ਪੰਜਾਬ: ਸਲਾਨੀਆਂ ਨੂੰ ਇ-ਰਿਕਸ਼ਾ ਚਾਲਕਾਂ ਨੇ ਬਣਾਇਆ ਲੁੱਟ ਦਾ ਨਿਸ਼ਾਨਾ, ਦੇਖੋ ਵੀਡਿਓ

ਪੰਜਾਬ: ਸਲਾਨੀਆਂ ਨੂੰ ਇ-ਰਿਕਸ਼ਾ ਚਾਲਕਾਂ ਨੇ ਬਣਾਇਆ ਲੁੱਟ ਦਾ ਨਿਸ਼ਾਨਾ, ਦੇਖੋ ਵੀਡਿਓ

ਅੰਮ੍ਰਿਤਸਰ: ਗੁਰੂਆਂ ਦੀ ਨਗਰੀ ਜਿੱਥੇ ਕਿ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮ ਤੀਰਥ ਅਤੇ ਵਾਘਾ ਬਾਰਡਰ ਵੇਖਣ ਵਾਸਤੇ ਪਹੁੰਚਦੇ ਹਨ ਅਤੇ ਗੁਰੂ ਦੇ ਚਰਨਾਂ ਵਿੱਚ ਆਪਣਾ ਸੀਸ ਵੀ ਨਿਭਾਉਂਦੇ ਹਨ। ਉੱਥੇ ਹੀ ਦੂਸਰੇ ਪਾਸੇ ਇਹ ਸਲਾਨੀਆਂ ਨੂੰ ਕੁਝ ਲੁਟੇਰਿਆਂ ਵੱਲੋਂ ਲੁੱਟ ਦਾ ਸ਼ਿਕਾਰ ਬਣਿਆ ਜਾਂਦਾ ਹੈ। 

ਉੱਥੇ ਹੀ ਲੁੱਟ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਜਾਣਕਾਰੀ ਦਿੰਦੇਆ ਦ੍ੱਸਿਆ ਕਿ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਅਤੇ ਵਾਗਾ ਬਾਰਡਰ ਵੇਖਣ ਵਾਸਤੇ ਕਲਕੱਤਾ ਤੋਂ ਇਥੇ ਪਹੁੰਚੇ ਸਨ ਅਤੇ ਉਹਨਾਂ ਨੂੰ ਦੇਰ ਰਾਤ ਕੁਝ ਅਗਿਆਤ ਵਿਅਕਤੀਆਂ ਵੱਲੋਂ ਈ-ਰਿਕਸ਼ਾ ਤੇ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਹੈ।

ਉਹਨਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਈ-ਰਿਕਸ਼ਾ ਚਾਲਕਾਂ ਦਾ ਕੋਈ ਨਾ ਕੋਈ ਆਡੈਂਟੀਫਿਕੇਸ਼ਨ ਰੱਖੀ ਜਾਵੇ ਤਾਂ ਜੋ ਕਿ ਇਹਨਾਂ ਦੀ ਪਹਿਚਾਣ ਹੋ ਸਕੇ।