ਪੰਜਾਬ: ਨਹਿਰ ਦੇ ਕੰਡੇ ਨਹਾਉਣ ਗਏ 2 ਨੌਜਵਾਨਾਂ ਦੀ ਹੋਈ ਮੌਤ, ਦੇਖੋ ਵੀਡੀਓ

ਪੰਜਾਬ: ਨਹਿਰ ਦੇ ਕੰਡੇ ਨਹਾਉਣ ਗਏ 2 ਨੌਜਵਾਨਾਂ ਦੀ ਹੋਈ ਮੌਤ, ਦੇਖੋ ਵੀਡੀਓ

ਹੁਸ਼ਿਆਰਪੁਰ/ਸੌਨੂੰ ਥਾਪਰ : ਜ਼ਿਲਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੀ ਕੰਢੀ ਨਹਿਰ ਵਿਚ ਗਕਮੀ ਤੋਂ ਨਿਜਾਤ ਪਾਉਣ ਲਈ ਨੌਜਵਾਨਾਂ ਦਾ ਨਹਾਉਣਾ ਆਮ ਗੱਲ ਹੈ। ਪ੍ਰਸਾਸ਼ਨ ਇਸ ਬਾਰੇ ਜਾਣਦਾ ਹੈ, ਪਰ ਹਰ ਗ਼ਰਮੀਆਂ ਅਜਿਹਾ ਕੋਈ ਨਾ ਕੋਈ ਮੰਦਭਾਗਾ ਹਾਦਸਾ ਜਿਸ ਵਿਚ ਕਿਸੇ ਬਚੇ ਦੀ ਮੌਤ ਹੁੰਦੀ ਹੈ ਅਤੇ ਅਜਿਹਾ ਹਾਦਸਾ ਵਾਪਰਨ ਤੋਂ ਬਾਅਦ ਪ੍ਰਸਾਸ਼ਨ ਨੀਂਦ ਚੋਂ ਜਾਗਦਾ ਹੈ, ਪਰ ਫਿਰ ਵੀ ਇਸ ਤੇ ਰੋਕ ਨਹੀ ਲਗਾਈ ਜਾਂਦੀ।

ਆਜਿਹਾ ਹੀ ਦੁਖਦ ਹਾਦਸਾ ਅੱਜ ਸਾਮਣੇ ਆਇਆ ਹੈ ਜਿਸ ਵਿਚ ਦੋ ਘਰਾਂ ਦੇ 17 ਅਤੇ 18 ਸਾਲ ਨੇ ਨੌਜਵਾਨਾਂ ਨੇ ਆਪਣੀ ਜਾਨ ਗਵਾਈ। ਜਾਣਕਾਰੀ ਮੁਤਾਬਿਕ ਨਿਖਿਲ ਉਮਰ 18 ਸਾਲ ਵਾਸੀ ਸਹੌੜਾ ਕੰਢੀ ਅਤੇ ਜਿਸਦੀ ਉਮਰ 17 ਸਾਲ ਵਾਸੀ ਸਹੌੜਾ ਕੰਢੀ ਜੋਕਿ ਗੁਆਂਢੀ ਸਨ, ਗਰਮੀ ਤੋਂ ਨਿਜਾਤ ਪਾਉਣ ਲਈ ਮੁਕੇਰੀਆਂ ਦੀ ਕੰਢੀ ਨਹਿਰ ਵਿਚ ਨਹਾਉਣ ਗਏ ਅਤੇ ਉਥੇ ਹਾਦਸੇ ਦਾ ਸ਼ਿਕਾਰ ਹੋਕੇ ਦੋਨਾਂ ਨੇ ਆਪਣੀ ਜਾਨ ਗਵਾ ਲਈ।