ਪੰਜਾਬ: ਜਾਅਲੀ ਸਰਟੀਫਿਕੇਟ ਮਾਮਲੇ 'ਚ 128 ਹੋਰ ਟੀਚਿੰਗ ਫੈਲੋਜ ਦੇ ਖਿਲਾਫ FIR ਦਰਜ

ਪੰਜਾਬ: ਜਾਅਲੀ ਸਰਟੀਫਿਕੇਟ ਮਾਮਲੇ 'ਚ 128 ਹੋਰ ਟੀਚਿੰਗ ਫੈਲੋਜ ਦੇ ਖਿਲਾਫ FIR ਦਰਜ

ਗੁਰਦਾਸਪੁਰ: ਆਖਰ ਗੁਰਦਾਸਪੁਰ ਪੁਲਿਸ ਵੱਲੋਂ ਵੀ ਵਿਜੀਲੈਂਸ ਵੱਲੋਂ ਜਾਰੀ ਕੀਤੀ ਗਈ ਲਿਸਟ ਦੇ ਆਧਾਰ ਤੇ 128 ਟੀਚਿੰਗ ਫੈਲੋਜ ਦੇ ਖਿਲਾਫ ਮਾਮਲਾ ਦਰਜ ਕਰ ਹੀ ਲਿਆ ਗਿਆ। ਦੱਸ ਦਈਏ ਕਿ ਵਿਜੀਲੈਂਸ ਵਿਭਾਗ ਮੋਹਾਲੀ ਵੱਲੋਂ 28 ਅਗਸਤ 2023 ਨੂੰ ਵੱਖ-ਵੱਖ ਜਿਲਿਆਂ ਦੇ ਪੁਲਿਸ ਮੁਖੀਆਂ ਨੂੰ ਜਾਰੀ ਕੀਤੇ ਗਏ ਪੱਤਰ ਦੇ ਅਧਾਰ ਤੇ ਬਾਬੂਸ਼ਾਹੀ ਡਾਟ ਕਾਮ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਜਿਲਾ ਗੁਰਦਾਸਪੁਰ ਵਿੱਚ ਵੀ ਉਹਨਾਂ 128 ਹੋਰ ਟੀਚਿੰਗ ਫੈਲੋਜ ਦੇ ਖਿਲਾਫ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਜਾ ਸਕਦਾ ਹੈ ਜਿਨਾਂ ਤੇ ਜਾਲੀ ਤਜਰਬਾ ਤੇ ਹੋਰ ਸਰਟੀਫਿਕੇਟ ਦੇ ਆਧਾਰ ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਮਲੇਰਕੋਟਲਾ, ਮਾਨਸਾ ਤੇ ਸੰਗਰੂਰ ਵਿੱਚ ਵੀ ਪੁਲਿਸ ਵੱਲੋਂ ਵਿਜੀਲੈਂਸ ਦੀ ਸਿਫਾਰਿਸ਼ ਦੇ ਅਧਾਰ ਤੇ ਕੁਲ 15 ਟੀਚਿੰਗ ਫੈਲੋਜ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ ਅਤੇ ਅਜਿਹੇ ਮੁਕਦਮੇ ਹੁਣ ਲੁਧਿਆਣਾ ਅਤੇ ਹੋਰ ਜਿਲਿਆਂ ਵਿੱਚ ਵੀ ਹੋ ਸਕਦੇ ਹਨ।

