ਪੰਜਾਬ : ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ਅਦਾਲਤ ਵਿਚ ਹੋਏ ਪੇਸ਼, ਦੇਖੋ ਵੀਡੀਓ

ਪੰਜਾਬ : ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ਅਦਾਲਤ ਵਿਚ ਹੋਏ ਪੇਸ਼, ਦੇਖੋ ਵੀਡੀਓ

ਮੱਲਾਂਵਾਲਾ: ਦਸੰਬਰ 2017 ਵਿਚ ਪੰਚਾਇਤੀ ਚੋਣਾਂ ਦੌਰਾਨ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿਖੇ ਅਕਾਲੀ ਵਰਕਰਾਂ ਦੀਆਂ ਨਾਮਜ਼ਦਗੀਆਂ ਨਾਜਾਇਜ਼ ਤੌਰ ਤੇ ਖਾਰਜ ਕਰ ਦਿੱਤੀਆਂ ਗਈਆਂ ਸਨ, ਜਿਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਦੀ ਸਮੁੱਚੀ ਲੀਡਰਸ਼ਿਪ ਦੁਆਰਾ ਹਰੀਕੇ ਪੱਤਣ ਪੁਲ ਨੂੰ ਜਾਮ ਕਰ ਕੇ  ਧਰਨਾ ਦਿੱਤਾ ਗਿਆ ਸੀ ਅਤੇ 8 ਦਸੰਬਰ 2017 ਨੂੰ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਸਮੇਤ 49 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਸੀ ਜਿਸਦੀ ਅੱਜ ਤਰੀਖ਼ ਸੀ ਅਤੇ ਪਰਚੇ ਵਿਚ ਨਾਮਜ਼ਦ ਸਮੂਹ ਲੋਕਾਂ ਵਲੋਂ ਹਾਜਰੀ ਭਰੀ ਗਈ, ਪਰ ਅਕਾਲੀ ਲੀਡਰ ਸੁਖਵੰਤ ਸਿੰਘ ਥੇਹ ਕਲੰਦਰ ਦੇ ਮੇਡੀਕਲ ਅਨਫਿਟ ਹੋਨ ਕਾਰਨ ਹਾਜਰੀ ਮਾਫ ਹੋਈ ਅਤੇ ਅਗਲੀ ਤਰੀਖ਼ 7 ਜੁਲਾਈ 2023 ਪਈ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਕਨੂੰਨ ਵਿਵਸਥਾ ਪੁਰੀ ਤਰਾ ਫੇਲ ਹੋ ਚੁਕੀ ਹੈ। ਕਰੋੜਾਂ ਦੀਆਂ ਡਕੈਤੀਆ ਹੋ ਰਹੀਆਂ ਹਨ, ਪਰ ਸਰਕਾਰ ਸੁੱਤੀ ਪਈ ਹੈ। ਉਥੇ ਹੀ ਗੱਲਬਾਤ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਤੇ 5 ਰੁਪਏ ਕੀਮਤ ਘਟਾ ਦਿੱਤੀਆਂ ਗਈਆਂ, ਪਰ ਪੰਜਾਬ ਸਰਕਾਰ ਵੱਲੋਂ ਇਸ ਉੱਪਰ ਵੈਟ 2 ਰੁਪਏ ਲਗਾ ਕੇ ਲੋਕਾਂ ਉੱਪਰ ਵਾਧੂ ਬੋਝ ਪਾ ਦਿੱਤਾ ਗਿਆ ਹੈ। ਜਦ ਕਿ ਅੱਜ ਦੀ ਸਰਕਾਰ ਆਪਣੇ ਆਪ ਨੂੰ ਲੋਕਾਂ ਦੀ ਸਹਾਇਕ ਸਰਕਾਰ ਮੰਨਦੀ ਹੈ। 

ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਬਲਕਿ ਕੇਂਦਰ ਸਰਕਾਰ ਉੱਪਰ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਡਿਵੈਲਪਮੈਂਟ ਨਹੀਂ ਕੀਤੀ ਜਾ ਰਹੀ  ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵਿੱਚ ਹਾਊਸ ਟੈਕਸ ਅਤੇ ਹੋਰ ਕਈ ਤਰ੍ਹਾਂ ਦੇ ਟੈਕਸ ਜੋ ਲੋਕਾਂ ਉਪਰ ਲਗਾਏ ਗਏ ਹਨ ਉਹ ਵਾਧੂ ਬੋਝ ਪਾ ਦਿੱਤਾ ਗਿਆ ਹੈ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਨਵਜੋਤ ਸਿੱਧੂ ਨਾਲ ਪਾਈ ਜੱਫੀ ਵਾਲੇ ਮੁੱਦੇ ਤੇ ਕਿਹਾ ਕੀ ਜੱਫੀ ਅਸੀ ਪਾਈ ਹੈ। ਪਰ ਤਕਲੀਫ ਸਰਕਾਰ ਨੂੰ ਹੋਈ ਹੇੈ। ਜਦਕਿ ਆਪ ਕਟਾਰੂਚਕ ਨੂੰ ਜੱਫੀ ਪਾਈ ਬੈਠੇ ਹਨ।