ਪੰਜਾਬ : ਕਰੋੜਾਂ ਦੀ ਯੂਰੀਆ ਖਾਦ ਬਰਸਾਤ ਦੇ ਪਾਣੀ ਨਾਲ ਹੋਈ ਖਰਾਬ, ਦੇਖੋ ਵੀਡਿਓ

ਪੰਜਾਬ :  ਕਰੋੜਾਂ ਦੀ ਯੂਰੀਆ ਖਾਦ ਬਰਸਾਤ ਦੇ ਪਾਣੀ ਨਾਲ ਹੋਈ ਖਰਾਬ, ਦੇਖੋ ਵੀਡਿਓ

ਗੁਰਦਾਸਪੁਰ : ਰੇਲਵੇ ਸਟੇਸ਼ਨ ਤੇ 70 ਹਜਾਰ ਦੇ ਕਰੀਬ ਯੂਰੀਆ ਖਾਦ ਦੀਆਂ ਬੋਰੀਆ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਜਿਸ ਕਰਨ ਬਰਸਾਤ ਦੇ ਪਾਣੀ ਨਾਲ ਯੂਰੀਆ ਖਾਦ ਦੀਆਂ ਬੋਰੀਆਂ ਖਰਾਬ ਹੋ ਗਈਆਂ ਹਨ। ਇਸ ਬਾਰੇ ਜਦੋਂ ਖੇਤੀਬਾੜੀ ਵਿਭਾਗ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੌਕੇ ਤੇ ਪਹੁੰਚ ਸਾਰੀਆਂ ਬੋਰੀਆਂ ਨੂੰ ਚੈੱਕ ਕੀਤਾ। ਇਸ ਸਬੰਧੀ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਕਿਸੇ ਪ੍ਰਾਈਵੇਟ ਫਰਮ ਦੀਆਂ ਬੋਰੀਆ ਹਨ ਅਤੇ ਇਸ ਵਿੱਚ ਕਾਫੀ ਬੋਰੀਆਂ ਬਰਸਾਤ ਦੇ ਪਾਣੀ ਨਾਲ ਖਰਾਬ ਹੋ ਚੁੱਕੀਆਂ ਹਨ।

ਇਸ ਵਿੱਚੋ ਜੋ ਬੋਰੀਆ ਸਾਫ ਬਚੀਆਂ ਹਨ, ਉਹ ਅਲੱਗ ਕਰਕੇ ਤੇ ਸਾਫ ਬੋਰੀਆਂ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ। ਜੋ ਖਰਾਬ ਹੋ ਰਹੀਆਂ ਹਨ, ਉਹਨਾਂ ਨੂੰ ਕਿਸਾਨਾਂ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ। ਇਸ ਸਬੰਧੀ ਜਦੋਂ ਫਰਮ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਰੇਲ ਨੂੰ ਖਾਲੀ ਕਰਨ ਦੇ ਲਈ ਬੋਰੀਆਂ ਨੂੰ ਜਮੀਨ ਤੇ ਹੀ ਰੱਖਣਾ ਪਿਆ ਅਤੇ ਇਹਨਾਂ ਬੋਰੀਆਂ ਉੱਤੇ ਠੇਕੇਦਾਰ ਵੱਲੋਂ ਤਰਪਾਲਾਂ ਦਿੱਤੀਆਂ ਗਈਆਂ ਸਨ। ਪਰ ਰਾਤ ਹਨੇਰੀ ਆਉਣ ਦੇ ਨਾਲ ਤਰਪਾਲਾਂ ਹਵਾ ਦੇ ਨਾਲ ਉੱਡ ਕੇ ਥੋੜੀਆਂ ਪਰਾਂ ਨੂੰ ਹੋ ਗਈਆਂ। ਇਸ ਕਾਰਨ ਬਰਸਾਤ ਦਾ ਪਾਣੀ ਥੋੜੀਆਂ ਬੋਰੀਆਂ ਦੇ ਵਿੱਚ ਵੜਿਆ। ਜਿਸ ਕਰ ਕੇ ਬੋਰੀਆਂ ਖਰਾਬ ਹੋਈਆਂ ਹਨ।