 2007 ਤੋਂ ਸ਼ੁਰੂ ਹੋਏ ਟੀਚਿੰਗ ਫੈਲੋਜ ਭਰਤੀ ਘੋਟਾਲੇ ਵਿੱਚ ਹਾਈ ਕੋਰਟ ਵੱਲੋਂ ਲਗਾਈ ਗਈ ਫਟਕਾਰ ਤੋਂ ਬਾਅਦ ਵਿਜੀਲੈਂਸ ਵੱਲੋਂ ਫਰਵਰੀ 2023 ਨੂੰ ਫਲਾਇੰਗ ਸਕਵੈਡ ਮੋਹਾਲੀ ਦਫਤਰ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਸੀ ਅਤੇ ਜਿਲਾ ਲੁਧਿਆਣਾ ਅਤੇ ਗੁਰਦਾਸਪੁਰ ਨਾਲ ਸੰਬੰਧਿਤ ਪੰਜ ਸਿੱਖਿਆ ਵਿਭਾਗ ਕਰਮਚਾਰੀਆਂ ਨੂੰ ਗਿਰਫਤਾਰ ਵੀ ਕੀਤਾ ਗਿਆ ਸੀ ਜਿਨਾਂ ਦੀ ਜਮਾਨਤ ਹੋ ਚੁੱਕੀ ਹੈ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵੱਲੋਂ 28 ਅਗਸਤ ਨੂੰ ਵੱਖ-ਵੱਖ ਜਿਲਿਆਂ ਦੇ ਪੁਲਿਸ ਮੁਖੀਆਂ ਨੂੰ ਉਹਨਾਂ ਟੀਚਿੰਗ ਫੈਲੋਜ ਦੀਆਂ ਲਿਸਟਾਂ ਭੇਜ ਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕਰਨ ਦੇ ਹਿਦਾਇਤਾਂ ਦਿੱਤੀਆਂ ਗਈਆਂ ਸਨ ਜੋ ਟੀਚਿੰਗ ਫੈਲੋ ਘੁਟਾਲੇ ਦੀ ਸਿੱਖਿਆ ਵਿਭਾਗ ਵੱਲੋਂ ਵੱ‌ਖ-ਵੱਖ ਸਮਿਆਂ ਦੌਰਾਨ ਕਰਵਾਈ ਗਈ ਜਾਂਚ ਸਮੇਂ ਆਪਣੇ ਅਸਲੀ ਸਰਟੀਫਿਕੇਟ ਅਤੇ ਆਪਣਾ ਪੱਖ ਪੇਸ਼ ਨਹੀਂ ਕਰ ਸਕੇ ਸਨ। ਜਿਸ ਤੋਂ ਬਾਅਦ ਮਾਨਸਾ ਦੇ ਸੱਤ ਅਤੇ ਸੰਗਰੂਰ ਅਤੇ ਮਲੇਰਕੋਟਲਾ ਦੇ ਅੱਠ ਟੀਚਿੰਗ ਫੈਲੋਜ ਦੇ ਖਿਲਾਫ ਪੁਲਿਸ ਵੱਲੋਂ ਮਾਮਲੇ ਦਰਜ ਕੀਤੇ ਗਏ ਸੀ ਅਤੇ ਹੁਣ ਜਿਲਾ ਗੁਰਦਾਸਪੁਰ ਪੁਲਿਸ ਨੂੰ ਜਾਰੀ ਕੀਤੀ ਗਈ ਲਿਸਟ ਦੇ ਅਧਾਰ ਤੇ 128 ਹੋਰ ਟੀਚਿੰਗ ਫੈਲੋਜ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ 8ਮਾਰਚ  2011 ਨੂੰ ਵੀ 56 ਜਾਅਲੀ ਤਜਰਬਾ ਸਰਟੀਫਿਕੇਟ ‌ਦੇ ਆਧਾਰ ਤੇ ਟੀਚਿੰਗ ਫੈਲੋ ਦੀ ਨੌਕਰੀ ਹਾਸਲ ਕਰਨ ਵਾਲੇ ਅਧਿਆਪਕਾਂ ਦੇ ਖਿਲਾਫ ਸਿੱਖਿਆ ਵਿਭਾਗ ਦੀ ਸਿਫਾਰਿਸ਼ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਰ ਪੁਲਿਸ ਨੇ ਉਹਨਾਂ ਵਿੱਚੋਂ ਸਿਰਫ 22 ਦੇ ਖਿਲਾਫ ਹੀ ਅਦਾਲਤ ਚਲਾਨ ਪੇਸ਼ ਕੀਤਾ ਸੀ। ਇਹਨਾਂ 56 ਤੋਂ ਇਲਾਵਾ ਵੱਖ-ਵੱਖ ਸਮਿਆਂ ਦੌਰਾਨ ਹੋਈ ਜਾਂਚ ਸਮੇਂ ਸੈਂਕੜਿਆਂ ਹੋਰ ਭਰਤੀ ਹੋਏ ਟੀਚਿੰਗ ਫੈਲੋਜ ਅਧਿਆਪਕ ਆਪਣੇ ਅਸਲੀ ਤਜੁਰਬਾ ਸਰਟੀਫਿਕੇਟ ਤੇ ਹੋਰ ਦਸਤਾਵੇਜ ਵੀ ਸਿੱਖਿਆ ਵਿਭਾਗ ਨੂੰ ਮੁਹਈਆ ਨਹੀਂ ਕਰਵਾ ਸਕੇ ਸਨ ਜਿਨਾਂ ਦੀ ਲਿਸਟ ਵੀ ਸਿੱਖਿਆ ਵਿਭਾਗ ਵੱਲੋਂ ਵਿਜੀਲੈਂਸ ਨੂੰ ਸੌਂਪੀ ਗਈ ਸੀ ਜਿਸ ਦੇ ਆਧਾਰ ਤੇ ਹੁਣ 128 ਹੋਰ ਜ਼ਿਲਾ ਗੁਰਦਾਸਪੁਰ ਨਾਲ ਸੰਬੰਧਿਤ ਟੀਚਿੰਗ ਫੈਲੋ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨਾਂ ਟੀਚਿੰਗ ਫੈਲੋਜ ਵਿੱਚ ਜਾਅਲੀ ਤਜਰਬਾ ਸਰਟੀਫਿਕੇਟ ਦੇ ਅਧਾਰ ਤੇ ਨੌਕਰੀ ਹਾਸਿਲ ਕਰਨ ਵਾਲੇ 111 ਉਮੀਦਵਾਰ, ਜਾਅਲੀ ਰੂਰਲ ਏਰੀਆ ਸਰਟੀਫਿਕੇਟ ਦੇ 4 ਉਮੀਦਵਾਰ ਅਤੇ ਮੈਰਿਟ ਵਿੱਚ ਭੰਨ-ਤੋੜ ਵਾਲੇ 13 ਉਮੀਦਵਾਰ ਸ਼ਾਮਿਲ ਹਨ।

1.ਕ੍ਰਿਪਾਲ ਚੰਦ ਪੁਤਰ ਕ੍ਰਿਸਨ ਲਾਲ ਵਾਸੀ ਭਗਤਪੁਰਾ ਰੱਬਵਾਲਾ ਬਟਾਲਾ 2.ਰੰਜਨਾ ਬਾਲਾ ਪੁੱਤਰੀ ਬੀ.ਕੇ ਸਰਮਾਂ ਵਾਸੀ ਗੁਰਦਾਸਪੁਰ  3.ਰਵੀ ਕੁਮਾਰ ਪੁਤਰ ਰਤਨ ਚੰਦ 4. ਸੰਗੀਤਾ ਦੇਵੀ ਪੁਤਰੀ ਸੋਮ ਪ੍ਰਕਾਸ ਵਾਸੀ ਦਬੂਰਜੀ 5. ਸੁਨੀਤਾ ਦੇਵੀ ਪੁੱਤਰੀ ਸਿੰਗਾਰਾ ਚੰਦ ਵਾਸੀ ਦੀਨਾਨਗਰ 6.