ਪੰਜਾਬ: ਗੱਤਕਾ ਖਿਡਾਰੀ ਦੀ ਹੱਥ ਕੱਟੀ ਮਿਲੀ ਲਾਸ਼, ਦੇਖੋਂ ਵੀਡਿਓ

ਪੰਜਾਬ: ਗੱਤਕਾ ਖਿਡਾਰੀ ਦੀ ਹੱਥ ਕੱਟੀ ਮਿਲੀ ਲਾਸ਼, ਦੇਖੋਂ ਵੀਡਿਓ

ਲੁਧਿਆਣਾ: ਪੱਖੋਵਾਲ ਰੋਡ ਸਥਿਤ ਕੰਟਰੀ ਵਿਲਾ ਕਲੋਨੀ 'ਚ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੇ ਹੱਥ ਕੱਟੇ ਹੋਏ ਹਨ ਅਤੇ ਕੱਟੇ ਹੋਏ ਹੱਥ ਲਾਸ਼ ਕੋਲੋ ਨਹੀਂ ਬਰਾਮਦ ਹੋਏ ਹਨ। ਮ੍ਰਿਤਕ ਦੀ ਪਹਿਚਾਨ ਕਰੀਬ 27 ਸਾਲਾਂ ਰਘਬੀਰ ਸਿੰਘ ਨਿਵਾਸੀ ਪਿੰਡ ਬੱਲੋਵਾਲ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਲਾਸ਼ ਦੀ ਹਾਲਤ ਕਾਫੀ ਖਰਾਬ ਸੀ ਕਿਉਂਕਿ ਉਸਦੀ ਹਾਲਤ ਵਿਗੜ ਚੁੱਕੀ ਸੀ ਅਤੇ ਉਸ 'ਤੇ ਕੀੜੇ-ਮਕੌੜੇ ਰੇਂਗ ਰਹੇ ਸਨ। ਮ੍ਰਿਤਕ ਪਿਛਲੇ 5 ਅਕਤੂਬਰ ਤੋਂ ਘਰੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਮ੍ਰਿਤਕ ਗੱਤਕੇ ਦਾ ਖਿਡਾਰੀ ਸੀ। ਘਟਨਾ ਦੀ ਸੂਚਨਾ ਮਿਲਣ ਤੋ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਿੱਥੇ ਉਸਦੀ ਲਾਸ਼ ਮਿਲੀ ਹੈ ਉੱਥੇ ਹੀ ਉਸ ਦਾ ਮੋਬਾਈਲ ਫੋਨ ਵੀ ਪਿਆ ਹੋਇਆ ਸੀ। ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ ਮੌਕੇ ’ਤੇ ਪੁੱਜੇ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਐਤਵਾਰ ਨੂੰ ਸਵੇਰੇ ਜਦੋਂ ਕੁਝ ਰਾਹਗੀਰ ਕੰਟਰੀ ਵਿਲਾ ਦੇ ਕੋਲੋਂ ਲੰਘ ਰਹੇ ਸਨ ਤਾਂ ਉਨ੍ਹਾਂ ਵੱਲੋਂ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ। ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕੰਟਰੀ ਵਿਲਾ ਕਲੋਨੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ।

ਜਿਸ ਦੇ ਹੱਥ ਕੱਟੇ ਹੋਏ ਲੱਗਦੇ ਹਨ ਉਹਨਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ। ਉੱਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਨੌਜਵਾਨ ਪਿਛਲੇ ਪੰਜ ਤਰੀਕ ਤੋਂ ਲਾਪਤਾ ਸੀ ਤੇ ਅੱਜ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਉਸ ਦੀ ਲਾਸ਼ ਮਿਲੀ ਹੈ। ਉਨਾਂ ਨੇ ਕਿਹਾ ਕਿ ਨੌਜਵਾਨ ਗਤਕਾ ਖਿਡਾਰੀ ਸੀ ਅਤੇ ਕਈ ਗੋਲਡ ਮੈਡਲ ਵੀ ਜਿੱਤ। ਉਨਾਂ ਨੇ ਕਿਹਾ ਕਿ ਮ੍ਰਿਤਕ ਪੇਸ਼ੇ ਤੋਂ ਡਰਾਈਵਰ ਦਾ ਕੰਮ ਕਰਦਾ ਹੈ। ਉਹਨਾਂ ਨੇ ਕਿਹਾ ਕਿ ਨੌਜਵਾਨ ਦੀ ਕਿਸੇ ਨੇ ਬਹੁਤ ਬੁਰੀ ਤਰੀਕੇ ਨਾਲ ਹੱਤਿਆ ਕੀਤੀ ਹੈ। ਉਹਨਾਂ ਦੇ ਕਾਤਲ ਬਖਸ਼ੇ ਨਹੀਂ ਜਾਣੇ ਚਾਹੀਦੇ ਹਨ। ਇਸ ਦੌਰਾਨ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ।