ਪੰਜਾਬ : ਡਿਪੂ ਹੋਲਡਰ ਲੋਕਾਂ ਨੂੰ ਦੇ ਰਿਹਾ ਸੀ ਘੱਟ ਕਣਕ, ਮੌਕੇ ਤੇ ਪੁਹੰਚਿਆ MLA, ਦੇਖੋ ਵੀਡਿਓ

ਪੰਜਾਬ : ਡਿਪੂ ਹੋਲਡਰ ਲੋਕਾਂ ਨੂੰ ਦੇ ਰਿਹਾ ਸੀ ਘੱਟ ਕਣਕ, ਮੌਕੇ ਤੇ ਪੁਹੰਚਿਆ MLA, ਦੇਖੋ ਵੀਡਿਓ

ਬਟਾਲਾ : ਸਰਕਾਰ ਦੁਆਰਾ ਲੋਕਾਂ ਨੂੰ ਸਸਤੀ ਕਣਕ ਡਿਪੂ ਹੋਲਡਰਾਂ ਦੇ ਜਰੀਏ ਮੁਹਈਆ ਕਰਵਾਈ ਜਾਂਦੀ ਹੈ ਲੇਕਿਨ ਕੁਝ ਡਿਪੂ ਹੋਲਡਰ ਕਣਕ ਦੇਣ ਵਿੱਚ ਵੀ ਹੇਰਾ-ਫੇਰੀ ਕਰਦੇ ਨਜ਼ਰ ਆਉਂਦੇ ਹਨ। ਐਸਾ ਹੀ ਮਾਮਲਾ ਬਟਾਲਾ ਦੇ ਚਾਚੋਵਾਲੀਆਂ ਮੁਹੱਲੇ ਵਿਖੇ ਦੇਖਣ ਨੂੰ ਮਿਲਿਆ ਜਿਥੇ ਡਿਪੂ ਹੋਲਡਰ ਵਲੋਂ ਦਿੱਤੀ ਜਾਣ ਵਾਲੀ ਸਸਤੀ ਕਣਕ ਘੱਟ ਦੇ ਕੇ ਹੇਰਾਫੇਰੀ ਕੀਤੀ ਜਾ ਰਹੀ ਸੀ ਜਿਸਨੂੰ ਦੇਖਦੇ ਹੋਏ ਕਣਕ ਲੈਣ ਪਹੁੰਚੇ ਲੋਕਾਂ ਵਲੋਂ ਮਾਹੌਲ ਗਰਮ ਕਰ ਦਿੱਤਾ ਅਤੇ ਐਮ. ਐਲ. ਏ. ਬਟਾਲਾ ਨੂੰ ਮੌਕੇ ਤੇ ਬੁਲਾ ਲਿਆ ਗਿਆ ਅਤੇ ਐਮ. ਐਲ. ਏ. ਬਟਾਲਾ ਅਮਨ ਸ਼ੇਰ ਸਿੰਘ ਕਲਸੀ ਨੇ ਮੌਕੇ ਤੇ ਪਹੁੰਚ ਕੇ ਡਿਪੂ ਹੋਲਡਰ ਤੇ ਬਣਦੀ ਕਾਰਵਾਈ ਕਰਵਾਈ ਅਤੇ ਲੋਕਾਂ ਨੂੰ ਬਣਦੀ ਪੂਰੀ ਕਣਕ ਦੁਆਈ।

ਓਥੇ ਹੀ ਕਣਕ ਲੈਣ ਪਹੁੰਚੇ ਲੋਕਾਂ ਦਾ ਕਹਿਣਾ ਸੀ ਕਿ ਡਿਪੂ ਹੋਲਡਰ ਵਲੋਂ ਕਣਕ ਦੀਆਂ ਪਰਚੀਆਂ ਪੂਰੀਆਂ ਕੱਟੀਆਂ ਹਨ ਪਰ ਕਣਕ ਘੱਟ ਦੇ ਰਿਹਾ ਹੈ ਜਿਸ ਨੂੰ ਲੈ ਕੇ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਡਿਪੂ ਹੋਲਡਰ ਸਾਡਾ ਹੱਕ ਖਾ ਕੇ ਮੋਟਾ ਮੁਨਾਫ਼ਾ ਕਮਾ ਰਹੇ ਹਨ। ਓਥੇ ਹੀ ਡਿਪੂ ਹੋਲਡਰ ਸੁਰਿੰਦਰਪਾਲ ਨੇ ਇਹਨਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਕੁਝ ਲੋਕਾਂ ਦੀ ਸਰਕਾਰ ਵਲੋਂ ਹੀ ਕਣਕ ਘਟਾ ਦਿੱਤੀ ਗਈ ਹੈ ਊਸ ਵਿੱਚ ਉਸਦਾ ਕੋਈ ਕਸੂਰ ਨਹੀਂ ਹੈ ।

ਓਥੇ ਹੀ ਮੌਕੇ ਤੇ ਪਹੁੰਚੇ ਐਮ. ਐਲ. ਏ. ਬਟਾਲਾ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਘਟ ਕਣਕ ਦੇਣ ਦੀ ਸ਼ਿਕਾਇਤ ਮਿਲੀ ਸੀ ਮੌਕੇ ਤੇ ਪਹੁੰਚੇ ਹਾਂ ਅਧਿਕਾਰੀਆਂ ਨੂੰ ਬੁਲਾ ਕੇ ਆਪਣੀਆਂ ਅੱਖਾਂ ਸਾਹਮਣੇ ਪੁਰੀ ਕਣਕ ਵੰਡਣ ਦੀਆਂ ਹਿਦਾਇਤਾਂ ਦਿੱਤੀਆਂ ਹਨ ਅਤੇ ਡਿਪੂ ਹੋਲਡਰ ਦੀ ਜਾਂਚ ਕਰਦੇ ਹੋਏ ਬਣਦੀ ਕਾਰਵਾਈ ਕਰਨ ਦੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।