ਪੰਜਾਬ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਬਿਆਨ, ਦੇਖੋਂ ਵੀਡਿਓ

ਪੰਜਾਬ: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਇਆ ਬਿਆਨ, ਦੇਖੋਂ ਵੀਡਿਓ

ਬਠਿੰਡਾ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਕਥਾ ਕਰਨ ਵਾਸਤੇ ਪਹੁੰਚੇ। ਇਸ ਦੌਰਾਨ ਉਹਨਾਂ ਵੱਲੋਂ ਪਾਕਿਸਤਾਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਉਹਨਾਂ ਨਨਕਾਣਾ ਸਾਹਿਬ ਵਿੱਚ ਗਏ ਸਨ। ਉਸ ਵੇਲੇ ਉਹਨਾਂ ਵੱਲੋਂ ਕਿਸੇ ਵੀ ਤਰਹਾਂ ਦੀ ਤਸਵੀਰ ਗੁਰੂ ਸਾਹਿਬਾਨਾਂ ਦੇ ਸਾਹਮਣੇ ਨਹੀਂ ਦੇਖੀ ਸੀ। ਉਥੇ ਉਹਨਾਂ ਨੇ ਕਿਹਾ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਉੱਥੇ ਕਿਸੇ ਵੀ ਤਰ੍ਹਾਂ ਦੀ ਤਸਵੀਰ ਲਾਉਣਾ ਸਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਟਾਰਗੇਟ ਕਿੱਲਿੰਗ ਮੰਦਭਾਗਾ ਵਰਤਾਰਾ, ਚਾਹੇ ਉਹ ਰਾਜਸਥਾਨ ਚ ਹੋਇਆ ਉਹ ਵੀ ਮੰਦਭਾਗਾ,ਦੇਸ਼ ਚ ਹੋਵੇ ਭਾਵੇਂ ਵਿਦੇਸ਼ ਚ ਇਸਤੇ ਠੱਲ ਪੈਣੀ ਚਾਹੀਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਕਿਸਤਾਨ ਚ ਮੋਹੰਮਦ ਜਿਨਾਹ ਦੀ ਤਸਵੀਰ ਗੁਰੂ ਨਾਨਕ ਦੇਵ ਜੀ ਤਸਵੀਰ ਤੋਂ ਉਪਰ ਲੱਗੀ ਹੈ। ਉਹਨਾ ਨੇ ਕਿਹਾ ਕਿ ਮੈਂ ਨਨਕਾਣਾ ਸਾਹਿਬ ਗਿਆ ਹਾਂ ਤਾੰ ਮੇਰੀ ਨਜ਼ਰ ਚ ਅਜਿਹੀ ਤਸਵੀਰ ਨਹੀਂ ਆਈ, ਪਰ ਗਰੂ ਗ੍ਰੰਥ ਸਾਹਿਬ ਦੀ ਹਜ਼ੂਰ ਚ ਕਿਸੇ ਦੀ ਤਸਵੀਰ ਨਹੀਂ ਲੱਗਣੀ ਚਾਹੀਦੀ। ਉਹਨਾਂ ਨੇ ਕਿਹਾ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਰਮਜੀਤ ਸਿੰਘ ਪੰਜਵੜ ਦੇ ਬੇਟੇ ਨੂੰ ਅਸਥੀਆਂ ਪਰਵਾਹ ਕਰਨ ਲਈ ਰੋਕਿਆ ਜਾ ਰਿਹਾ। ਇਹ ਮੰਦਭਾਗਾ ਕਾਰਾ ਹੈ ਦੁਨੀਆਂ ਦੇ ਕਿਸੇ ਵੀ ਮੁਲਖ ਦੇ ਕਨੂੰਨ ਚ ਅਜਿਹਾ ਨਹੀਂ। ਪਹਿਲਾਂ ਅਵਤਾਰ ਸਿੰਘ ਖੰਡੇ ਦੀ ਮਿਰਤਕ ਦੇਹ ਨੂੰ ਭਾਰਤ ਲਿਆਉਣ ਤੋਂ ਰੋਕਿਆ ਗਿਆ ਅਤੇ ਹੁਣ ਪੰਜਵੜ ਦੀਆਂ ਅਸਥੀਆਂ ਨੂੰ ਇਹ ਸਰਾਸਰ ਉਲੰਘਣਾ ਹੈ। ਮਨੁੱਖੀ ਅਧਿਕਾਰਾਂ ਦੀ ਅਤੇ ਸਿੱਖ ਖਿਲਾਫ ਨੇਰਿਟਿਵ ਸਿਰਜਹਿਆ ਜਾ ਰਿਹਾ। ਸਿੱਖਾ ਵਰਗਾ ਅਮਨ ਸ਼ਾਂਤੀ ਚਹਾਉਣ ਵਾਲਾ ਕੋਈ ਧਰਮ ਨਹੀਂ ਸਿੱਖਾ ਦੀ ਮਾਰਿਆਦਾ ਨੂੰ ਘਾਣ ਲਾਇਆ ਜਾਂਦਾ। ਸਿੱਖਾ ਨੂੰ ਉਕਸਾਇਆ ਜਾਂਦਾ ਹੈ ਤਾਂ ਜਾਕੇ ਉਹ ਅਗਰੈਸਿਵ ਹੁੰਦੇ ਨੇ ਜਦੋਂ ਸਿੱਖਾ ਨੂੰ ਵੱਖਵਾਦੀ ਤੇ ਅੱਤਵਾਦੀ ਕਿਹਾ ਜਾਂਦਾ।

