ਪੰਜਾਬ : ਹਿੰਦੂ-ਸਿੱਖ ਭਾਈਚਾਰੇ ਦੀ ਸਾਂਝੀਵਾਰਤਾ ਦਾ ਪ੍ਰਤੀਕ ਮੇਲਾ ਹੋਇਆ ਸ਼ੁਰੂ, ਦੇਖੋ ਵੀਡਿਓ

ਪੰਜਾਬ : ਹਿੰਦੂ-ਸਿੱਖ ਭਾਈਚਾਰੇ ਦੀ ਸਾਂਝੀਵਾਰਤਾ ਦਾ ਪ੍ਰਤੀਕ ਮੇਲਾ ਹੋਇਆ ਸ਼ੁਰੂ, ਦੇਖੋ ਵੀਡਿਓ

ਲੱਖਾਂ ਸੰਗਤਾਂ ਮੰਦਰ ਅਤੇ ਗੁਰਦੁਆਰਾ ਸਾਹਿਬ 'ਚ ਹੋ ਰਹੀਆਂ ਨਤਮਸਤਕ

ਗੁਰਦਾਸਪੁਰ :  ਜਿਥੇ ਇਕ ਪਾਸੇ ਧਰਮ ਦੇ ਨਾਮ ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਸਾਂਝੀਵਾਰਤਾ ਦਾ ਪ੍ਰਤੀਕ ਬਟਾਲਾ ਦੇ ਨਜ਼ਦੀਕ ਇਤਿਹਾਸਕ ਅਸਥਾਨ ਹੈ ਅੱਚਲ ਸਾਹਿਬ। ਇਸ ਕਸਬੇ ਵਿੱਚ ਇਤਿਹਾਸਿਕ ਅਸਥਾਨ ਅਚਲੇਸ਼ਵਰ ਧਾਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਸ੍ਰੀ ਅੱਚਲ ਸਾਹਿਬ ਮਜ਼ੂਦ ਹੈ। ਜਿਥੇ ਹਰ ਸਾਲ ਨੌਵੀਂ ਅਤੇ ਦਸਵੀਂ ਦਾ ਜੋੜ ਮੇਲਾ ਲਗਦਾ ਹੈ। ਜੋ ਸਾਂਝੇ ਤੌਰ ਤੇ ਦੋਵਾਂ ਧਰਮਾਂ ਵਲੋਂ ਸਾਂਝੀਵਾਰਤਾ ਨਾਲ ਮਨਾਇਆ ਜਾਂਦਾ ਹੈ। ਇਸ ਦੋਵੇ ਅਸਥਾਨ ਅਸਥਾਨ ਨੂੰ ਲੈਕੇ ਮਾਨਤਾ ਹੈ ਕੀ ਭਗਵਾਨ ਸ਼ੰਕਰ ਜੀ ਦੇ ਵੱਡੇ ਸਪੁੱਤਰ ਕਾਰਤਿਕ ਸਵਾਮੀ ਜੀ ਦਾ ਇਹ ਅਸਥਾਨ ਹੈ। ਦੂਸਰੇ ਪਾਸੇ ਇਤਿਹਾਸ ਗੁਰਦੁਆਰਾ ਅਚਲ ਸਾਹਿਬ ਹੈ। ਏਥੇ ਦਿਵਾਲੀ ਤੋਂ 8 ਦਿਨ ਬਾਦ ਨੌਵੀਂ ਅਤੇ ਦਸਵੀਂ ਦਾ ਇਤਿਹਾਸਕ ਦੋ ਰੋਜ਼ਾ ਜੋੜ ਮੇਲਾ ਲਗਦਾ ਹੈ। ਜਿਥੇ ਲੱਖਾਂ ਦੀ ਤਾਦਾਤ ਵਿਚ ਸੰਗਤਾਂ ਸਾਂਝੇ ਪਵਿਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਅਤੇ ਨਤਮਸਤਕ ਹੁੰਦੀਆਂ ਹਨ।

ਓਥੇ ਹੀ ਗੱਲ ਬਾਤ ਦੌਰਾਨ ਮੰਦਿਰ ਦੇ ਮਹੰਤ ਕਮਲਪੁਰੀ ਅਤੇ ਮੰਦਿਰ ਪ੍ਰਧਾਨ ਪਵਨ ਕੁਮਾਰ ਅਤੇ ਵਿਧਾਇਕ ਬਟਾਲਾ ਨੇ ਦੱਸਿਆ ਕਿ ਏਹ ਅਸਥਾਨ ਬਹੁਤ ਇਤਿਹਾਸਕ ਹੈ। ਇਹ ਸਾਂਝੀਵਾਰਤਾ ਦਾ ਪ੍ਰਤੀਕ ਹੈ। ਏਥੇ ਸੰਗਤ ਜਿਥੇ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀ ਹੈ ਓਥੇ ਹੀ ਸੰਗਤ ਮੰਦਰ ਵਿਚ ਵੀ ਨਤਮਸਤਕ ਹੁੰਦੀ ਹੈ। ਏਥੇ ਇਕ ਹੀ ਸਾਂਝਾ ਸਰੋਵਰ ਹੈ ਜਿਥੇ ਸੰਗਤਾਂ ਇਸ਼ਨਾਨ ਕਰਦੀਆਂ ਹਨ। ਇਸ ਸਥਾਨ ਤੇ ਕੋਈ ਜਾਤ ਪਾਤ ਅਤੇ ਛੁਆ ਛੂਤ ਵਾਲੀ ਕੋਈ ਗਲ ਨਹੀਂ ਹੈ। ਲੱਖਾਂ ਸੰਗਤਾਂ ਏਥੇ ਨਤਮਸਤਕ ਹੁੰਦੀਆਂ ਨੇ ਸਾਲਾਂ ਤੋਂ ਏਹ ਇਤਿਹਾਸਕ ਮੇਲਾ ਲਗਦਾ ਆ ਰਹਾ ਹੈ। ਮੰਦਿਰ ਅਸ਼ਲੇਸ਼ਵਰ ਧਾਮ ਕਾਰਤਿਕ ਸਵਾਮੀ ਦੀ ਯਾਦ ਵਿਚ ਸ਼ਸ਼ੋਭਿਤ ਏ ਅਤੇ ਇਸ ਅਸਥਾਨ ਨੂੰ ਭਗਵਾਨ ਸ਼ਿਵ ਭੋਲੇ ਸ਼ੰਕਰ ਅਤੇ 33 ਕੋਟਿ ਦੇਵੀ ਦੇਵਤਿਆਂ ਦੇ ਵਰ ਪ੍ਰਾਪਤ ਹਨ। ਗੁਰਦਵਾਰਾ ਸ਼੍ਰੀ ਅੱਚਲ ਸਾਹਿਬ ਅਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਪ੍ਰਾਪਤ ਹੈ।