ਨੀਲਮ ਕੁਮਾਰੀ ਪੁਤਰੀ ਧਰਮਪਾਲ ਪਠਾਨਕੋਟ 7. ਰਮਨ ਕੁਮਰ ਪੁੱਤਰ ਰਮੇਸ ਚੰਦਰ ਪਠਾਨਕੋਟ 8.ਸੁਭਾਸ ਚੰਦਰ ਪੁਤਰ ਸੰਸਾਰ ਪਠਾਨਕੋਟ 9. ਪਰਮਿੰਦਰ ਕੋਰ ਪੁੱਤਰੀ ਜਗਮੋਹਨ ਸਿੰਘ ਗੁਰਦਾਸਪੁਰ 10.ਅਰਚਨਾ ਸਰਮਾਂ ਪੁਤਰੀ ਤੀਰਥ ਰਾਮ ਬਟਾਲਾ 11. ਸਤੀਸ ਕੁਮਾਰ ਪੁਤਰ ਅਮਰਨਾਥ ਗੁਰਦਾਸਪੁਰ 12.ਸੰਦੀਪ ਕੁਮਾਰ ਭੱਲਾ ਪੁੱਤਰ ਬਸੰਤ ਕੁਮਾਰ ਗੁਰਦਾਸਪੁਰ 13.ਰਕੇਸ ਕੁਮਾਰ ਪੁਤਰ ਭੋਲਾ ਨਾਥ ਗੁਰਦਾਸਪੁਰ 14.ਜਤਿੰਦਰ ਕੋਰ ਪੁਤਰੀ ਬਲਕਾਰ ਸਿੰਘ ਬਟਾਲਾ 15.ਨੀਰਜ ਪੁਤਰ ਮੰਗਾ ਰਾਮ ਬਟਾਲਾ  16.ਪਰਮਜੀਤ ਕੋਰ ਪਤਨੀ ਸਤਨਾਮ ਸਿੰਘ ਬਟਾਲਾ 17.ਗੁਰਭੇਜ ਸਿੰਘ ਪੁਤਰ ਪ੍ਰੀਤਮ ਚੰਦ ਗੁਰਦਾਸਪੁਰ 18. ਦਲਜੀਤ ਕੋਰ ਪੁਤਰੀ ਰਘਬੀਰ ਸਿੰਘ ਬਟਾਲਾ 19. ਸੰਜੀਵ ਕੁਮਾਰ ਪੁੱਤਰ ਗਿਆਨ ਚੰਦ ਗੁਰਦਾਸਪੁਰ 20.ਨੀਤੂ ਸੈਣੀ ਪੁਤਰੀ ਸੱਤਪਾਲ ਗੁਰਦਾਸਪੁਰ 21.ਬਲਜੀਤ ਕੋਰ ਪੁਤਰੀ ਤਰਲੋਕ ਸਿੰਘ ਗੁਰਦਾਸਪੁਰ 22.ਪ੍ਰਵੀਨ ਕੁਮਾਰ ਪੁਤਰ ਹਰਬੰਸ ਲਾਲ ਗੁਰਦਾਸਪੁਰ 23. ਪ੍ਰੇਮ ਲਤਾ ਪੁਤਰੀ ਪ੍ਰਕਾਸ ਚੰਦ ਬਟਾਲਾ 24.ਬੇਅੰਤ ਕੋਰ ਪਤਨੀ ਹਰਦੀਪ ਸਿੰਘ ਗੁਰਦਾਸਪੁਰ  25.ਮਨਦੀਪ ਸਿੰਘ ਪੁਤਰ ਜੋਗਿੰਦਰ ਸਿੰਘ ਗੁਰਦਾਸਪੁਰ 26.ਹਰਜੀਤ ਸਿੰਘ ਪੁੱਤਰ ਹੰਸ ਰਾਜ ਗੁਰਦਾਸਪੁਰ 27.ਪਰਮਿੰਦਰ ਕੋਰ ਪੁੱਤਰੀ ਸੁਰਜਨ ਸਿੰਘ ਗੁਰਦਾਸਪੁਰ 28.ਪ੍ਰਕਾਸ ਕੋਰ ਪਤਨੀ ਤਾਰਾ ਸਿੰਘ ਗੁਰਦਾਸਪੁਰ 29.ਭੁਪਿੰਦਰ ਸਿੰਘ ਪੁੱਤਰ ਚੰਨਣ ਸਿੰਘ ਬਟਾਲਾ 30.