ਬੰਦੀ ਸਿੰਘਾਂ ਦੇ ਰਿਹਾਈ ਨੂੰ ਲੈਕੇ SGPC ਕਾਰਜ ਕਰ ਰਹੀ ਹੈ। ਚੰਗੀ ਗੱਲ ਹੈ ਪਰ ਜਦੋਂ ਇਕੱਠੇ ਹੋਕੇ ਹਭਲਾ ਮਾਰਿਆ ਜਾਵੇ ਫੇਰ ਜਾਕੇ ਇਹ ਮੁੱਦਾ ਹੱਲ ਹੋਵੇਗਾ। ਸਾਂਝੇ ਤੌਰ ਤੇ ਯਤਨ ਕਿਤੇ ਜਾਣ ਪੰਜਾਬ ਸਰਕਾਰ ਕੇਂਦਰ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕਿਆ ਨੇ ਨਸ਼ਿਆਂ ਨੂੰ ਮੁਕਾਉਣ ਲਈ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਨੌਜਵਾਨ ਕੁੜੀਆਂ ਮੁੰਡਿਆਂ ਦੀ ਨਸ਼ੇ ਚ ਗਰੀਸਟ ਹੋਣਾ ਇਹ ਆਉਣ ਵਾਲੇ ਸਮੇਂ ਲਈ ਖ਼ਤਰਾ ਹੈ। ਇੱਥੇ ਦੱਸਣਯੋਗ ਹੈ ਕੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਪੰਜ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਉਸ ਵੱਲੋਂ ਪਲੇਠੀ ਮੀਟਿੰਗ ਘਰ ਲਿੱਤੀ ਗਈ ਹੈ। ਉੱਥੇ ਹੀ ਅੱਜ ਇੱਕ ਵਾਰ ਫਿਰ ਤੋਂ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਸਾਰਿਆਂ ਨੂੰ ਇੱਕਜੁੱਟ ਹੋ ਕੇ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਚੱਲਣ ਦੀ ਅਪੀਲ ਕੀਤੀ ਜਾ ਰਹੀ ਹੈ। ਉੱਥੇ ਹੀ ਸਿੱਖਾਂ ਉੱਤੇ ਬੋਲਦੇ ਹੋਏ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਹਮੇਸ਼ਾ ਹੀ ਅਲੱਗ ਹੀ ਪਹਿਚਾਣ ਕਰਕੇ ਜਾਣ ਜਾਂਦੇ ਹਨ। ਇਹ ਪਹਿਚਾਣ ਹਮੇਸ਼ਾ ਹੀ ਕਾਇਮ ਰਵੇਗੀ। ਉਥੇ ਉਹਨਾਂ ਨਸ਼ੇ ਬਾਰੇ ਬੋਲਦੇ ਹੋਏ ਕਿਹਾ ਕਿ ਜੇਕਰ ਪੰਜਾਬ ਵਿੱਚ ਨਸ਼ਾ ਇਸੇ ਤਰ੍ਹਾਂ ਹੀ ਵੱਧਦਾ ਰਿਹਾ ਤਾਂ ਪੰਜਾਬ ਦੇ ਨਾਂ ਨਾਲ ਪੂਰਾ ਦੇਸ਼ ਵੀ ਖਤਰੇ ਵਿੱਚ ਆਵੇਗਾ। ਹੁਣ ਵੇਖਣਾ ਹੋਵੇਗਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਸਿਆਸਤ ਗਰਮਾਉਂਦੀ ਹੈ।