੜੇ ਰਿਕਸ਼ੇ ਬਣਾ ਕੇ ਮੋਟਰਸਾਈਕਲ ਨਾਲ ਲਗਾਉਂਦੇ ਤੇ ਉਹਨਾਂ ਦੀ ਘਰ ਦੇ ਕੰਮ ਵਿੱਚ  ਵਰਤੋ ਕਰਦੇ ਸਨ।ਏ.ਸੀ.ਪੀ. ਨੇ ਦਸਿਆ ਕਿ ਉਹਨਾਂ ਕੋਲੋ ਇੱਕ ਮਾਸਟਰ ਚਾਬੀ ਵੀ ਬਰਾਮਦ ਕੀਤੀ ਗਈ ਹੈ, ਜਿਸਦੀ ਪਰਤੋਂ ਕਰਕੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਚੋਰ ਕੋਲੋਂ ਪੁੱਛਗਿੱਛ ਕਰਨ 'ਤੇ ਉਸਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਉਹ ਮਾਸਟਰ ਚਾਬੀ ਦੀ ਵਰਤੋਂ ਕਰਕੇ ਮੋਟਰਸਾਈਕਲ ਚੋਰੀ ਕਰਦੇ ਸੀ ਅਤੇ ਫਿਰ ਉਹਨਾਂ ਕੋਲੋਂ ਇੱਕ ਮਾਸਟਰ ਚਾਬੀ ਵੀ  ਬਰਾਮਦ ਹੋਈ ਹੈ। ਚੋਰ ਨੇ ਮੋਟਸਾਈਕਲ ਚੋਰੀ ਕਿਸ ਤਰਾ ਕੀਤੇ ਜਾਂਦੇ ਨੇ ਉਹ ਵੀ ਮੋਟਸਾਈਕਲ ਨੂੰ ਚਾਬੀ ਲਗਾ ਕੇ ਦਸਿਆ