ਨਸ਼ੀਲੇ ਪਾਉਡਰ ਤੇ ਗੋਲੀਆਂ ਸਣੇ 2 ਨਸ਼ਾ ਤਸਕਰ ਕਾਬੂ

ਨਸ਼ੀਲੇ ਪਾਉਡਰ ਤੇ ਗੋਲੀਆਂ ਸਣੇ 2 ਨਸ਼ਾ ਤਸਕਰ ਕਾਬੂ

ਜਲੰਧਰ (ਵਰੂਣ): ਕਮਿਸ਼ਨਰ ਪੁਲਿਸ ਗੁਰਸ਼ਰਨ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਜਲੰਧਰ ਜੋਨ-1, ਬਲਵਿੰਦਰ ਸਿੰਘ ਰੰਧਾਵਾ PPS ਤੇ ਏ.ਸੀ.ਪੀ, ਸੈਂਟਰਲ ਅਸਵਨੀ ਕੁਮਾਰ, PPS ਵੱਲੋਂ ਸਮੇਂ ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਜੋ ਮਾੜੇ ਅਨਸਰਾਂ, ਨਸ਼ਾ ਸਮੱਗਲਰਾ ਨਸ਼ਿਆ ਦੀ ਰੋਕਥਾਮ ਖਿਲਾਫ ਪੁਲਿਸ ਵੱਲੋਂ ਚਲਾਈ ਹੋਈ ਮੁਹਿੰਮ ਤਹਿਤ ਥਾਣਾ ਰਾਮਾਮੰਡੀ ਕਮਿਸ਼ਨਰੇਟ ਪੁਲਿਸ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। 

ਮੀਡੀਆ ਨੁੰ ਜਾਣਕਾਰੀ ਦਿੰਦਿਆਂ INSP ਨਵਦੀਪ ਸਿੰਘ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਨੇ ਦੱਸਿਆ ਕਿ ਥਾਣਾ ਰਾਮਾਮੰਡੀ ਜਲੰਧਰ ਦੇ ASI ਬਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਨਾਲ ਮਿਤੀ 19-08-2022 ਨੂੰ ਇਲਾਕਾ ਗਸ਼ਤ ਤੇ ਭੈੜੇ ਪੁਰਸ਼ਾਂ ਦੇ ਸੰਬੰਧੀ T Point ਗੁਰੂ ਗੋਬਿੰਦ ਸਿੰਘ ਐਵਿਨਿਊ ਨੇੜੇ ਮੰਦਿਰ ਗੁਰਦੁਆਰਾ ਜਲੰਧਰ ਵਿੱਚ ਮੌਜੂਦ ਸੀ ਤਾ ਕਾਜੀ ਮੰਡੀ ਸਾਇਡ ਤੋ ਇਕ ਮੋਨਾ ਵਿਅਕਤੀ ਬਲਦੇਵ ਸਿੰਘ ਉਰਫ ਚਾਚਾ ਪੁੱਤਰ ਬਲਵੀਰ ਸਿੰਘ ਵਾਸੀ ਮਕਾਨ ਨੰਬਰ R - 78 ਉਪਕਾਰ ਨਗਰ ਜਲੰਧਰ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਨੂੰ ਕਾਬੂ ਕਰਕੇ ਸ਼ੱਕ ਹੋਣ ਤੇ ਇਸਦੀ ਤਲਾਸ਼ੀ ਲੈਣ ਤੇ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਛੋਟਾ ਮੋਮੀ ਲਿਫਾਫੇ ਵਿੱਚੋ 20 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਣ ਤੇ ਮੁੱਕਦਮਾ ਨੰਬਰ 237 ਮਿਤੀ 19-08-2022 ਅ / ਧ 22-61-85 ਐਨ.ਡੀ.ਪੀ.ਐਸ ਐਕਟ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ।ਜੋ ਇਸ ਪਾਸੋ ਮੁੱਕਦਮਾ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ ।

INSP ਨਵਦੀਪ ਸਿੰਘ, ਮੁੱਖ ਅਫਸਰ ਥਾਣਾ ਰਾਮਾਮੰਡੀ ਜਲੰਧਰ ਨੇ ਦੱਸਿਆ  ਮਿਤੀ 19-08-2022 ਨੂੰ ਇੱਕ ਹੋਰ ਮਾਮਲੇ ਚ ASI ਮੁਨੀਸ਼ ਭਰਦਵਾਜ ਚੌਕੀ ਇੰਚਾਰਜ ਦਕੋਹਾ ਦੇ ASI ਹਰਭਜਨ ਲਾਲ ਸਮੇਤ ਸਾਥੀ ਕਰਮਚਾਰੀ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਨੇੜੇ ਝੁੱਗੀਆ ਢਿੱਲਵਾ ਰੋਡ ਰਾਮਾਮੰਡੀ ਜਲੰਧਰ ਮੌਜੂਦ ਸੀ ਤਾ ਇਕ ਮੋਨਾ ਨੋਜਵਾਨ ਸੰਜੇ ਕੁਮਾਰ ਉਰਫ ਗਾਂਧੀ ਪੁੱਤਰ ਰਾਮਧਨ ਵਾਸੀ ਪਲਾਟ ਨੰਬਰ 198 ਪਾਰਕ ਐਵਿਨਿਊ ਲੱਧੇਵਾਲੀ ਜਲੰਧਰ ਢਿੱਲਵਾ ਪਿੰਡ ਵਾਲੀ ਸਾਈਡ ਤੋ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜਨ ਲੱਗੇ ਨੂੰ ਕਾਬੂ ਕਰਕੇ ਸ਼ੱਕ ਹੋਣ ਤੇ ਇਸਦੀ ਤਲਾਸ਼ੀ ਲੈਣ ਤੇ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ਵਿੱਚੋਂ ਛੋਟਾ ਮੋਮੀ ਪਾਰਦਰਸੀ ਲਿਫਾਫੇ ਵਿੱਚੋ 105 ਨਸ਼ੀਲੀਆ ਗੋਲੀਆ ਅਤੇ 01 ਨਸ਼ੀਲਾ ਟੀਕਾ ਬਿਨਾ ਲੇਬਲ ਬ੍ਰਾਮਦ ਹੋਣ ਤੇ ਮੁੱਕਦਮਾ ਨੰਬਰ 238 ਮਿਤੀ 19-08-2022 ਅ / ਧ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ ।ਜੋ ਇਸਦੇ ਖਿਲਾਫ ਪਹਿਲਾ ਵੀ ਵੱਖ ਵੱਖ ਥਾਣਿਆ ਵਿੱਚ ( 02 NDPS ACT ਤਹਿਤ ਅਤੇ 01 IPC ਤਹਿਤ ਕੁੱਲ ( 03 ਮੁੱਕਦਮੇ ਦਰਜ ਹੋਏ ਹਨ ।ਇਸ ਪਾਸੋਂ ਮੁੱਕਦਮਾ ਸੰਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।