ਪੰਜਾਬ : ਨਹਿਰ 'ਚ ਗੱਡੀ ਡਿੱਗਣ ਦੇ ਮਾਮਲੇ 'ਚ, ਲੋਕਾਂ ਨੇ ਸਰਕਾਰ ਅਤੇ ਪ੍ਰਸਾਸਨ ਅੱਗੇ ਲਗਾਈ ਗੁਹਾਰ, ਦੇਖੋ ਵੀਡਿਓ

ਪੰਜਾਬ : ਨਹਿਰ 'ਚ ਗੱਡੀ ਡਿੱਗਣ ਦੇ ਮਾਮਲੇ 'ਚ, ਲੋਕਾਂ ਨੇ ਸਰਕਾਰ ਅਤੇ ਪ੍ਰਸਾਸਨ ਅੱਗੇ ਲਗਾਈ ਗੁਹਾਰ, ਦੇਖੋ ਵੀਡਿਓ

ਤਲਵਾੜਾ/ਸ਼ੌਨੂੰ ਥਾਪਰ :  ਕੋਈ ਨਵੀ ਗੱਲ ਨਹੀਂ ਤਲਵਾੜਾ ਦੀ ਕੰਡੀ ਨਹਿਰ ਵਿੱਚ ਗੱਡੀ ਡਿੱਗੀ ਹੈ। ਆਏ ਦਿਨੀ ਤਲਵਾੜਾ ਤੋਂ ਦਾਤਾਰਪੁਰ ਦੀ ਕੰਡੀ ਨਹਿਰ ਵਿੱਚ ਲੋਕਾਂ ਦੀਆਂ ਜਾਨਾਂ ਦਾ ਖਿਲਵਾੜ ਕੀਤਾ ਜਾਂਦਾ ਹੈ। ਬੀਤੀ ਰਾਤ ਪਿੰਡ ਘਗਵਾਲ ਦਾ ਇੱਕ ਵਿਅਕਤੀ ਆਪਣੇ ਨਿਜੀ ਕੰਮ ਲਈ ਅਪਣੇ ਪਿੰਡ ਤੋਂ ਦਾਤਾਰਪੁਰ ਵੱਲ ਅਪਣੀ ਗੱਡੀ ਵਿੱਚ ਜਾ ਰਿਹਾ ਸੀ। ਅਚਾਨਕ ਪਿੰਡ ਪੱਸੀ ਕੰਦੀ ਰੋਡ ਦੇ ਸਾਮ੍ਹਣੇ ਇੱਕ ਆਵਾਰਾ ਪਸ਼ੂ ਗੱਡੀ ਅੱਗੇ ਆਣ ਕਾਰਣ ਉਸ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਣ ਗੱਡੀ ਨਹਿਰ ਵਿੱਚ ਡਿੱਗ ਪਈ।

ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਅਕਤੀ ਨੂੰ ਉਸ ਦੀ ਕਾਰ ਵਿੱਚੋਂ ਸਹੀ ਸਲਾਮਤ ਕੰਡਿਆਂ ਗਿਆ। ਕਾਰ ਨੂੰ ਸਵੇਰੇ ਨਹਿਰ ਵਿੱਚ ਕੰਡਿਆਂ ਗਿਆ। ਉਥੇ ਦੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸਾਸਨ ਅੱਗੇ ਗੁਹਾਰ ਲਗਾਈ ਕਿ ਇਸ ਕੰਡੀ ਨਹਿਰ ਦੇ ਆਲੇ ਦੁਆਲੇ ਸੇਫਟੀ ਬਾਲ ਲਗਾਈ ਜਾਵੇ ਤਾਂ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਦਾ ਬਚਾ ਹੋ ਸਕੇ।