ਸੀਮਾ ਰਾਣੀ ਪਤਨੀ ਰਾਮ ਕੁਮਾਰ ਘਰੋਟਾ 31.ਹਰਦੀਪ ਕੋਰ ਪੁਤਰੀ ਕੁਲਵੰਤ ਸਿੰਘ ਪਨਿਆੜ 32. ਦਲਜੀਤ ਸਿੰਘ ਪੁਤਰ ਉਂਮਕਾਰ ਸਿੰਘ ਗੁਰਦਾਸਪੁਰ 33. ਜਸਪਾਲ ਸਿੰਘ ਪੁਤਰ ਦੀਵਾਨ ਚੰਦ ਬਹਿਰਾਮਪੁਰ 34.ਬਲਬੀਰ ਕੁਮਾਰ ਪੁਤਰ ਮੁੰਨਸੀ ਰਾਮ ਪਠਾਨਕੋਟ 35.ਸੰਤੋਸ ਕੁਮਾਰੀ ਵਾਸੀ ਸ਼ਾਂਈ ਦਾਸ ਗੁਰਦਾਸਪੁਰ 36.ਰਮੇਸ ਕੁਮਾਰ ਪੁਤਰ ਰਾਮ ਸ਼ਰਨ ਬਰਿਆਰ 37.  ਸਿੰਘ ਪੁਤਰ ਜਗੀਰ ਸਿੰਘ ਵਾਸੀ ਛੋਟੇਪੁਰ 38. ਕੰਮਲਜੀਤ ਕੋਰ ਪੁਤਰੀ ਗੁਰਦਿਆਲ ਸਿੰਘ ਬਟਾਲਾ 39.ਦਿਲਬਾਗ ਸਿੰਘ ਪੁਤਰ ਜੋਗਿੰਦਰ ਸਿੰਘ ਬਟਾਲਾ 40.ਰੰਜਨਾ ਕੁਮਾਰ ਪੁਤਰੀ ਬੱਚਨ ਲਾਲ ਪਠਾਨਕੋਟ

41.ਰਾਜਵਿੰਦਰ ਕੋਰ ਪਤਨੀ ਨਰਿੰਦਰ ਸਿੰਘ ਬਟਾਲਾ 42.ਦਵਿੰਦਰ ਪਾਲ ਪੁਤਰ ਪਹਿੰਦਰਪਾਲ ਸਿੰਘ ਬਟਾਲਾ 43 ਯੋਗੇਸ ਕੁਮਾਰ ਪੁੱਤਰ ਹਰਬੰਸ ਲਾਲ ਪਠਾਨਕੋਟ 44.ਰੰਜਨੀ ਪੁਤਰੀ ਗੁਰਦਾਸ ਰਾਮ ਗੁਰਦਾਸਪੁਰ 45.ਅਰੁਨ ਕੁਮਾਰ ਪੁਤਰ ਦੇਸ ਰਾਜ ਵਾਸੀ ਗੁਦਾਸਪੁਰ 46.ਆਰਤੀ ਪੁਤਰੀ ਸੇਰਜੰਗ ਵਾਸੀ ਪਠਾਨਕੋਟ 47. ਰਾਜਵਿੰਦਰ ਕੋਰ ਪੁਤਰੀ ਪ੍ਰਧਾਨ ਸਿੰਘ ਬਟਾਲਾ 48.ਰਵਿੰਦਰ ਕੋਰ ਪੁਤਰੀ ਅਜੀਤ ਸਿੰਘ ਬਟਾਲਾ 49.ਰਿਪਨਦੀਪ ਕੋਰ ਪੁਤਰੀ ਤਾਰਾ ਸਿੰਘ ਬਟਾਲਾ 50.ਮਿਨਾਕਸੀ ਪੁਤਰੀ ਦਵਿੰਦਰ ਕੁਮਾਰ ਬਟਾਲਾ 51.ਨਵਜੋਤ ਕੋਰ ਪੁਤਰੀ ਸੁਰਜੀਤ ਸਿੰਘ ਬਟਾਲਾ 52. ਬਲਜਿੰਦਰ ਕੋਰ ਪੁਤਰੀ ਲਖਵਿੰਦਰ ਸਿੰਘ ਬਟਾਲਾ 53.ਸਪਇੰਦਰ ਕੋਰ ਪੁਤਰੀ ਜਗੀਰ ਸਿੰਘ ਬਟਾਲਾ 54.ਰਾਜਵਿੰਦਰ ਸਿੰਘ ਪੁਤਰ ਰਘਬੀਰ ਸਿੰਘ ਬਟਾਲਾ 55. ਰਜੇਸ ਪੁਤਰ ਸਰਦਾਰੀ ਲਾਲ ਬਟਾਲਾ 56.