ਪੰਜਾਬ : ਲੰਬੇ ਅਰਸੇ ਬਾਅਦ ਪ੍ਰਤਾਪ ਬਾਜਵਾ ਅਤੇ ਫਤਿਹ ਜੰਗ ਬਾਜਵਾ ਹੋਏ ਆਹਮੋ ਸਾਹਮਣੇ, ਦੇਖੋ ਵੀਡਿਓ

ਪੰਜਾਬ : ਲੰਬੇ ਅਰਸੇ ਬਾਅਦ ਪ੍ਰਤਾਪ ਬਾਜਵਾ ਅਤੇ ਫਤਿਹ ਜੰਗ ਬਾਜਵਾ ਹੋਏ ਆਹਮੋ ਸਾਹਮਣੇ, ਦੇਖੋ ਵੀਡਿਓ

ਬਟਾਲਾ : ਇਕ ਪ੍ਰੋਗਰਾਮ 'ਚ ਲੰਬੇ ਅਰਸੇ ਬਾਅਦ ਪ੍ਰਤਾਪ ਬਾਜਵਾ ਅਤੇ ਫਤਿਹ ਜੰਗ ਬਾਜਵਾ ਆਹਮੋ ਸਾਹਮਣੇ ਹੋਏ ਹਨ। ਇਸ ਮੌਕੇ ਛੋਟੇ ਭਰਾ ਫਤਿਹ ਜੰਗ ਬਾਜਵਾ ਨੇ ਵੱਡੇ ਭਰਾ ਪ੍ਰਤਾਪ ਬਾਜਵਾ ਦੇ ਨੂੰ ਮੱਥਾ ਟੇਕਿਆ । ਪਰ ਬੇਗਾਨਿਆਂ ਵਾਂਗ ਬਿਨਾਂ ਗਲੇ ਲਗਾਏ ਵੱਡੇ ਭਰਾ ਪ੍ਰਤਾਪ ਬਾਜਵਾ ਨਿਕਲਦੇ ਬਣੇ।

ਇਸ ਮੌਕੇ ਫਤਿਹ ਜੰਗ ਬਾਜਵਾ ਨੂੰ ਜਦੋਂ ਸਵਾਲ ਕੀਤਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕਾਂਗਰਸ ਨੂੰ ਬਹੁਤ ਪਹਿਲਾਂ ਹੀ ਮੱਥਾ ਟੇਕ ਦਿੱਤਾ ਸੀ, ਅੱਜ ਵੱਡੇ ਭਰਾ ਨੂੰ ਮੱਥਾ ਟੇਕਿਆ ਹੈ। ਓਥੇ ਹੀ ਜੱਫੀਆਂ ਨਾ ਪਾਉਣ ਨੂੰ ਲੈਕੇ ਫਤਿਹ ਜੰਗ ਬਾਜਵਾ ਨੇ ਕਿਹਾ ਕਿ ਜੱਫੀਆਂ ਤਾਂ ਦਿਲਾਂ ਦੀਆਂ ਹੁੰਦੀਆਂ ਹਨ, ਕਿ ਲੋਕਾਂ ਨੂੰ ਵਿਖਾਵਾ ਕਰਨਾ ਹੈ।