ਪੰਜਾਬ : ਧੀਆਂ ਦੇ ਜਨਮ ਤੋਂ ਬਾਅਦ ਪਲਟੀ ਕਿਸਮਤ, ਪਹੁੰਚਾਇਆ ਫਰਸ਼ ਤੋਂ ਹਰਸ਼ ਤੱਕ, ਦੇਖੋ ਵੀਡਿਓ

ਪੰਜਾਬ :  ਧੀਆਂ ਦੇ ਜਨਮ ਤੋਂ ਬਾਅਦ ਪਲਟੀ ਕਿਸਮਤ, ਪਹੁੰਚਾਇਆ ਫਰਸ਼ ਤੋਂ ਹਰਸ਼ ਤੱਕ, ਦੇਖੋ ਵੀਡਿਓ

ਅੰਮ੍ਰਿਤਸਰ :  ਘਰ ਵਿੱਚ ਤਿੰਨ ਧੀਆਂ ਦੇ ਜਨਮ ਤੋਂ ਬਾਅਦ ਪਲਟੀ ਕਿਸਮਤ ਕਹਿੰਦੇ ਨੇ ਹਰ ਸਫ਼ਲ ਇੰਨਸਾਨ ਦੇ ਪਿੱਛੇ ਕਿੱਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ। ਇੱਥੇ ਘਰਵਾਲੀ ਦੇ ਨਾਲ ਨਾਲ ਅਪਣੀ ਅਤੇ ਅਪਣੇ ਬਾਪ ਦੀ ਕਿਸਮਤ ਲੈਕੇ ਪੈਦਾ ਹੋਈਆ 3 ਧੀਆਂ ਨੇ ਆਪਣੇ ਬਾਪ ਨੂੰ ਫਰਸ਼ ਤੋਂ ਹਰਸ਼ ਤੱਕ ਪਹੁੰਚਾ ਦਿੱਤਾ। ਸੋਨੂੰ ਟੈਟੂ ਆਟਿਸਟ ਜਿਸ ਨੂੰ ਲੋਕਾ ਕਿਸੇ ਸਮੇਂ ਚੋਟੀ ਦਾ ਨਸ਼ੇੜੀ ਆਖਦੇ ਸਨ। ਘਰ ਵਿੱਚ ਗ਼ਰੀਬੀ ਹੋਣ ਕਾਰਨ ਪਹਿਲੀ ਧੀ ਦੇ ਜਨਮ ਵੇਲੇ ਪੈਸੇ ਹਸਪਤਾਲ ਵਿੱਚ ਕਿਸੇ ਤੋਂ ਉਧਾਰੇ ਲੈਕੇ ਦਿੱਤੇ ਸਨ।

ਹੁਣ 3 ਧੀਆਂ ਨੇ ਸੋਨੂੰ ਟੈਟੂ ਆਟਿਸਟ ਅਪਣੇ ਪਿਤਾ ਦੀ ਜਿੰਦਗੀ ਹੀ ਬਦਲ ਕੇ ਰੱਖ ਦਿੰਤੀ। ਸੋਨੂੰ ਪੰਜਾਬ ਦੇ ਫੇਮਸ ਸੈਲੀਬ੍ਰਿਟੀਆ ਦੇ ਟੈਟੂ ਬਣਾ ਚੁੱਕਾ ਹੈ। ਜਿਵੇਂ ਕਿ ਸਿੱਧੂ ਮੂਸੇਵਾਲਾ ਦੇ ਪਿਤਾ, ਜੀ ਖ਼ਾਨ ਅਤੇ ਹੋਰ ਸੈਲੀਬ੍ਰਿਟੀਆ ਦੇ ਬਣਾ ਚੁੱਕਾ ਹੈ ਟੈਟੂ । ਮਲੌਦ ਦੇ ਰਹਿਣ ਵਾਲੇ ਸੋਨੂੰ ਟੈਟੂ ਆਰਟਿਸਟ ਨੇ ਦੱਸਿਆ ਕਿ ਸਕੂਲ਼ ਪੜਦਾ ਹੀ ਨਸ਼ੇ ਦੀ ਦਲਦਲ ਵਿੱਚ ਫਸਦਾ ਚਲਾ ਗਿਆ। ਨਸ਼ੇ ਦੀ ਦਲਦਲ ਵਿੱਚੋਂ ਨੌਜਵਾਨਾਂ ਨੂੰ ਬਾਹਰ ਨਿੱਕਲਣ ਲਈ ਅਪੀਲ ਕੀਤੀ ।