ਪੰਜਾਬ: ਮਾਮਿਆਂ ਨੇ ਕੁੱਟੀ ਵਿਆਹੀ ਭਾਣਜੀ, ਨਾਲੇ ਕੁੱਟਿਆ ਸਹੁਰਾ ਪਰਿਵਾਰ, ਦੇਖੋਂ ਵੀਡਿਓ

ਪੰਜਾਬ: ਮਾਮਿਆਂ ਨੇ ਕੁੱਟੀ ਵਿਆਹੀ ਭਾਣਜੀ, ਨਾਲੇ ਕੁੱਟਿਆ ਸਹੁਰਾ ਪਰਿਵਾਰ, ਦੇਖੋਂ ਵੀਡਿਓ

ਦੋਸ਼: ਭਰਾ ਕਹਿੰਦੇ ਜਾਂ ਤਾਂ ਮੁੰਡੇ ਨੂੰ ਛੱਡ ਜਾਂ ਨਨਾਣ ਨਾਲ ਕਰਾ ਸਾਡਾ ਵਿਆਹ

ਫਿਰੋਜ਼ਪੁਰ: ਜਿਲੇ ਵਿੱਚ ਇੱਕ ਵਿਆਹੁਤਾ ਅਤੇ ਉਸਦੇ ਸਹੁਰਾ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਆਹੁਤਾ ਲੜਕੀ ਕਿਰਨਾਂ ਨੇ ਦੱਸਿਆ ਕਿ ਉਹ ਸਿਰਸਾ ਦੀ ਰਹਿਣ ਵਾਲੀ ਹੈ ਅਤੇ ਉਸਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿੱਚ ਹੋਇਆ ਸੀ। ਪੀੜਦ ਨੇ ਦੋਸ਼ ਲਾਏ ਹਨ ਕਿ ਉਸਦੇ ਮਾਮੇ ਉਸਨੂੰ ਸਹੁਰਾ ਪਰਿਵਾਰ ਛੱਡਣ ਲਈ ਕਹਿ ਰਹੇ ਸਨ। ਇਥੋਂ ਤੱਕ ਕਿ ਉਨ੍ਹਾਂ ਉਸਦੇ ਪਤੀ ਤੇ ਇਹ ਵੀ ਦੋਸ਼ ਲਗਾਏ ਹਨ ਕਿ ਉਸਦਾ ਪਤੀ ਖੁਸਰਾ ਹੈ ਤੇ ਉਹ ਉਸਨੂੰ ਛੱਡ ਦੇ। ਪੀੜਤ ਦੇ ਦੋਸ਼ ਹਨ ਕਿ ਅਗਰ ਉਹ ਆਪਣੇ ਪਤੀ ਨੂੰ ਨਹੀਂ ਛੱਡਣਾ ਚਾਹੰਦੀ ਤਾਂ ਉਹ ਆਪਣੀ ਨਨਾਣ ਦਾ ਵਿਆਹ ਆਪਣੇ ਭਰਾ ਨਾਲ ਕਰਵਾ ਦੇ।

ਪੀੜਤ ਦਾ ਕਹਿਣਾ ਹੈ ਕਿ ਜਦ ਉਸਨੇ ਉਨ੍ਹਾਂ ਦੀ ਕੋਈ ਵੀ ਗੱਲ ਨਾ ਮੰਨੀ ਤਾਂ ਉਨ੍ਹਾਂ ਨੇ ਉਸਦੇ ਸਹੁਰਾ ਘਰ ਵਿੱਚ ਆਕੇ ਸਹੁਰਾ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹਨਾਂ ਨੇ ਘਰੇਲੂ ਸਮਾਨ ਦੀ ਭੰਨਤੋੜ ਵੀ ਕੀਤੀ ਗਈ। ਇਸ ਦੌਰਾਨ ਲੜਕੀ ਦੇ ਸਹੁਰਾ ਪਰਿਵਾਰ ਨੇ ਮੰਗ ਕੀਤੀ ਹੈ ਕਿ ਹਮਲਾਵਰਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ, ਹਸਪਤਾਲ ਵਿੱਚ ਦਾਖਲ ਜਦੋਂ ਦੂਸਰੀ ਧਿਰ, ਲੜਕੀ ਦੇ ਮਾਮਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾ ਨੂੰ ਝੂਠਾ ਦੱਸਿਆ।

ਇਸ ਦੌਰਾਨ ਕਿੰਦਰ ਸਿੰਘ ਵਾਸੀ ਸਿਰਸਾ ਨੇ ਕਿਹਾ ਕਿ ਉਨ੍ਹਾਂ ਦੀ ਭਾਣਜੀ ਪਿੰਡ ਹਬੀਬ ਵਾਲਾ ਵਿਖੇ ਵਿਆਹੀ ਹੋਈ ਹੈ। ਜਿਸਨੇ ਖੁਦ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ ਸੀ ਅਤੇ ਜਦ ਉਹ ਉਥੇ ਪਹੁੰਚੇ ਤਾਂ ਲੜਕੀ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਤੇ ਝੂਠੇ ਇਲਜਾਮ ਲਗਾ ਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਪ੍ਰਸ਼ਾਸਨ ਨੂੰ ਸਹੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।