ਪੰਜਾਬ : ਟਰੱਕ ਆਪਰੇਟਰਾਂ ਵੱਲੋਂ ਲਗਾਇਆ ਗਿਆ ਧਰਨਾ, ਦੇਖੋ ਵੀਡਿਓ

ਪੰਜਾਬ : ਟਰੱਕ ਆਪਰੇਟਰਾਂ ਵੱਲੋਂ ਲਗਾਇਆ ਗਿਆ ਧਰਨਾ, ਦੇਖੋ ਵੀਡਿਓ

ਕੀਰਤਪੁਰ ਸਾਹਿਬ : 826 ਟਰੱਕ ਆਪਰੇਟਰਾਂ ਵੱਲੋਂ ਵੱਡੇ ਪੱਧਰ ਤੇ ਕੀਰਤਪੁਰ ਸਾਹਿਬ ਵਿਖੇ ਧਰਨਾ ਲਗਾਇਆ। ਦੱਸਣ ਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਦੂਜੇ ਜਹਾਂ ਪੁਰਾਣਾ 826 ਟਰੱਕ ਆਪਰੇਟਰਾਂ ਵੱਲੋਂ ਵੱਡੇ ਪੱਧਰ ਤੇ ਕੀਰਤਪੁਰ ਸਾਹਿਬ ਵਿਖੇ ਧਰਨਾ ਲਗਾਇਆ ਗਿਆ। ਪਿਛਲੇ ਲੰਬੇ ਸਮੇਂ ਤੋਂ ਆਪਣੇ ਕੰਮ ਕਾਜ ਦੇ ਲਈ ਮੰਗ ਕਰਦੇ ਹੋਏ ਟਰੱਕ ਆਪਰੇਟਰ ਧਰਨਾ ਚ ਬੈਠੇ ਹੋਏ ਸਨ। ਉਹਨਾਂ ਨੇ ਕਿਹਾ ਕਿ ਹਿਮਾਚਲ ਨੰਬਰ ਦੀਆਂ ਗੱਡੀਆਂ ਇੱਥੋਂ ਕੰਮ ਲੈ ਕੇ ਜਾ ਰਹੀਆਂ ਹਨ।

ਜਦੋਂ ਕਿ ਉਹ ਭੁੱਖੇ ਮਰ ਰਹੇ ਹਨ। ਇਸ ਦੇ ਲਈ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਜਿੱਥੇ ਟਰੱਕ ਆਪਰੇਟਰ ਖੁਦ ਆਏ, ਉੱਥੇ ਹੀ ਆਪਣੀਆਂ ਮਹਿਲਾਵਾਂ ਅਤੇ ਬੱਚਿਆਂ ਨੂੰ ਨਾਲ ਲੈ ਕੇ ਆਏ। ਇਸ ਦੌਰਾਨ ਸਵੇਰੇ 11 ਵਜੇ ਤੋਂ ਧਰਨੇ ਦੀ ਸ਼ੁਰੂਆਤ ਹੋਈ ਲਗਭਗ 3:30 ਵਜੇ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਜਿਸ ਤੋਂ ਬਾਅਦ ਜਿਨਾਂ ਆਪਰੇਟਰਾਂ ਦੇ ਖਿਲਾਫ ਧਰਨਾ ਲਗਾਇਆ ਗਿਆ ਸੀ। ਉਹਨਾਂ ਵੱਲੋਂ ਚੰਡੀਗੜ੍ਹ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਚਾਰ ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।