ਪੰਜਾਬ : ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਗਿਫ੍ਰਤਾਰ, ਦੇੇਖੋ ਵੀਡਿਓ

ਪੰਜਾਬ  : ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀਆਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਗਿਫ੍ਰਤਾਰ, ਦੇੇਖੋ ਵੀਡਿਓ

ਗੁਰਦਾਸਪੁਰ : ਵਿਦੇਸ਼ ਭੇਜਣ ਦੇ ਨਾਮ ਤੇ ਠੱਗੀਆਂ ਦੇ ਕਈ ਤਰ੍ਹਾਂ ਦੇ ਕਿੱਸੇ ਅਕਸਰ ਨੂੰ ਮਿਲ ਰਹੇ ਹਨ। ਹੁਣ ਗੁਰਦਾਸਪੁਰ ਦੇ ਇੱਕ ਹੋਰ ਅਜਿਹੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇੱਕ ਹੋਰ ਅਜਿਹੇ ਗਿਰੋਹ ਦੇ 3 ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਫਰਾਂਸ ਅਤੇ ਯੂਰਪ ਦੇ ਦੇਸ਼ਾਂ ਵਿੱਚ ਭੇਜਣ ਦੀ ਡੀਲ ਕਰਕੇ ਨੌਜਵਾਨਾਂ ਨੂੰ ਦੁਬਈ ਬੁਲਾ ਲੈਂਦੇ ਹਨ। ਉਸ ਦਾ ਪਾਸਪੋਰਟ ਆਦਿ ਖੋਹ ਕੇ 3-4 ਮਹੀਨੇ ਦੁਬਈ ਵਿੱਚ ਹੀ ਉਸ ਨੂੰ ਨਜ਼ਰਬੰਦ ਕਰ ਲੈਂਦੇ ਹਨ। ਖਾਸ ਗੱਲ ਇਹ ਹੈ ਕਿ ਇਸ ਗਿਰੋਹ ਵਿੱਚ ਇੱਕ ਔਰਤ ਵੀ ਅਹਿਮ ਰੋਲ ਨਿਭਾ ਰਹੀ ਹੈ। ਮਾਮਲੇ ਵਿੱਚ ਸ਼ਾਮਿਲ ਕੀਤੇ ਗਏ ਬਾਕੀ ਦੇ 2 ਦੋਸ਼ੀ ਆਪਸ ਵਿੱਚ ਪਿਓ ਪੁੱਤ ਹਨ ।

ਇੱਕ ਹੋਰ ਖਾਸ ਗੱਲ ਇਹ ਹੈ ਕਿ ਸ਼ਿਕਾਇਤ ਕਰਤਾ ਨੇ ਇਹ ਵੀ ਦੋਸ਼ ਲਗਾਇਆ ਹੈ, ਕਿ ਇਹ ਲੋਕ ਆਪਣੇ ਸ਼ਿਕਾਰ ਵਿਅਕਤਿਆਂ ਨੂੰ ਦੁਬਈ ਬੁਲਾ ਕੇ ਉਹਨਾਂ ਦੇ ਨਾਂ ਤੇ ਬੈਂਕ ਕੋਲੋਂ ਲੱਖਾਂ ਰੁਪਈਆਂ ਦਾ ਕਰਜ਼ਾ ਤੇ ਮੋਬਾਇਲ ਫੋਨ ਲੈ ਕੇ ਦੋਹਰੀ ਠੱਗੀ ਕਰਦੇ ਹਨ। ਦੁਬਈ ਗਏ ਕਈ ਵਿਅਕਤੀ ਕਿਸੇ ਤਰ੍ਹਾਂ ਆਪਣੇ ਪਾਸਪੋਰਟ ਹਾਸਲ ਕਰਕੇ, ਇਹਨਾਂ ਦੇ ਚੰਗੁਲ ਵਿੱਚੋਂ ਨਿਕਲ ਕੇ ਵਾਪਸ ਭਾਰਤ ਪਰਤਣ ਵਿੱਚ ਕਾਮਯਾਬ ਹੋ ਗਏ ਹਨ। ਜਿਨਾਂ ਵਿੱਚੋਂ ਇੱਕ ਰਾਹੁਲ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਥਾਣਾ ਸਦਰ ਦੀ ਪੁਲਿਸ ਵੱਲੋਂ ਇਸ ਸ਼ਿਕਾਇਤ ਦੀ ਡੀਐਸਪੀ ਰੈਂਕ ਦੇ ਅਧਿਕਾਰੀ ਪਾਸੋਂ ਪੜਤਾਲ ਕਰਾਉਣ ਤੋਂ ਬਾਅਦ ਮਾਮਲੇ ਵਿੱਚ ਦੋਸ਼ੀ ਆਰੋਪਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।