ਪੰਜਾਬ: ਡੀਸੀ ਦਫ਼ਤਰ ਦੇ ਬਾਹਰ ਸਰਕਾਰ ਖਿਲਾਫ਼ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ: ਡੀਸੀ ਦਫ਼ਤਰ ਦੇ ਬਾਹਰ ਸਰਕਾਰ ਖਿਲਾਫ਼ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

ਅੰਮ੍ਰਿਤਸਰ: ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪੰਜਾਬ ਭਰ ਵਿੱਚ ਡਿਸਟਰਿਕਟ ਲੇਬਲ ਤੇ ਡੀਸੀ ਦਫਤਰਾਂ ਦੇ ਬਾਹਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਅੰਮ੍ਰਿਤਸਰ ਵਿੱਚ ਪ੍ਰਧਾਨ ਭਗਵੰਤ ਸਿੰਘ ਸਮਾਓ ਦੇ ਪ੍ਰਧਾਨਗੀ ਹੇਠ ਅੰਮ੍ਰਿਤਸਰ ਡੀਸੀ ਦਫਤਰ ਦੇ ਮੂਹਰੇ ਰੈਲੀ ਰੱਖੀ ਹੈ। ਉਣਾ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੂਰੇ ਪੰਜਾਬ ਚ ਇਹ ਡਿਸਟਰਿਕ ਲੈਵਲ ਤੇ ਰੈਲੀਆਂ ਹੋ ਰਹੀਆਂ। ਇਹਨਾਂ ਰੈਲੀਆਂ ਦਾ ਅਸੀਂ ਨਾ ਰੱਖਿਆ ਕਰਜ਼ਾ ਮੁਕਤੀ ਨਸ਼ਾ ਮੁਕਤੀ ਤੇ ਰੁਜ਼ਗਾਰ ਪ੍ਰਾਪਤੀ ਰੈਲੀ ਕਿਉਂਕਿ ਤਿੰਨੇ ਸਵਾਲ ਨੇ ਜਿਹੜੇ ਤਿੰਨੇ ਸਵਾਲ ਸਾਡੇ ਬੇਜ਼ਮੀਨੇ ਦਲਤਾਂ ਗਰੀਬਾਂ ਦੇ ਅਹਿਮ ਜਿੰਦਗੀ ਦੇ ਮੁੱਦੇ ਨੇ ਕਿਉਂਕਿ ਅੱਜ ਕਰਜਈ ਦੇਸ਼ ਦੇ ਅੰਦਰ ਇਕੱਲੇ ਕਾਰਪੋਰੇਟ ਘਰਾਣੇ ਨਹੀਂ। ਜਿਨਾਂ ਦਾ ਕਰਜ਼ਾ ਹਜ਼ਾਰਾਂ ਲੱਖਾਂ ਕਰੋੜ ਰੁਪਆ ਮੋਦੀ ਮਾਫ ਕਰ ਰਿਹਾ।

ਅੱਜ ਕਰਜਈ ਦੇਸ਼ ਦੇ ਵਿੱਚ ਇਕੱਲਾ ਕਿਸਾਨ ਨਹੀਂ। ਜਮੀਨਾਂ ਦਾ ਮਾਲਕ ਅੱਜ ਦਿਹਾੜੀਦਾਰ ਵੀ ਕਰਜਾਈ ਹੈ। ਉਹਦਾ ਬਾਲ ਵਾਲ ਵਿੰਨਿਆ ਪਿਆ ਕਰਜੇ ਦੇ ਵਿੱਚ ਦਿਹਾੜੀਦਾਰ ਦੇ ਕਰਜੇ ਨੂੰ ਮਾਫ ਕਰਨ ਵਾਸਤੇ ਕਿਸੇ ਸਰਕਾਰ ਦੀ ਕੋਈ ਨੀਤੀ ਇਸ ਲਈ ਅਸੀਂ ਮਾਫ ਕੀਤਾ। ਗਰੀਬਾਂ ਦਾ ਕਰਜ਼ਾ ਵੀ ਸਰਕਾਰ ਮਾਫ ਕਰੇ। ਇਸ ਕਰਜ਼ੇ ਦੇ ਜਾਲ ਚ ਹਰ ਗਰੀਬ ਪਰਿਵਾਰ, ਮੈਂ ਵਿਸ਼ੇਸ਼ ਇੱਕ ਜਾਤ ਜਾਂ ਫਿਰਕੇ ਦੀ ਗੱਲ ਨਹੀਂ ਕਰਦਾ। ਜਿਹੜਾ ਵੀ ਬੇਜ਼ਮੀਨਾਂ ਦਿਹਾੜੀਦਾਰ ਬੰਦਾ ਉਹਦੀ ਔਰਤ ਹਰ ਕਰਜੇ ਦੇ ਵਿੱਚ ਫਸੀ ਹੋਈ ਹੈ। ਇਹਦਾ ਕਿਸਾਨਾਂ ਦੀਆਂ ਤਾਂ ਜਮੀਨਾਂ ਗਹਿਣੇ ਨੇ ਆੜਤੀਆਂ ਕੋਲੇ ਬੈਂਕਾਂ ਕੋਲੇ ਸਾਡੀਆਂ ਤਾਂ ਗਰੀਬਾਂ ਦੀਆਂ ਔਰਤਾਂ ਗਹਿਣੇ ਹੋ ਗਈਆਂ।

