ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ, ਇਹ ਟੋਲ ਪਲਾਜ਼ੇ ਤੇ ਨਹੀਂ ਦੇਣਾ ਪਵੇਗਾ ਟੇਕਸ! ਦੇਖੇਂ ਵੀਡਿਓ

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ, ਇਹ ਟੋਲ ਪਲਾਜ਼ੇ ਤੇ ਨਹੀਂ ਦੇਣਾ ਪਵੇਗਾ ਟੇਕਸ! ਦੇਖੇਂ ਵੀਡਿਓ

ਹਿਮਾਚਲ : ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਲੱਗੇ ਟੋਲ ਪਲਾਜ਼ਾ ਜੌ ਰੋਹਨ ਰਾਜਦੀਪ ਕੰਪਨੀ ਦੁਆਰਾ ਚਲਾਇਆ ਜਾ ਰਿਹਾ ਹੈ, ਉਸ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਹੁਣ ਇਹ ਟੋਲ ਪਲਾਜ਼ਾ 9 ਅਪ੍ਰੈਲ 2023 ਨੂੰ ਬੰਦ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਨਾਲ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਤੋਂ ਇਲਾਵਾ ਹਿਮਾਚਲ ਜਾਣ ਵਾਲੇ ਤੇ ਹਿਮਾਚਲ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਣ ਵਾਲੇ ਲੋਕਾਂ ਦੇ ਵਿੱਚ ਵੀ ਖੁਸ਼ੀ ਪਾਈ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਹਨ ਰਾਜਦੀਪ ਦੇ ਨੱਕੀਆਂ ਵਿਖੇ ਲੱਗੇ ਰੋਹਨ ਰਾਜਦੀਪ ਕੰਪਨੀ ਦੇ ਟੋਲ ਪਲਾਜੇ ਦੇ ਮੈਨੇਜਰ ਦਰਸ਼ਨ ਲਾਲ ਸੈਣੀ ਨੇ ਦੱਸਿਆ ਕਿ ਇਹ ਟੋਲ ਪਲਾਜ਼ਾ 19 ਨਵੰਬਰ 2007 ਨੂੰ ਸ਼ੁਰੂ ਕੀਤਾ ਗਿਆ ਸੀ ਤੇ 9 ਅਪ੍ਰੈਲ 2023 ਤੱਕ ਇਸਦੇ ਖ਼ਤਮ ਹੋਣ ਦੀ ਤਰੀਕ ਹੈ। 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਰੂਪ ਦੇ ਵਿਚ ਜਾਣਕਾਰੀ ਟੋਲ ਪਲਾਜ਼ਾ ਦੇ ਲਾਗੇ ਬੋਰਡ ਲਗਾ ਕੇ ਦੇ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਨੂੰ ਬੰਦ ਕਰਨ ਦੀ ਤਰੀਕ ਦੇ ਵਿੱਚ ਕੋਈ ਵਾਧਾ ਹੋ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਫੈਸਲੇ ਤੇ ਨਿਰਭਰ ਹੈ। ਉਹਨਾਂ ਕਿਹਾ ਕਿ ਪਹਿਲਾਂ ਕੋਰੋਨਾ ਤੇ ਫੇਰ ਕਿਸਾਨ ਅੰਦੋਲਨ ਕਰਕੇ ਇਹ ਟੋਲ ਪਲਾਜ਼ਾ ਕਾਫੀ ਸਮਾਂ ਬੰਦ ਰਿਹਾ, ਉਹ ਚਾਹੁੰਦੇ ਹਨ ਕਿ ਸਰਕਾਰ ਓਹਨਾ ਦੇ ਸਮੇਂ ਵਿੱਚ ਵਾਧਾ ਕਰੇ ਕਿਉਂਕਿ ਟੋਲ ਬੇਸ਼ੱਕ ਬੰਦ ਰਿਹਾ ਮਗਰ ਸੜਕ ਦਾ ਮੈਨਟੀਨੈਸ ਹੁੰਦਾ ਰਿਹਾ । ਜਿਸ ਕਾਰਨ ਉਹਨਾਂ ਦਾ ਨੁਕਸਾਨ ਵੀ ਹੋਇਆ ਹੈ ।

ਉਹਨਾਂ ਕਿਹਾ ਕਿ ਹੋਲਾ ਮਹੱਲਾ ਅਤੇ ਕਿਸਾਨੀ ਅੰਦੋਲਨ ਦੇ ਬੰਦ ਕਰਕੇ ਟੋਲ ਲੱਗਭੱਗ 676 ਪੂਰੀ ਤਰ੍ਹਾਂ ਬੰਦ ਰਿਹਾ ਹੈ ਉਹ ਸਰਕਾਰ ਕੋਲੋਂ ਮੰਗ ਕਰਦੇ ਨੇ ਕੀ ਸਰਕਾਰ ਇਸਨੂੰ ਦੇਖਦੇ ਹੋਏ ਅਤੇ ਟੋਲ ਉੱਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਹੱਲ ਕੱਢ ਕੇ ਰਾਹਤ ਪ੍ਰਦਾਨ ਕਰੇ ਕਿਉਂਕਿ ਟੋਲ ਉੱਤੇ ਕੰਮ ਕਰਨ ਵਾਲੇ ਲੱਗਭਗ 125 ਕਰਮਚਾਰੀ ਰੁਜਗਾਰ ਤੋਂ ਵਾਂਝੇ ਹੋ ਜਾਣਗੇ। ਜਿਸ ਨਾਲ ਉਨ੍ਹਾਂ ਦੇ ਘਰਾਂ ਦਾ ਚੁੱਲ੍ਹਾ ਠੰਡਾ ਹੋਣ ਤੇ ਆ ਜਾਇਗਾ ਸਰਕਾਰ ਨੂੰ ਇਸ ਵੱਲ ਵੀ ਦੀ ਧਿਆਨ ਦੇਣ ਦੀ ਜ਼ਰੂਰਤ ਹੈ।

ਭਾਜਪਾ ਜਿਲਾ ਬੁਲਾਰਾ ਬਲਰਾਮ ਪਰਾਸ਼ਰ ਨੇ ਕਿਹਾ ਕਿ 15 ਸਾਲ ਕੰਪਨੀ ਨੇ ਲੋਕਾਂ ਤੋਂ ਭਾਰੀ ਟੋਲ ਵਸੂਲਿਆ ਹੈ ਹੁਣ ਬੰਦ ਹੋਣ ਤੋਂ ਬਾਅਦ ਸੜਕ ਦਾ ਬੁਰਾ ਹਾਲ ਹੋਵੇਗਾ। ਇਥੇ ਲੱਗੇ ਕਰਮਚਾਰੀ ਨੂੰ ਵੀ ਭਵਿੱਖ ਦਾ ਡਰ ਸਤਾ ਰਿਹਾ ਹੈ, ਉਨ੍ਹਾਂ ਬਾਰੇ ਵੀ ਕੰਪਨੀ ਅਤੇ ਸਰਕਾਰ ਨੂੰ ਸੋਚਨ ਦੀ ਲੋੜ ਹੈ।