ਪੰਜਾਬ : ਭਾਰੀ ਮੀਂਹ ਅਤੇ ਬੱਦਲ ਫਟਣ ਦੇ ਕਾਰਨ ਹੜ੍ਹ ਵਰਗੇ ਹੋਏ ਹਾਲਾਤ, ਦੇਖੋ ਵੀਡਿਓ

ਪੰਜਾਬ : ਭਾਰੀ ਮੀਂਹ ਅਤੇ ਬੱਦਲ ਫਟਣ ਦੇ ਕਾਰਨ ਹੜ੍ਹ ਵਰਗੇ ਹੋਏ ਹਾਲਾਤ, ਦੇਖੋ ਵੀਡਿਓ

ਸ਼੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਪੰਜਾਬ ਵਿੱਚ ਹੜ੍ਹਾਂ ਦੀ ਮਾਰ ਦਾ ਖਤਰਾ ਵਧ ਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਪੈ ਰਹੇ ਮੀਂਹ ਕਾਰਨ ਪੰਜਾਬ ਸਰਕਾਰ ਅਲਰਟ ਹੋ ਗਈ ਹੈ। ਦਰਅਸਲ ਪਹਾੜਾਂ ’ਤੇ ਪਏ ਮੀਂਹ ਕਾਰਨ ਪੰਜਾਬ ਹੁਣ ਹਾਈ ਅਲਰਟ ’ਤੇ ਹੈ। ਡੈਮਾਂ ਵਿੱਚ ਪਹਾੜਾਂ ਤੋਂ ਪਾਣੀ ਦੀ ਆਮਦ ’ਚ ਇਕਦਮ ਵਾਧਾ ਹੋ ਗਿਆ।

ਅੱਜ ਹਿਮਾਚਲ ਦੇ ਜਿਲ੍ਹਾ ਉੰਨਾ ਦੇ ਉੱਪਰੀ ਖੇਤਰ ਵਿੱਚ ਭਾਰੀ ਮੀਹ ਪੈਣ ਅਤੇ ਬੱਦਲ ਫਟਣ ਦੀ ਜਾਣਕਾਰੀ ਹੈ ਜਿਸ ਕਰਕੇ ਉਥੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਸਾਰਾਪਾਣੀ ਹਿਮਾਚਲ ਦੀ ਸਵਾਂਨਦੀ ਵਿੱਚੋ ਹੁੰਦਾ ਹੋਇਆ। ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦਾ ਹੈ ਜਿਥੇ ਪਹਿਲਾ ਵੀ ਭਾਰੀ ਬਰਸਾਤ ਨਾਲ ਕਾਫੀ ਨੁਕਸਾਨ ਹੋ ਚੁੱਕਿਆ ਹੈ।