ਪੰਜਾਬ : ਕਿਸਾਨਾਂ ਵੱਲੋਂ 26 ਜਨਵਰੀ ਨੂੰ ਦੇਸ਼ ਭਰ 'ਚ ਕਢਿਆ ਜਾਵੇਗਾ ਟਰੈਕਟਰ ਮਾਰਚ, ਦੇਖੋ ਵੀਡਿਓ

ਪੰਜਾਬ :  ਕਿਸਾਨਾਂ ਵੱਲੋਂ 26 ਜਨਵਰੀ ਨੂੰ ਦੇਸ਼ ਭਰ 'ਚ ਕਢਿਆ ਜਾਵੇਗਾ ਟਰੈਕਟਰ ਮਾਰਚ, ਦੇਖੋ ਵੀਡਿਓ

ਬਟਾਲਾ : ਕਿਸਾਨਾਂ ਵਲੋਂ ਆਪਣੀਆਂ ਮੰਗਾ ਨੂੰ ਲੈਕੇ ਦਿਲੀ ਬਾਰਡਰ ਤੇ ਵੱਡਾ ਅੰਦੋਲਨ ਕੀਤਾ ਗਿਆ ਸੀ। ਭਾਵੇ ਕਿ ਕੇਂਦਰ ਵਲੋਂ ਉਦੋਂ ਕਿਸਾਨੀ ਬਿਲ ਵਾਪਿਸ ਲੈ ਲਏ ਗਏ। ਲੇਕਿਨ ਕਿਸਾਨਾਂ ਵਲੋਂ ਜੋ ਹੋਰ ਮੰਗਾ ਸਨ, ਉਹ ਹਾਲੇ ਪੁਰੀਆ ਨਹੀਂ ਹੋਇਆ। ਜਿਨ੍ਹਾਂ ਚ ਮੁਖ ਤੌਰ ਤੇ ਕਣਕ ਝੋਨੇ ਤੋਂ ਇਲਾਵਾ ਹੋਰਨਾਂ ਫ਼ਸਲਾਂ ਤੇ ਐਮਐਸਪੀ ਕ਼ਾਨੂਨ ਅਤੇ ਇਸ ਮੰਗ ਨੂੰ ਲੈਕੇ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਲਗਾਤਾਰ ਸੰਗਰਸ਼ ਕਰ ਰਹੇ ਹਨ। ਇਸੇ ਦੇ ਚਲਦੇ ਕੇਂਦਰ ਸਰਕਾਰ ਪ੍ਰਤੀ ਰੋਸ ਵਜੋਂ ਸੰਯੁਕਤ ਕਿਸਾਨ ਮੋਰਚਾ ਵਲੋਂ 26 ਜਨਵਰੀ ਗਣਤੰਤਰ ਦਿਹਾੜੇ ਤੇ ਕਿਸਾਨਾਂ ਵਲੋਂ ਸ਼ਹਿਰਾਂ ਦੀਆ ਸੜਕਾਂ ਤੇ ਟਰੈਕਟਰ ਮਾਰਚ ਕੀਤਾ ਜਾਵੇਗਾ। ਉਥੇ ਹੀ ਕਿਸਾਨ ਆਗੂ ਰਣਜੋਧ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਵੱਡੀ ਗਿਣਤੀ ਚ ਕਿਸਾਨ ਦਾ ਇਕੱਠ ਕੀਤਾ ਜਾਵੇਗਾ।

ਇਕ ਟਰੈਕਟਰ ਮਾਰਚ ਪਿੰਡ ਵਡਾਲਾ ਗ੍ਰਥਿਆ ਤੋਂ ਸ਼ੁਰੂ ਹੋ ਬਟਾਲਾ ਸ਼ਹਿਰ ਚ ਮਾਰਚ ਕਰਦਾ ਹੋਇਆ, ਐਸਡੀਐਮ ਦਫਤਰ ਬਟਾਲਾ ਚ ਪਹੁਚੇਗਾ। ਉਥੇ ਕੇਂਦਰ ਸਰਕਾਰ ਖਿਲਾਫ ਜਿਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਥੇ ਹੀ ਕੇਂਦਰ ਸਰਕਾਰ ਦੇ ਨਾਂਅ ਤੇ ਮੰਗ ਪੱਤਰ ਦਿਤੇ ਜਾਣਗੇ ਅਤੇ ਕਿਸਾਨ ਆਗੂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਟਰੈਕਟਰ ਮਾਰਚ ਪੰਜਾਬ ਭਰ ਚ ਹੋਣਗੇ।