ਪੰਜਾਬ : ਨਹਿਰ ਚ ਡੁੱਬਣ ਕਾਰਨ ਵਿਅਕਤੀ ਦੀ ਹੋਈ ਮੌਤ, ਦੇਖੋ ਵੀਡਿਓ

ਪੰਜਾਬ : ਨਹਿਰ ਚ ਡੁੱਬਣ ਕਾਰਨ ਵਿਅਕਤੀ ਦੀ ਹੋਈ ਮੌਤ, ਦੇਖੋ ਵੀਡਿਓ

ਬਟਾਲਾ : ਪੁਲਿਸ ਦੇ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਂਦੇ ਪਿੰਡ ਰਾਏਮਲ ਦੇ ਨਜਦੀਕ ਰਜ਼ਬਾਹਾ ਉਦੋਵਾਲੀ ਖੁਰਦ ਵਿੱਚ ਇੱਕ 70 ਸਾਲਾ ਬਜ਼ੁਰਗ ਦੀ ਡੁੱਬ ਜਾਣ ਨਾਲ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨਿਰਮਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਨਾ ਮਾਲੂਮ ਵਿਅਕਤੀ ਵੱਲੋਂ ਫੋਨ ਤੇ ਇਤਲਾਹ ਮਿਲੀ ਸੀ ਕਿ ਪਿੰਡ ਰਾਏਮਲ ਦੇ ਨਜ਼ਦੀਕ ਨਹਿਰ ਵਿੱਚ ਇੱਕ ਬਜ਼ੁਰਗ ਦੀ ਲਾਸ ਪਈ ਹੈ। ਉਹਨਾਂ ਦੱਸਿਆ ਕਿ ਮੌਕੇ ਤੇ ਪਹੁੰਚ ਦੇਖਿਆ ਕਿ ਇੱਕ ਬਜ਼ੁਰਗ ਜਿਸ ਦੀ ਉਮਰ ਕਰੀਬ 70 ਸਾਲ ਹੈ ਤੇ ਉਸ ਦੀ ਨਹਿਰ ਵਿੱਚ ਡੁੱਬਣ ਨਾਲ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ। ਉਹਨਾਂ ਦੱਸਿਆ ਕਿ ਇਸ ਦੀ ਬਜ਼ੁਰਗ ਦੀ ਸਨਾਖਤ ਦਲੀਪ ਸਿੰਘ ਵਜੋਂ ਹੋਈ ਹੈ। ਜੋ ਕਿ ਪਿੰਡ ਠੇਠਰਕੇ ਦਾ ਰਹਿਣ ਵਾਲਾ ਹੈ ਤੇ ਉਹ ਬੀਤੇ ਕਰੀਬ 20 ਸਾਲ ਤੋਂ ਆਪਣੀ ਭਨੇਵੀ ਸੁਖਵੰਤ ਕੌਰ ਪਤਨੀ ਬਲਵਿੰਦਰ ਸਿੰਘ ਕੋਲ ਪਿੰਡ ਗਿੱਲਾਂਵਾਲੀ ਰਹਿ ਰਿਹਾ ਸੀ। ਇਸ ਦੇ ਰਿਸ਼ਤੇਦਾਰਾਂ ਕੋਲੋਂ ਪਤਾ ਕਰਨ ਤੇ ਪਤਾ ਲੱਗਾ ਹੈ ਕਿ ਇਹ ਬਜ਼ੁਰਗ ਨਸ਼ਾ ਕਰਨ ਦਾ ਆਦੀ ਹੈ।

ਪਰ ਪੁਲਿਸ ਵੱਲੋਂ 174 ਦੇ ਕਾਰਵਾਈ ਕਰਦੇ ਹੋਏ ਲਾਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਧਰ ਇਸ ਸਬੰਧੀ ਜਦੋਂ ਅਸੀਂ ਪਿੰਡ ਗਿੱਲਾਂਵਾਲੀ ਦੇ ਵਾਸੀ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਬਜ਼ੁਰਗ ਦਲੀਪ ਸਿੰਘ ਕਾਫੀ ਚਿਰਾਂ ਤੋਂ ਇਸ ਪਿੰਡ ਵਿੱਚ ਰਹਿ ਰਿਹਾ ਸੀ ਤੇ ਲੋਕਾਂ ਦਾ ਕੰਮ ਧੰਦਾ ਕਰਕੇ ਰੋਟੀ ਪਾਣੀ ਛੱਕ ਕੇ ਆਪਣਾ ਗੁਜਾਰਾ ਕਰਦਾ ਸੀ। ਪਰ ਬੀਤੀ ਰਾਤ ਉਸ ਨੇ ਨਸ਼ਾ ਵਗੈਰਾ ਕੀਤਾ ਹੋਇਆ ਸੀ। ਜਿਸ ਕਾਰਨ ਉਸ ਦੀ ਨਹਿਰ ਵਿੱਚ ਡੁੱਬ ਕੇ ਮੌਤ ਹੋਈ ਹੈ। ਉਧਰ ਇਸ ਮੌਕੇ ਪਹੁੰਚੇ ਉਹਨਾਂ ਦਾ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਹ ਲੈਣ ਲਈ ਆਨਾ ਕਾਨੀ ਕੀਤੀ ਜਾ ਰਹੀ ਸੀ।