ਪੰਜਾਬ : ਕਲੰਬੀਆ ਦੇ ਟੂਰਿਜ਼ਮ ਵਿਭਾਗ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਪੱਤਰ, ਦੇਖੋ ਵੀਡਿਓ

ਪੰਜਾਬ : ਕਲੰਬੀਆ ਦੇ ਟੂਰਿਜ਼ਮ ਵਿਭਾਗ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਪੱਤਰ, ਦੇਖੋ ਵੀਡਿਓ

ਅੰਮ੍ਰਿਤਸਰ : ਬੇਸ਼ੱਕ ਕੈਨੇਡਾ ਦੇ ਵਿੱਚ ਪੰਜਾਬੀ ਆਪਣਾ ਪੂਰਾ ਰੁਤਬਾ ਕਾਇਮ ਕਰ ਚੁੱਕੇ ਹਨ। ਲੇਕਿਨ ਅੱਜ ਵੀ ਉਹਨਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ। ਇਹ ਕਹਿਣਾ ਹੈ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਗੁਰਚਰਨ ਸਿੰਘ ਗਰੇਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੰਜਾਬ ਦੇ ਅਤੇ ਖਾਸ ਤੌਰ ਤੇ ਵਿਦੇਸ਼ਾਂ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਲੋਕਾਂ ਦੇ ਮਾੜੇ ਸਮੇਂ ਤੇ ਉਹਨਾਂ ਦਾ ਸਾਥ ਦਿੱਤਾ ਹੈ। ਲੇਕਿਨ ਬ੍ਰਿਟਿਸ਼ ਕੋਲੰਬੀਆ ਵਿੱਚ ਵੰਡ ਰਹੇ ਇੱਕ ਮਿਊਜ਼ੀਅਮ ਦੇ ਵਿੱਚ ਸਿੱਖਾਂ ਨੂੰ ਸਾਊਥ ਅਫਰੀਕਨ ਦੱਸਿਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਨੂੰ ਲੈ ਕੇ ਅਸੀਂ ਇੱਕ ਪੱਤਰ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮਿਨਿਸਟਰ ਨੂੰ ਲਿਖ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਸਿੱਖਾਂ ਦੀ ਆਡੈਂਟੀਫਿਕੇਸ਼ਨ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ।

ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਵੱਲੋਂ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਚੁੱਕੀ ਗਈ ਹੈ। ਖਾਸ ਤੌਰ ਤੇ ਕੈਨੇਡਾ ਦੇ ਵਿੱਚ ਲੋਕ ਪੰਜਾਬੀਆਂ ਨੂੰ ਮਿਨੀ ਪੰਜਾਬ ਦੇ ਨਾਂ ਤੇ ਬੁਲਾਉਂਦੇ ਹਨ। ਲੇਕਿਨ ਬ੍ਰਿਟਿਸ਼ ਕਲੰਬੀਆ ਦੇ ਟੂਰਿਸਟ ਵਿਭਾਗ ਵੱਲੋਂ ਜੋ ਇਕਨੋਮੀ ਹਰਕਤ ਕੀਤੀ ਗਈ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹ ਇਸ ਪੱਤਰ ਵਿੱਚ ਸਾਫ ਤੌਰ ਤੇ ਇਹ ਵੀ ਲਿਖਣਗੇ ਕਿ ਸਿੱਖ ਜੋ ਹਨ, ਉਹ ਅਲੱਗ ਕੌਮ ਹੈ ਅਤੇ ਇਹਨਾਂ ਦਾ ਸਾਊਥ ਅਫਰੀਕਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਲੈਟਰ ਹੁਣ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮਿਨਿਸਟਰ ਨੂੰ ਲਿਖ ਦਿੱਤਾ ਗਿਆ ਹੈ। ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਸਿੱਖਾਂ ਨੂੰ ਵੱਖਵਾਦੀ ਨਾ ਦੱਸਿਆ ਜਾਵੇ। ਇੱਥੇ ਦੱਸਣ ਯੋਗ ਹੈ ਕਿ ਜਦੋਂ ਕੈਨੇਡਾ ਦੀ ਧਰਤੀ ਤੇ ਸਿੱਖ ਆਗੂ ਹਰਨੇਕ ਨੇਕੀ ਦੀ ਕਤਲ ਦੀ ਵਾਰਦਾਤ ਹੋਈ ਸੀ।

ਉਸ ਵੇਲੇ ਜਸਟਿਨ ਟਰੂਡੋ ਵੱਲੋਂ ਕੜੇ ਸ਼ਬਦਾਂ ਦੇ ਨਾਲ ਨਿੰਦਾ ਕੀਤੀ ਗਈ ਸੀ। ਕੇਂਦਰ ਸਰਕਾਰ ਨੂੰ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਸਨ। ਹੁਣ ਇੱਕ ਵਾਰ ਫਿਰ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਣ ਰਹੇ ਮਿਊਜ਼ੀਅਮ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੇ ਸਿੱਖਾਂ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਤਲਖੀ ਵੇਖਣ ਨੂੰ ਮਿਲ ਰਹੀ ਹੈ। ਐਸਜੀਪੀਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਟੂਰਿਸਟ ਵਿਭਾਗ ਨੂੰ ਵੀ ਇੱਕ ਪੱਤਰ ਲਿਖਿਆ ਜਾ ਰਿਹਾ ਹੈ। ਜੋ ਸਿੱਖਾਂ ਨੂੰ ਸਾਊਥ ਅਫਰੀਕਨ ਦੱਸਿਆ ਜਾ ਰਿਹਾ ਹੈ ਉਸ ਨੂੰ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਕੈਨੇਡਾ ਹਮੇਸ਼ਾ ਹੀ ਭਾਰਤ ਦਾ ਤੇ ਖਾਸ ਤੌਰ ਤੇ ਪੰਜਾਬੀਆਂ ਦਾ ਸਾਥ ਦਿੰਦਾ ਹੈ ਅਤੇ ਹੁਣ ਉੱਥੇ ਬਣ ਰਹੇ ਇਸ ਮਿਊਜਿਕ ਉੱਤੇ ਸਿੱਖਾਂ ਦੀ ਆਈਡੈਂਟੀਫਿਕੇਸ਼ਨ ਨੂੰ ਲੈ ਕੇ ਕੁਝ ਤਬਦੀਲੀ ਕੀਤੀ ਜਾਂਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।