ਕੰਪਨੀਆਂ ਦੇ ਕੋਲੇ ਹਰ ਔਰਤ ਦੇ ਸਿਰ ਚਾਰ-ਚਾਰ ਕੰਪਨੀਆਂ ਦਾ ਕਰਜਾ ਵਾਲਿਆਂ ਨੂੰ ਦਿਨ ਰਾਤ ਨੂੰ ਨੀਂਦ ਨਹੀਂ ਆਉਂਦੀ। ਸਾਡੀ ਦੂਸਰੀ ਮੰਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਇੱਕ ਮਹੀਨੇ ਚ ਨਸ਼ਾ ਬੰਦ ਕਰ ਦਿਆਂਗੇ। ਅੱਜ ਉਹ 2 ਸਾਲ ਹੋ ਗਏ। ਸੱਤਾ ਪ੍ਰਾਪਤੀ ਨੂੰ ਨਸ਼ਾ ਦੁਗਣਾ ਤਿਗਣਾ ਹੋ ਗਿਆ। ਸਮਾਜ ਦੇ ਵਿੱਚ ਚਿੱਟਾ ਵੀ ਸ਼ਰਾਬ ਵੀ ਔਰ ਮੈਡੀਕਲ ਨਸ਼ਾ ਦਾ ਮੁੱਲ ਦੁਗਣਾ ਤਿਗਣਾ ਹੋ ਗਿਆ। ਰੋਜਾਨਾ ਦਰਜਣਾ ਨੌਜਵਾਨ ਨਸ਼ੇ ਦੇ ਕਾਰਨ ਮਰ ਰਹੇ ਨੇ। ਉਹਨਾਂ ਕਿਹਾ ਕਿ ਅਗਲਾ ਸਵਾਲ ਜਿਹੜਾ ਸਾਡਾ ਰੁਜ਼ਗਾਰ ਦਾ ਕਿ 700 ਰੂਪਏ ਦਿਹਾੜੀ ਕੀਤੀ ਜਾਵੇ ਦਿਹਾੜੀਦਾਰ ਬੰਦੇ ਦੀ ਉਹ ਕਿਸੇ ਵੀ ਖੇਤਰ ਚ ਕੰਮ ਕਰਦਾ ਕਾਰਖਾਨੇ ਚ ਕੰਮ ਕਰਦਾ ਫੈਕਟਰੀ ਚ ਕੰਮ ਕਰਦਾ। ਉਹ ਖੇਤ ਚ ਕੰਮ ਕਰਦਾ। ਨਰੇਗਾ ਮਜ਼ਦੂਰ ਘੱਟੋ ਘੱਟ ਮਜ਼ਦੂਰ ਨੂੰ 700 ਰੂਪਏ ਦਿਹਾੜੀ ਮਿਲਣੀ ਚਾਹੀਦੀ ਹੈ ਔਰ ਪਿੰਡਾਂ ਦੇ ਅੰਦਰ ਨਰੇਗਾ ਐਕਟ ਬਣਿਆ ਹੋਇਆ। ਇਸ ਦੇ ਅੰਦਰ ਉਹ ਨਰੇਗਾ ਐਕਟ ਦੇ ਤਹਿਤ ਪੂਰਾ ਸਾਲ ਕੰਮ ਮਿਲੇ। 

