ਪੰਜਾਬ : ਸੰਤ ਸਮਾਜ ਵੱਲੋਂ 3 ਦਿਨ ਲਈ ਲਗਾਇਆ ਧਰਨਾ, ਦੇਖੋ ਵੀਡਿਓ

ਪੰਜਾਬ : ਸੰਤ ਸਮਾਜ ਵੱਲੋਂ 3 ਦਿਨ ਲਈ ਲਗਾਇਆ ਧਰਨਾ, ਦੇਖੋ ਵੀਡਿਓ

ਅੰਮ੍ਰਿਤਸਰ : ਭੰਡਾਰੀ ਪੁੱਲ ਦੇ ਉੱਪਰ ਸੰਤ ਸਮਾਜ ਵੱਲੋਂ 3 ਦਿਨ ਲਈ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭੰਡਾਰੀ ਪੁੱਲ ਨੂੰ ਪੂਰੀ ਤਰੀਕੇ ਨਾਲ ਬੰਦ ਕੀਤਾ ਗਿਆ ਹੈ। ਜਿਸ ਕਰਕੇ ਸ਼ਹਿਰ ਦੇ ਵਿੱਚ ਟਰੈਫਿਕ ਨੂੰ ਲੈ ਕੇ ਵੀ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਅਤੇ ਇਸ ਦੌਰਾਨ ਸੰਤ ਸਮਾਜ ਦੇ ਹੱਕ ਵਿੱਚ ਹਲਕਾ ਉੱਤਰੀ ਤੋਂ ਵਿਧਾਇਕ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਵੀ ਪਹੁੰਚੇ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸੰਤ ਸਮਾਜ ਦੇ ਆਗੂ ਨੇ ਦੱਸਿਆ ਕਿ ਵਾਲਮੀਕੀ ਤੀਰਥ ਰਾਮ ਤੀਰਥ ਵਿਖੇ ਇੱਕ ਸਾਈਨ ਬੋਰਡ ਬਣਾਇਆ ਗਿਆ ਹੈ। ਜਿਸ ਵਿੱਚ ਸੰਤ ਸਮਾਜ ਦਾ ਕੋਈ ਵੀ ਆਗੂ ਨਹੀਂ ਲਿੱਤਾ ਗਿਆ। ਜਿਸ ਨੂੰ ਕਿ ਸੰਤ ਸਮਾਜ ਨੇ ਭੰਗ ਕਰਨ ਦੀ ਮੰਗ ਕੀਤੀ ਅਤੇ ਹੁਣ ਉਸ ਸਾਈਨ ਬੋਰਡ ਨੂੰ ਭੰਗ ਤਾਂ ਕੀ ਕਰਨਾ ਸੀ ਸਗੋਂ ਸਰਕਾਰ ਵੱਲੋਂ ਉਸ ਸਾਈਨ ਬੋਰਡ ਨੂੰ ਪੱਕਾ ਦਿੱਤਾ ਜਾ ਰਿਹਾ ਹੈ।

ਜਿਸ ਦੇ ਵਿਰੋਧ ਵਿੱਚ ਸੰਤ ਸਮਾਜ ਵੱਲੋਂ ਭੰਡਾਰੀ ਪੁੱਲ ਬੰਦ ਕਰਕੇ 3 ਦਿਨ ਦਾ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਅਗਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵੀ ਤੇ ਖਾਸ ਸੰਘਰਸ਼ ਕਰਨਗੇ। ਦੂਜੇ ਪਾਸੇ ਸੰਤ ਸਮਾਜ ਦੇ ਹੱਕ ਵਿੱਚ ਪਹੁੰਚੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਸੰਤ ਸਮਾਜ ਦੇ ਹੱਕ ਵਿੱਚ ਪਹੁੰਚੇ ਹਨ। ਉਹਨਾਂ ਕਿਹਾ ਜੋ ਸੰਤ ਸਮਾਜ ਦੀ ਮੰਗ ਹੈ ਬਿਲਕੁਲ ਜਾਇਜ ਹੈ। ਇਸ ਸਬੰਧ ਵਿੱਚ ਉਹਨਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਜਰੂਰ ਚੁੱਕਣਗੇ।

ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਕਦੀ ਵੀ ਰਾਜਨੀਤੀ ਨਹੀਂ ਕੀਤੀ। ਜੋ ਸੱਚ ਹੈ ਹਮੇਸ਼ਾ ਉਸਦੇ ਨਾਲ ਖੜਾ ਹਾਂ। ਪਹਿਲਾਂ ਵੀ ਸੰਤ ਸਮਾਜ ਵੱਲੋਂ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ, ਤਾਂ ਉਦੋਂ ਵੀ ਮੈਂ ਸੰਤ ਸਮਾਜ ਦੇ ਹੱਕ ਵਿੱਚ ਸੀ। ਅੱਜ ਵੀ ਸੰਤ ਸਮਾਜ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਮੰਗਾਂ ਜਾਇਜ਼ ਹੈ, ਇਸ ਲਈ ਮੈਂ ਸੰਤ ਸਮਾਜ ਦੇ ਹੱਕ ਵਿੱਚ ਹਾਂ। ਸੰਤ ਸਮਾਜ ਵੱਲੋਂ ਤਿੰਨ ਦਿਨ ਲਈ ਪ੍ਰਦਰਸ਼ਨ ਕੀਤਾ ਜਾਣਾ ਹੈ। ਜਾਂ ਨਹੀਂ ਇਸ ਬਾਰੇ ਸੰਤ ਸਮਾਜ ਖੁਦ ਫੈਸਲਾ ਲਵੇਗਾ।