ਪੰਜਾਬ : ਮੰਤਰੀ ਕੁਲਦੀਪ ਧਾਲੀਵਾਲ ਦਾ SYL ਮੁੱਦੇ 'ਤੇ ਸਖ਼ਤ ਸਟੈਂਡ, ਦੇਖੋ ਵੀਡਿਓ

ਪੰਜਾਬ :  ਮੰਤਰੀ ਕੁਲਦੀਪ ਧਾਲੀਵਾਲ ਦਾ SYL ਮੁੱਦੇ 'ਤੇ ਸਖ਼ਤ ਸਟੈਂਡ, ਦੇਖੋ ਵੀਡਿਓ

ਅੰਮ੍ਰਿਤਸਰ :  ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੇ ਦਿਨ ਨੇੜੇ ਆ ਰਹੇ ਹਨ, ਉਸੇ ਤਰ੍ਹਾਂ ਹੀ SYL ਮਸਲੇ ਉੱਤੇ ਸਿਆਸਤ ਵੀ ਸਿਖਰਾਂ ਉੱਤੇ ਹੈ। ਇਸੇ ਮਸਲੇ ਸਬੰਧੀ ਮੰਤਰੀ ਕੁਲਦੀਪ ਧਾਲੀਵਾਲ ਨੇ ਸਖ਼ਤ ਸਟੈਂਡ ਲੈਂਦਿਆ ਕਿਹਾ ਕਿ ਇਹ ਐਸਵਾਈਐਲ ਨਹਿਰ ਦਾ ਮੁੱਦਾ ਕਈ ਸਾਲਾਂ ਦਾ ਸੀ, ਪਰ ਸਾਡੀ ਸਰਕਾਰ ਨੂੰ ਮਹਿਜ 1.5 ਸਾਲ ਤੋਂ ਪੰਜਾਬ ਵਿੱਚ ਆਏ ਨੂੰ ਹੋਏ ਹਨ, ਪਰ ਦੂਜੀਆਂ ਪਾਰਟੀਆਂ ਇਸ ਮਸਲੇ ਉੱਤੇ ਸਿਆਸਤ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਜਿਸਨੇ ਪੰਜਾਬ ਦੀ ਰਾਜਨੀਤੀ ਦੀ ਹਿਸਟਰੀ ਪੜ੍ਹੀ ਹੈ ਉਹੀ ਬੰਦਾ ਇਸ ਨੂੰ ਸਮਝ ਸਕਦਾ ਹੈ। ਮਾਨ ਸਾਹਿਬ ਨੇ ਬੀਜੇਪੀ ਅਕਾਲੀ ਤੇ ਕਾਂਗਰਸ ਨੂੰ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੇ ਆਪਣੀ ਗੱਲ ਸਪਸ਼ਟ ਕਰਨੀ ਚਾਹੀਦੀ ਹੈ ਇਹਨਾਂ ਸਾਰੀਆਂ ਪਾਰਟੀਆਂ ਨੂੰ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿੰਨੇ ਤਿਨ ਲੱਖ 50 ਹਜਾਰ ਕਰੋੜ ਦਾ ਕਰਜ਼ਾ ਪੰਜਾਬ ਦੇ ਚਾੜਿਆ ਹੈ। ਕਿਸ ਦੀ ਸਰਕਾਰਾਂ ਵਿੱਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਮੈਂ ਖੁਦ ਇਸ ਗੱਲ ਦਾ ਪੀੜਿਤ ਹਾਂ ਮੇਰੇ ਘਰ ਵਿੱਚੋਂ ਵੀ ਤਿੰਨ ਲੋਕਾਂ ਦੀ ਮੌਤ ਹੋਈ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਰਾਏ ਦੀ ਕੋਠੀ ਵਿੱਚ ਰਹਿ ਰਹੇ ਹਨ ਉਹਨਾਂ ਦਾ ਆਪਣਾ ਮਕਾਨ ਵੀ ਨਹੀਂ ਹੈ। ਪੰਜਾਬ ਦਾ ਇੱਕ ਧੁਪਕਾ ਪਾਣੀ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ ਵੀਆਈਪੀ ਕਲਚਰ ਦਾ ਮਤਲਬ ਸਮਝੋ ਉਹਨਾਂ ਕਿਹਾ ਕਿ ਇਸ ਸਮੇਂ ਜੋ ਪੰਜਾਬ ਦੇ ਹਾਲਾਤ ਹਨ ਸੁਰੱਖਿਆ ਨੂੰ ਲੈ ਕੇ ਜੋ ਏਜੰਸੀਆਂ ਦੀਆਂ ਰਿਪੋਰਟਾਂ ਹਨ ਉਸ ਨੂੰ ਫੋਲੋ ਕਰਨਾ ਪੈਂਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਤੇ ਸਾਡੀ ਕੈਬਨਟ ਸਾਫ ਕਰ ਚੁੱਕੀ ਹਨ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਨਹੀਂ ਹੈ ਹਰਿਆਣੇ ਨੂੰ ਦੇਣ ਲਈ।

ਕਿਹਾ ਨੋਟੀਫਿਕੇਸ਼ਨ ਕਰਨ ਵਾਲੇ ਤੁਸੀਂ, ਨਹਿਰਾਂ ਪਟਣ ਵਾਲੇ ਤੁਸੀਂ, ਨਹਿਰਾਂ ਬਣਾਉਣ ਵਾਲੇ ਤੁਸੀਂ, ਸਾਨੂੰ ਤੇ ਆਏ ਡੇਢ ਸਾਲ ਹੋਇਆ। ਉਹਨਾਂ ਕਿਹਾ ਕਿ 70% ਪਾਣੀ ਪਹਿਲਾਂ ਹੀ ਇਹਨਾਂ ਨੇ ਬਾਹਰ ਦੇ ਦਿੱਤਾ ਹੈ। ਕਿਹਾ ਭਗਵੰਤ ਮਾਨ ਦੀ ਸਰਕਾਰ ਬਣਨ ਤੇ 38 ਹਜਾਰ ਲੋਕਾਂ ਨੂੰ ਨੌਕਰੀ ਦਿੱਤੀ ਗਈ ਬਿਜਲੀ ਦੇ ਤੇ ਪਾਣੀ ਦੇ ਬਿੱਲ ਮਾਫ ਕਰ ਦਿੱਤੇ ਗਏ। ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕਿਹਾ ਸਾਡੀ ਪਾਰਟੀ ਤੇ ਸਾਡੇ ਮੁੱਖ ਮੰਤਰੀ ਦਾ ਇੱਕੋ ਹੀ ਸਟੈਂਡ ਹੈ। ਅਸੀਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਹੈ ਸਾਡਾ ਕੋਈ ਮੁੱਦਾ ਨਹੀਂ ਸਾਡੇ ਕੋਲ ਫਾਲਤੂ ਪਾਣੀ ਕੋਈ ਨਹੀਂ ਹੈ।