ਸਰਬਜੀਤ ਕੋਰ ਪੁਤਰੀ ਸਤਨਾਮ ਸਿੰਘ ਬਟਾਲਾ 57.ਸੁਮਿੰਦਰ ਕੋਰ ਪੁਤਰੀ ਜਸਪਾਲ ਬਟਾਲਾ 58. ਪਰਦੀਪ ਸਿੰਘ ਪੁਤਰ ਸੋਮ ਰਾਜ ਬਟਾਲਾ 59.ਨੀਤੂ ਪੁਤਰੀ ਦਰਸਨ ਪਾਲ ਬਟਾਲਾ 60.ਵਿਪਨ ਕੁਮਾਰ ਪੁਤਰ ਰਤਨ ਚੰਦ ਬਟਾਲਾ 61.ਜਸੰਵਤ ਕੋਰ ਪੁਤਰੀ ਗੁਰਮੁੱਖ ਸਿੰਘ ਬਟਾਲਾ 62.ਜਤਿੰਦਰ ਕੁਮਾਰ ਪੁਤਰ ਬਾਵਾ ਰਾਮ ਬਟਲਾ 63.ਅਮਨਦੀਪ ਕੋਰ ਪੁਤਰੀ ਸੁਖਦੇਵ ਸਿੰਘ ਗੁਰਦਾਸਪੁਰ 64.ਸ਼ਸੀ ਕੁਮਰ ਪੁਤਰ  ਸੱਜੂ ਰਾਮ ਗੁਰਦਾਸਪੁਰ 65.ਮਿਨਹਾਸ ਜੋਤੀ ਪੁਤਰੀ ਰੇਸਮ ਸਿੰਘ ਗੁਰਦਾਸਪੁਰ 66. ਸਰਬਜੀਤ ਕੋਰ ਪੁਤਰੀ ਅਵਤਾਰ ਸਿੰਘ ਗੁਰਦਾਸਪੁਰ 67.ਜਸਬੀਰ ਕੋਰ ਪੁਤਰੀ ਗੁਰਬੱਚਨ ਸਿੰਘ ਗੁਰਦਾਸਪੁਰ 68.ਜਤਿੰਦਰ ਕੋਰ ਪੁਤਰੀ ਸਤਨਾਮ ਸਿੰਘ ਗੁਰਦਾਸਪੁਰ 69.ਨਰਿੰਦਰ ਕੁਮਾਰ ਪੁਤਰ ਮਦਨ ਲਾਲ ਗੁਰਦਾਸਪੁਰ 70.ਸਤੀਸ ਕੁਮਾਰ ਪੁਤਰ ਹਰੀ ਰਾਮ ਗੁਰਦਾਸਪੁਰ 71.ਰਣਜੀਤ ਕੋਰ ਪੁਤਰੀ ਅਵਤਾਰ ਸਿੰਘ ਬਟਾਲਾ 72.ਬਲਬੀਰ ਸਿਘ ਪੁਤਰ ਪ੍ਰੀਤਮ ਸਿੰਘ ਬਟਾਲਾ 73.ਜੀਵਨਜੋਤ ਕੋਰ ਪੁਤਰੀ ਸਰਬਜੀਤ ਸਿੰਘ ਬਟਾਲਾ

74.ਹਰਪ੍ਰੀਤ ਕੋਰ ਪੁਤਰੀ ਹਰਜਿੰਦਰ ਸਿੰਘ ਬਟਾਲਾ 75.ਕੁਲਬੀਰ ਕੋਰ ਪੁਤਰੀ ਨਿਸ਼ਾਨ ਸਿੰਘ ਬਟਾਲਾ 76.ਅਨੁ ਸਰਮਾ ਪੁਤਰੀ ਧਰਮਪਾਲ ਦੀਨਾਨਗਰ 77.ਲਖਵਿੰਦਰ ਕੋਰ ਪੁਤਰੀ ਦੀਦਾਰ ਸਿੰਘ ਬਟਾਲਾ 78. ਦਲੇਰ ਕੋਰ ਪੁਤਰੀ ਸਰਬਜੀਤ ਸਿੰਘ ਬਟਾਲਾ 79.ਸਤਿੰਦਰ ਸਿੰਘ ਪੁਤਰ ਅਜੀਤ ਸਿੰਘ ਬਟਾਲਾ 80.ਮੁਨੀਸ ਪੁਤਰ ਸੂਸੀਲ ਗੁਰਦਾਸਪੁਰ 81.