ਪੰਜਾਬ - ਪੁਲਿਸ ਨੇ 2 ਭਰਾਵਾਂ ਨੂੰ ਬੈਂਕ ਨਾਲ ਧੋਖਾਧੜੀ ਕਰਨ ਦੇ ਚਲਦੇ ਕੀਤਾ ਗਿਰਫ਼ਤਾਰ, ਦੇਖੋ ਵੀਡਿਓ

ਪੰਜਾਬ - ਪੁਲਿਸ ਨੇ 2 ਭਰਾਵਾਂ ਨੂੰ ਬੈਂਕ ਨਾਲ ਧੋਖਾਧੜੀ ਕਰਨ ਦੇ ਚਲਦੇ ਕੀਤਾ ਗਿਰਫ਼ਤਾਰ, ਦੇਖੋ ਵੀਡਿਓ

ਪਠਾਨਕੋਟ /ਅਨਮੋਲ : ਸੁਜਾਨਪੁਰ ਤੋਂ ਬੈਂਕ ਦੇ ਨਾਲ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਧੋਖਾਧੜੀ ਦੋ ਸਕੇ ਭਰਾਵਾਂ ਵੱਲੋਂ ਕੀਤੀ ਗਈ ਹੈ। ਇਸ ਧੋਖਾਧੜੀ ਵਿੱਚ ਕਾਰ ਲਈ ਲੋਨ ਲੈ ਕੇ ਉਸਦੀਆਂ ਕਿਸ਼ਤਾ ਨਹੀਂ ਦਿੱਤੀਆਂ ਜਾਣ ਦਾ ਮਾਮਲਾ ਹੈ। ਜਿਸਦੇ ਖਿਲਾਫ ਬੈਂਕ ਦੇ ਮੈਨੇਜਰ ਵੱਲੋਂ ਇਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਜਿਸਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਐਕਸ਼ਨ ਲਿਆ ਅਤੇ ਦੋਨਾਂ ਭਰਾਵਾਂ ਨੂੰ ਗਿਰਫਤਾਰ ਕਰ ਲਿਆ।

ਜਾਣਕਾਰੀ ਦੇਂਦੇ ਹੋਏ ਥਾਣਾ ਸੁਜਾਨਪੁਰ ਦੇ ਐਸਐਚਓ ਅਨਿਲ ਪਵਾਰ ਨੇ ਦਸਿਆ ਕਿ ਉਨ੍ਹਾਂ ਨੂੰ ਸਟੇਟ ਬੈਂਕ ਆਫ ਇੰਡੀਆ ਸੁਜਾਨਪੁਰ ਦੇ ਮੈਨੇਜਰ ਵਲੋਂ ਇਕ ਲਿਖਤੀ ਸ਼ਿਕਾਇਤ ਦਿਤੀ ਗਈ ਸੀ ਕਿ ਸਾਡੀ ਸ਼ਾਖਾ ਤੋਂ ਕਾਰ ਲੋਨ ਲਈ ਮੁਕੇਸ਼ ਸਿੰਘ ਅਤੇ ਸੰਜੀਵਨ ਸਿੰਘ ਦੋਨੋ ਸੱਕੇ ਭਰਾ ਪੁੱਤਰ ਰਘੁਬੀਰ ਸਿੰਘ ਧੀਰਾ ਪਿੰਡ ਦੇ ਰਹਿਣ ਵਾਲੇ ਨੇ ਕਾਰ ਲੋਨ ਲਈ ਅਪਲਾਈ ਕੀਤਾ ਗਿਆ ਸੀ ਕਾਰ ਲੋਨ ਲੈਣ ਤੋਂ ਬਾਅਦ ਇਕ ਦੋ ਕਿਸ਼ਤਾਂ ਹੀ ਜਮਾਂ ਕਰਵਾਇਆ ਸੀ ਅਤੇ ਕਿਸ਼ਤਾਂ ਬੰਦ ਕਰ ਦਿਤੀਆਂ ਸੀ ਤੇ ਬੈਂਕ ਵਿਚ ਲੋਨ ਲੈਣ ਤੋਂ ਬਾਅਦ ਕਾਰ ਦੀ ਜਿਹੜੀ ਆਰਸੀ ਦੀ ਕਾਪੀ ਜਮਾਂ ਕਾਰਵਾਈ ਗਈ ਸੀ ਉਹ ਕਾਪੀ ਵੀ ਮੋਟਰਸਾਈਕਲ ਦੀ ਪੜਤਾਲ ਦੌਰਾਨ ਨਕਲੀ ਨਿਕਲੀ ਜੋ ਕਿ ਇਨਾ ਭਰਾਵਾਂ ਵਲੋਂ ਬੈਂਕ ਨਾਲ ਪੜਤਾਲ ਕਰਨ ਤੋਂ ਬਾਦ ਧੋਖਾਧੜੀ ਕੀਤੀ ਗਈ ਸੀ। ਦੋਨਾਂ ਨੂੰ ਸੁਜਾਨਪੁਰ ਪੁਲਿਸ ਵਲੋਂ ਗ੍ਰਿਫਤਾਰ ਕਰ ਅਲਗ-ਅਲਗ ਧਾਰਾਵਾਂ ਦੇ ਚਲਦੇ ਮਾਮਲਾ ਦਰਜ ਕਰ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।