ਸ਼ਹਿਰਾਂ ਦੇ ਵਿੱਚ ਵੀ ਨਰੇਗਾ ਇੱਟ ਲਾਗੂ ਹੋਵੇ ਤਾਂ ਕਿ ਸ਼ਹਿਰੀ ਮਜ਼ਦੂਰ ਨੇ ਜਿਹੜੇ ਬੇਜ਼ਮੀਨੇ ਦਿਹਾੜੀਦਾਰ ਨੇ ਉਹਨਾਂ ਨੂੰ ਵੀ ਰੁਜ਼ਗਾਰ ਮਿਲੇ ਪਿੰਡਾਂ ਦੀ ਤਰ੍ਹਾਂ ਤੇ ਦਿਹਾੜੀ 700 ਹੋਵੇ। ਇਹ ਸਵਾਲ ਦੇ ਉੱਤੇ ਤੇਹਜਾਰ ਰੁਪਆ ਜਿਹੜਾ ਔਰਤਾਂ ਨੂੰ ਲਾਗੂ ਕਰਨ ਦਾ ਵਾਦਾ ਕੀਤਾ ਸੀ। ਸਰਕਾਰ ਨੇ ਉਹਦੀ ਮੰਗ ਕਰ ਰਹੇ ਆ ਔਰ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਹਰਾ ਪੈਨ ਹੈ। ਬਾਬਾ ਸਾਹਿਬ ਡਾਕਟਰ ਭੀਮ ਰਾਵ ਅੰਬੇਦਕਰ ਦੀ ਫੋਟੋ ਚੱਕ ਕੇ ਦਿਖਾਉਂਦਾ ਸੀ ਕਿ ਮੈਂ ਗਰੀਬਾਂ ਦੇ ਹੱਕ ਵਿੱਚ ਚਲਾਊਗਾ ਬੇਰੁਜ਼ਗਾਰਾਂ ਦੇ ਹੱਕ ਚ ਚਲਾਉਂਗਾ ਅੱਜ ਤੈਨੂੰ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਵਾਸਤੇ ਨਹੀਂ ਬਣਾਇਆ ਕਿਉਂਕਿ ਦਿੱਲੀ ਦਾ ਮੁੱਖ ਮੰਤਰੀ ਨਜ਼ਾਰੇ ਪੰਜਾਬ ਦੇ ਪੈਸੇ ਤੇ ਲੈ ਰਹੇ ਇੱਕ ਘੰਟੇ ਦੇ 10 ਲੱਖ ਰੁਪਆ ਪਾਣੀ ਵਾਂਗੂ ਬਹਾਇਆ ਜਾ ਰਿਹਾ।

ਦਿੱਲੀ ਦੇ ਮੁੱਖ ਮੰਤਰੀ ਤੇ ਇਸ ਲਈ ਅਸੀਂ ਉਹਨਾਂ ਨੂੰ ਕਹਿਣਾ ਆ ਸਰਕਾਰ ਨੂੰ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਸੱਚੇ ਬਦਲਾਅ ਲਈ ਮੁੱਖ ਮੰਤਰੀ ਬਣਾਇਆ ਕੇਜਰੀਵਾਲ ਦੇ ਨਜ਼ਾਰੇ ਲਵਾਉਣ ਵਾਸਤੇ ਨਹੀਂ ਮੁੱਖ ਮੰਤਰੀ ਬਣਾਇਆ। ਪੰਜਾਬ ਨੂੰ ਖਜ਼ਾਨੇ ਦੇ ਵਿੱਚੋਂ ਗਰੀਬਾਂ ਨੂੰ ਫੀਸਾਂ ਦਿਓ। ਗਰੀਬਾਂ ਦਾ ਜਿੰਨਾ ਹਿੱਸਾ ਬਣਦਾ ਉਹ ਗਰੀਬਾਂ ਨੂੰ ਦਿਓ।