ਵਰੁਨ ਮਹਾਜਨ ਪੁਤਰ ਸੁਸੀਲ ਮਹਾਜਨ ਬਟਾਲਾ 82.ਪਰਮਜੀਤ ਸੈਣੀ ਪੁਤਰ ਰਾਮ ਦਾਸ ਗੁਰਦਾਸਪੁਰ 83.ਵਿਵੇਕ ਪੁਤਰ ਧਰਮਪਾਲ ਗੁਰਦਾਸਪੁਰ 84.ਪਵਨ ਕੁਮਾਰ ਪੁਤਰ ਦੇਸ ਰਾਜ ਗੁਰਦਾਸਪੁਰ 85.ਰਜਿੰਦਰਪਾਲ ਸਿੰਘ ਪੁਤਰ ਕਾਬਲ ਸਿੰਘ ਗੁਰਦਾਸਪੁਰ 86. ਰਵਿੰਦਰ ਸਿੰਘ ਪੁਤਰ ਬਖਸੀਸ ਸਿੰਘ ਗੁਰਦਾਸਪੁਰ 87.ਸਤਿੰਦਰ ਸਿੰਘ ਵਜੀਰ ਸਿੰਘ ਬਟਾਲਾ 88.ਪੂਨਮ ਪੁਤਰੀ ਜਗਦੀਸ ਕੁਮਾਰ ਗੁਰਦਾਸਪੁਰ 89. ਸਿਮਰਪਾਲ ਕੋਰ ਪੁਤਰੀ ਗੁਰਚਰਨ ਸਿੰਘ ਗੁਰਦਾਸਪੁਰ 90.ਰਮਿੰਦਰ ਕੋਰ ਪੁਤਰੀ ਬਾਬਾ ਸਿੰਘ ਬਟਾਲਾ 91.ਹਰਦੀਪ ਕੋਰ ਪੁਤਰੀ ਰਜਵੰਤ ਸਿੰਘ ਬਟਾਲਾ 92.ਰਵਿੰਦਰ ਸਿੰਘ ਪੁਤਰ ਵਕੀਲ ਸਿੰਘ ਪਠਾਨਕੋਟ 93. ਅੰਜਨਾ ਕੁਮਾਰੀ ਪੁਤਰੀ ਬਾਵਾ ਰਾਮ ਬਟਾਲਾ 94.ਮੱਧੂ ਬਾਲਾ ਪੁਤਰੀ ਅਮਰਨਾਥ ਗੁਰਦਾਸਪੁਰ 95.ਰੈਨੂ ਬਾਲਾ ਪੁਤਰੀ ਤਰਸੇਮ ਲਾਲ ਗੁਰਦਾਸਪੁਰ 96.ਪਰਮਜੀਤ ਪੁਤਰੀ ਗੁਲਜਾਰ ਸਿੰਘ ਬਟਾਲਾ 97.ਪਵਨ ਕੁਮਾਰ  ਪੁਤਰ ਤਿੱਲਕ ਰਾਜ ਗੁਰਦਾਸਪੁਰ 98.ਪ੍ਰਵੀਨ ਕੁਮਾਰ ਪੁਤਰ ਗੁਰਪ੍ਰਸ਼ਾਦ ਗੁਰਦਾਸਪੁਰ 99.ਮਲਕੀਤ ਸਿੰਘ ਪੁਤਰ ਬੱਚਨ ਸਿੰਘ ਬਟਾਲਾ 100.ਸੰਮਨ ਬਾਲਾ ਪੁਤਰੀ ਸੱਤ ਪਾਲ ਗੁਰਦਾਸਪੁਰ 101.ਲਵਦੀਪ ਸਿੰਘ ਪੁਤਰ ਸਾਧੂ ਸਿੰਘ ਬਟਾਲਾ 102.ਨਿਰਮਲ ਸਿੰਘ ਪੁਤਰ ਜੋਗਿੰਦਰ ਸਿੰਘ ਗੁਰਦਾਸਪੁਰ 103.ਸੁੱਚਾ ਸਿੰਘ ਪੁਤਰ ਜੋਗਿੰਦਰ ਸਿੰਘ ਗੁਰਦਾਸਪੁਰ 104.ਰਾਮ ਪ੍ਰਸਾਦ ਪੁਤਰ ਸਾਂਈ ਦਾਸ ਪਠਾਨਕੋਟ 105.ਨਵਨੀਤ ਕੁਮਾਰ ਪੁਤਰ ਬਲਦੇਵ ਰਾਜ ਗੁਰਦਾਸਪੁਰ 106.ਮਦਨ ਲਾਲ ਪੁਤਰ ਧੰਨਾ ਰਾਮ ਬਟਾਲਾ

107.ਰੁਪਿੰਦਰ ਕੋਰ ਪੁਤਰੀ ਸੁਰਜੀਤ ਸਿੰਘ ਬਟਾਲਾ 108. ਦਰਸ਼ਨਾ ਕੁਮਾਰੀ ਪੁਤਰੀ ਕੁਲਦੀਪ ਸਿੰਘ ਗੁਰਦਾਸਪੁਰ 109.ਨਵਦੀਪ ਕੋਰ ਪੁਤਰੀ ਬਲਦੇਵ ਸਿੰਘ ਗੁਰਦਾਸਪੁਰ 110.ਪਰਮਜੀਤ ਕੋਰ ਪੁਤਰੀ ਬਖਸੀਸ਼ ਸਿੰਘ ਬਟਾਲਾ 111. ਹਰਵਿੰਦਰ ਸਿੰਘ ਪੁਤਰ ਦਰਸਨ ਸਿੰਘ ਬਟਾਲਾ 112. ਹਰਮਨਜੀਤ ਸਿੰਘ ਪੁਤਰ ਕਰਨੈਲ ਸਿੰਘ ਗੁਰਦਾਸਪੁਰ 113.ਸਤਵਿੰਦਰ ਸਿੰਘ ਪੁਤਰ ਵਰਿਆਮ ਸਿੰਘ ਗੁਰਦਾਸਪੁਰ 114.ਬਿਕਰਮਜੀਤ ਸਿੰਘ ਪੁਤਰ ਗੁਰਦੀਪ ਸਿੰਘ ਗੁਰਦਾਸਪੁਰ 115. ਕੰਮਲਪ੍ਰੀਤ ਕੋਰ ਪੁਤਰੀ ਦਵਿੰਦਰ ਸਿੰਘ ਗੁਰਦਾਸਪੁਰ 116.ਤਮੰਨਾ ਪੁਤਰੀ ਦਵਿੰਦਰ ਸਿੰਘ ਗੁਰਦਾਸਪੁਰ 117.ਸੁਨੀਤਾ ਦੇਵੀ ਪੁਤਰੀ ਮਹਿੰਦਰਪਾਲ ਸਿੰਘ ਵਾਸੀ ਗੁਰਦਾਸਪੁਰ 118.ਸੁਮਨਜੀਤ ਪੁਤਰੀ ਗੁਰਦੇਵ ਸਿੰਘ ਗੁਰਦਾਸਪੁਰ 119.ਸੰਗੀਤਾ ਪੁਤਰੀ ਸਰਦਾਰੀ ਲਾਲ ਗੁਰਦਾਸਪੁਰ 120.ਵਿਪਨ ਕੁਮਾਰ ਪੁਤਰ ਦੇਸ ਰਾਜ ਗੁਰਦਾਸਪੁਰ 121.ਉਮੇਸ ਸੈਣੀ ਪੁਤਰ ਗੁਰਬੱਚਨ ਸਿੰਘ ਗੁਰਦਾਸਪੁਰ 122.ਮੀਨੂੰ ਪੁਤਰੀ ਹਰਜਿੰਦਰ ਕੁਮਾਰ ਗੁਰਦਾਸਪੁਰ 123.ਦੀਪਕ ਸਚਦੇਵਾ ਪੁਤਰ ਸੁਦਰਸ਼ਨ ਸਚਦੇਵਾ ਗੁਰਦਾਸਪੁਰ 124.ਰੀਨਾ ਮਲਹੋਤਰਾ ਪੁਤਰੀ ਸੁਰਿੰਦਰ ਕੁਮਾਰ ਗੁਰਦਾਸਪੁਰ 125.ਕਿਰਨ ਭਗਤ ਪੁਤਰ ਸਤਪਾਲ ਗੁਰਦਾਸਪੁਰ 126. ਜੋਤੀ ਮਲਹੋਤਰਾ ਪੁਤਰੀ ਮੰਗਲ ਦਾਸ ਗੁਰਦਾਸਪੁਰ 127.ਸੁੰਮਨ ਲਤਾ ਪੁਤਰੀ ਉਮ ਰਾਜ ਗੁਰਦਾਸਪੁਰ 128.ਸਮੀ ਕੁਮਾਰ ਪੁਤਰ ਦਿਆਲ ਚੰਦ ਗੁਰਦਾਸਪੁਰ ।